ਪੈਰਾਂ ਦੀਆਂ ਬੰਦ ਨਾੜੀਆਂ ਨੂੰ ਖੋਲ੍ਹਣਗੇ ਇਹ ਘਰੇਲੂ ਨੁਸਖ਼ੇ

Wednesday, Feb 05, 2025 - 05:47 PM (IST)

ਪੈਰਾਂ ਦੀਆਂ ਬੰਦ ਨਾੜੀਆਂ ਨੂੰ ਖੋਲ੍ਹਣਗੇ ਇਹ ਘਰੇਲੂ ਨੁਸਖ਼ੇ

ਹੈਲਥ ਡੈਸਕ- ਪੈਰਾਂ ਦੀਆਂ ਨਾੜੀਆਂ 'ਚ ਬਲਾਕੇਜ ਹੋਣ ਕਾਰਨ ਵੈਰੀਕੋਜ਼ ਵੇਨਸ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਜਿਸ ਕਾਰਨ ਨਾੜੀਆਂ ਮੋਟੀਆਂ ਤੇ ਨੀਲੀਆਂ ਹੋ ਜਾਂਦੀਆਂ ਹਨ। ਇਹ ਸਥਿਤੀ ਖਰਾਬ ਬਲੱਡ ਸਰਕੂਲੇਸ਼ਨ ਕਾਰਨ ਹੁੰਦੀ ਹੈ ਜੋ ਨਾੜਾਂ 'ਚ ਸੋਜ ਤੇ ਦਰਦ ਦਾ ਕਾਰਨ ਬਣਦੀ ਹੈ। ਹਾਲਾਂਕਿ ਕੁਝ ਘਰੇਲੂ ਉਪਾਵਾਂ ਨਾਲ ਇਸ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ ਤੇ ਖ਼ੂਨ ਦੇ ਸੰਚਾਰ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ-ਤੁਸੀਂ ਜਾਣਦੇ ਹੋ 'Half Boiled Egg' ਖਾਣ ਦੇ ਫ਼ਾਇਦੇ?
ਕਸਰਤ ਕਰੋ
ਸੈਰ, ਤੈਰਾਕੀ, ਸਾਈਕਲਿੰਗ ਤੇ ਯੋਗਾ ਵਰਗੀਆਂ ਸਧਾਰਨ ਕਸਰਤਾਂ ਖੂਨ ਸੰਚਾਰ ਨੂੰ ਬਿਹਤਰ ਬਣਾਉਂਦੀਆਂ ਹਨ। ਨਿਯਮਤ ਰੂਪ 'ਚ 40 ਮਿੰਟ ਤੋਂ ਇਕ ਘੰਟਾ ਕਸਰਤ ਕਰਨ ਨਾਲ ਨਾੜੀਆਂ ਨੂੰ ਦਿਲ ਵੱਲ ਖ਼ੂਨ ਵਾਪਸ ਲਿਆਉਣ 'ਚ ਮਦਦ ਮਿਲਦੀ ਹੈ।
ਗਰਮ ਪਾਣੀ 'ਚ ਪੈਰ ਪਾ ਕੇ ਬੈਠੋ
ਗਰਮ ਪਾਣੀ 'ਚ ਪੈਰ ਪਾਉਣ ਨਾਲ ਨਾੜੀਆਂ ਦੀ ਸੋਜ ਘੱਟ ਜਾਂਦੀ ਹੈ ਤੇ ਖ਼ੂਨ ਦਾ ਸੰਚਾਰ ਵਧਦਾ ਹੈ ਜਿਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਇਹ ਬਲਾਕੇਜ ਖੋਲ੍ਹਣ 'ਚ ਮਦਦਗਾਰ ਹੋ ਸਕਦਾ ਹੈ।

ਇਹ ਵੀ ਪੜ੍ਹੋ-ਪਾਲਕ ਦਾ ਜ਼ਿਆਦਾ ਸੇਵਨ ਕਰਨ ਵਾਲੇ ਸਾਵਧਾਨ! ਸਰੀਰ ਨੂੰ ਹੁੰਦੇ ਨੇ ਵੱਡੇ ਨੁਕਸਾਨ
ਸੰਤੁਲਿਤ ਖੁਰਾਕ ਲਓ
ਫਾਈਬਰ, ਆਇਰਨ ਤੇ ਪੋਟਾਸ਼ੀਅਮ ਨਾਲ ਭਰਪੂਰ ਪੌਸ਼ਟਿਕ ਆਹਾਰ ਖੂਨ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ। ਮੇਵੇ, ਸੁੱਕੇ ਮੇਵੇ, ਦਾਲ, ਬੀਨਜ਼ ਤੇ ਆਲੂ ਵਰਗੇ ਭੋਜਨ ਖਾਓ ਤੇ ਬਹੁਤ ਜ਼ਿਆਦਾ ਨਮਕੀਨ ਜਾਂ ਸੋਡੀਅਮ ਨਾਲ ਭਰਪੂਰ ਭੋਜਨ ਤੋਂ ਪਰਹੇਜ਼ ਕਰੋ।
ਮਾਲਿਸ਼ ਕਰੋ
ਕੋਸੇ ਤੇਲ ਨਾਲ ਪੈਰਾਂ ਦੀ ਹਲਕੀ ਮਾਲਿਸ਼ ਕਰਨ ਨਾਲ ਨਾੜੀਆਂ ਦੀ ਸੋਜ ਘੱਟ ਹੁੰਦੀ ਹੈ ਤੇ ਖ਼ੂਨ ਦਾ ਪ੍ਰਵਾਹ ਸੁਧਰਦਾ ਹੈ। ਇਹ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ ਪਰ ਮਾਲਸ਼ ਕਰਦੇ ਸਮੇਂ ਹਲਕੇ ਹੱਥ ਨਾਲ ਹੀ ਦਬਾਅ ਪਾਓ।

ਇਹ ਵੀ ਪੜ੍ਹੋ-ਕੈਲਸ਼ੀਅਮ ਦੀ ਘਾਟ ਨੂੰ ਦੂਰ ਕਰਨ ਲਈ ਭੁੱਲ ਕੇ ਨਾ ਖਾਓ ਇਹ ਚੀਜ਼ਾਂ, ਫਾਇਦੇ ਦੀ ਥਾਂ ਹੋਵੇਗਾ ਨੁਕਸਾਨ
ਫਿਜ਼ੀਕਲੀ ਐਕਟਿਵ ਰਹੋ
ਲੰਬੇ ਸਮੇਂ ਤਕ ਬੈਠਣ ਤੋਂ ਬਚੋ ਕਿਉਂਕਿ ਇਸ ਨਾਲ ਖੂਨ ਸੰਚਾਰ ਪ੍ਰਭਾਵਿਤ ਹੋ ਸਕਦਾ ਹੈ। ਕਦੇ-ਕਦਾਈਂ ਸੈਰ ਕਰਨ ਨਾਲ ਖੂਨ ਦਾ ਪ੍ਰਵਾਹ ਵਧਦਾ ਹੈ ਤੇ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News