ਸਵੇਰੇ ਕੋਸੇ ਪਾਣੀ 'ਚ ਮਿਲਾ ਕੇ ਪੀਓ ਇਹ ਚੀਜ਼, ਹੋਣਗੇ ਬੇਮਿਸਾਲ ਲਾਭ
Monday, Feb 24, 2025 - 03:44 PM (IST)

ਹੈਲਥ ਡੈਸਕ- ਤੁਸੀਂ ਸਵੇਰੇ ਖਾਲੀ ਪੇਟ ਇੱਕ ਗਿਲਾਸ ਗਰਮ ਪਾਣੀ ਵਿੱਚ ਇੱਕ ਚਮਚ ਘਿਓ ਮਿਲਾ ਕੇ ਪੀ ਸਕਦੇ ਹੋ। ਕੁਝ ਲੋਕ ਇਸਨੂੰ ਰਾਤ ਨੂੰ ਵੀ ਪੀਣਾ ਪਸੰਦ ਕਰਦੇ ਹਨ। ਆਯੁਰਵੈਦ ਦੇ ਮੁਤਾਬਕ ਗਰਮ ਪਾਣੀ ਵਿੱਚ ਘਿਓ ਪੀਣ ਸਿਹਤ ਨੂੰ ਬਹੁਤ ਲਾਭ ਹੁੰਦੇ ਹੈ।
ਜਿਹਨਾਂ ਲੋਕਾਂ ਨੂੰ ਆਮ ਤੌਰ ‘ਤੇ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਲਈ ਇਹ ਬਹੁਤ ਲਾਭਦਾਇਕ ਹੈ। ਇਸ ਨਾਲ ਬੜੀ ਅਤੇ ਵੱਡੀ ਅੰਤੜੀ ਦੀ ਡ੍ਰਾਈਨੈੱਸ ਦੂਰ ਹੁੰਦੀ ਹੈ। ਪਾਚਨ ਤੰਤਰ ਸੁਧਰਦਾ ਹੈ ਅਤੇ ਭੋਜਨ ਵਧੀਆ ਤਰੀਕੇ ਨਾਲ ਹਜ਼ਮ ਹੁੰਦਾ ਹੈ।
ਇਹ ਵੀ ਪੜ੍ਹੋ- King Kohli ਦੀ ਵਿਰਾਟ ਪਾਰੀ ਪਿੱਛੇ ਪ੍ਰੇਮਾਨੰਦ ਮਹਾਰਾਜ ਦਾ ਹੱਥ, ਜਾਣੋ ਕੀ ਸੀ ਸਫ਼ਲਤਾ ਦਾ ਗੁਰੂਮੰਤਰ?
ਦੇਸੀ ਘਿਓ ਅੱਖਾਂ, ਚਮੜੀ, ਪੇਟ ਅਤੇ ਵਾਲਾਂ ਲਈ ਬਹੁਤ ਵਧੀਆ ਹੁੰਦਾ ਹੈ। ਇਹ ਕੂਲਿੰਗ ਏਜੈਂਟ ਵਜੋਂ ਕੰਮ ਕਰਦਾ ਹੈ। ਦੇਸੀ ਘਿਓ ਵਿੱਚ ਓਮੇਗਾ-3 ਹੁੰਦਾ ਹੈ, ਜੋ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਅੱਖਾਂ ਦੀ ਡ੍ਰਾਈਨੈੱਸ ਨੂੰ ਘੱਟ ਕਰਦਾ ਹੈ।
ਰੋਜ਼ਾਨਾ ਖਾਲੀ ਪੇਟ ਕੋਸੇ ਪਾਣੀ ਵਿੱਚ ਘਿਓ ਮਿਲਾ ਕੇ ਪੀਣ ਨਾਲ ਸਰਦੀਆਂ ਵਿੱਚ ਹੋਣ ਵਾਲੀ ਸਰਦੀ ਅਤੇ ਖੰਘ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਇਹ ਵੀ ਪੜ੍ਹੋ-ਵਿਆਹੁਤਾ ਔਰਤਾਂ Google 'ਤੇ ਸਭ ਤੋਂ ਜ਼ਿਆਦਾ ਕੀ ਸਰਚ ਕਰਦੀਆਂ ਨੇ? ਰਹਿ ਜਾਓਗੇ ਹੈਰਾਨ
ਦੇਸੀ ਘਿਓ ਅਤੇ ਗਰਮ ਪਾਣੀ ਮਿਲਾ ਕੇ ਪੀਣ ਨੱਕ, ਗਲੇ ਅਤੇ ਛਾਤੀ ਵਿੱਚ ਹੋਣ ਵਾਲੇ ਇਨਫੈਕਸ਼ਨ ਨੂੰ ਦੂਰ ਕਰਦੇ ਹਨ। ਇਹ ਸਰੀਰ ਨੂੰ ਗਰਮ ਰੱਖਣ ਵਿੱਚ ਵੀ ਮਦਦ ਕਰਦਾ ਹੈ।
ਦੇਸੀ ਘਿਓ ਪੀਣ ਨਾਲ ਚਮੜੀ ਵਿੱਚ ਨੈਚਰਲ ਗਲੋਅ ਆਉਂਦਾ ਹੈ। ਇਹ ਚਮੜੀ ਦੀ ਡ੍ਰਾਈਨੈੱਸ ਨੂੰ ਅੰਦਰੋਂ ਘਟਾਉਂਦਾ ਹੈ।
ਇਹ ਵੀ ਪੜ੍ਹੋ-Apple ਨੇ ਕਰਾ'ਤੀ ਮੌਜ! ਹੁਣ ਪੁਰਾਣੇ ਮਾਡਲਜ਼ 'ਚ ਵੀ ਮਿਲੇਗਾ iPhone 16 ਸੀਰੀਜ਼ ਵਾਲਾ ਇਹ ਕਮਾਲ ਦੀ ਫੀਚਰ
ਕੋਸੇ ਪਾਣੀ ਵਿੱਚ ਘਿਓ ਪੀਣ ਨਾਲ ਅੰਤੜੀਆਂ ਦੀ ਸਫ਼ਾਈ ਹੁੰਦੀ ਹੈ। ਸਰੀਰ 'ਚ ਜੰਮਿਆ ਹੋਇਆ ਟਾਕਸਿਨ ਬਾਹਰ ਨਿਕਲ ਜਾਂਦਾ ਹੈ, ਜਿਸ ਕਰਕੇ ਸਕਿੱਨ ਗਲੋ ਕਰਨ ਲੱਗ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।