ਸਾਵਧਾਨ! ਕਈ ਦਿਨਾਂ ਤੋਂ ਹੈ ਬੁਖ਼ਾਰ ਜਾਂ ਖੰਘ, ਹੋ ਸਕਦੈ H3N2 ਵਾਇਰਸ, ਜਾਣੋ ਰੋਕਥਾਮ ਦੇ ਤਰੀਕੇ

Monday, Dec 25, 2023 - 01:46 PM (IST)

ਸਾਵਧਾਨ! ਕਈ ਦਿਨਾਂ ਤੋਂ ਹੈ ਬੁਖ਼ਾਰ ਜਾਂ ਖੰਘ, ਹੋ ਸਕਦੈ H3N2 ਵਾਇਰਸ, ਜਾਣੋ ਰੋਕਥਾਮ ਦੇ ਤਰੀਕੇ

ਜਲੰਧਰ - ਦੇਸ਼ ਭਰ ਵਿਚ ਠੰਡ ਮੌਸਮ ਦਿਨੋਂ-ਦਿਮ ਜ਼ੋਰ ਫੜਦਾ ਜਾ ਰਿਹਾ ਹੈ। ਇਸ ਦੇ ਕਾਰਨ ਲੋਕਾਂ ਵਿਚ ਬੁਖਾਰ, ਸਰਦੀ-ਜ਼ੁਕਾਮ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਨੇ ਦੱਸਿਆ ਕਿ ਇਨਫੈਕਸ਼ਨ ਔਸਤਨ 5 ਤੋਂ 7 ਦਿਨਾਂ ਤੱਕ ਰਹਿੰਦਾ ਹੈ। ਬੁਖਾਰ ਤਿੰਨ ਦਿਨਾਂ 'ਚ ਖਤਮ ਹੋ ਜਾਂਦਾ ਹੈ ਪਰ ਖੰਘ ਤਿੰਨ ਹਫ਼ਤੇ ਤੱਕ ਬਣੀ ਰਹਿ ਸਕਦੀ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲਿਆਂ ਵਿਚ H3N2 ਇਨਫਲੂਏਂਜਾ ਵਾਇਰਸ ਦੇ ਹਨ।

ਇਹ ਵੀ ਪੜ੍ਹੋ-  ਦੇਸ਼ ’ਚ ਵਧ ਰਹੇ ਹਨ ਸਪ੍ਰਿੰਗ ਇਨਫਲੂਏਂਜਾ ਦੇ ਮਾਮਲੇ, ਕਿੰਨਾ ਖਤਰਨਾਕ ਤੇ ਕੀ ਹਨ ਇਸਦੇ ਲੱਛਣ!

ਇਨਫਲੂਏਂਜਾ ਦੇ ਲਪੇਟ ਵਿਚ ਆਏ ਵਿਅਕਤੀ ਨੂੰ ਕਈ ਹਫਤਿਆਂ ਤੱਕ ਖੰਘ ਦੀ ਸਮੱਸਿਆ ਰਹਿ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਘੱਟ ਜਾਗਰੂਕਤਾ ਕਾਰਨ ਇਸ ਦੇ ਮਾਮਲੇ ਦੇਸ਼ ਭਰ ਵਿਚ ਵਧਦੇ ਜਾ ਰਹੇ ਹਨ, ਜਦਕਿ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਵਿਅਕਤੀ ਨੂੰ ਹਰ ਸਾਲ ਇਨਫਲੂਏਂਜਾ ਦਾ ਇੰਜੈਕਸ਼ਨ ਲਗਵਾਉਣਾ ਚਾਹੀਦਾ ਹੈ।

ਕੀ ਹਨ ਇਨਫਲੂਏਂਜਾ ਦੇ ਲੱਛਣ

ਦੇਸ਼ ਭਰ ਵਿਚ ਇਨਫਲੂਏਂਜਾ ਦੇ ਮਾਮਲਿਆਂ ਨੂੰ ਲੈ ਕੇ ਵਿਗਿਆਨੀਆਂ ਦੀ ਚਿੰਤਾ ਵਧ ਗਈ ਹੈ। ਇਸ ਦੇ ਲੱਛਣ ਹਨ- ਗਲੇ ਵਿਚ ਖਰਾਸ਼ ਹੋਣਾ, ਖਾਣਾ ਨਿਗਲਣ ’ਤੇ ਦਰਦ ਮਹਿਸੂਸ ਹੋਣਾ, ਤੇਜ਼ ਬੁਖਾਰ ਅਤੇ ਟਾਨਸਿਲ ਵਿਚ ਸੋਜ ਹੋਣਾ ਆਦਿ ਇਨਫਲੂਏਂਜਾ ਦੇ ਲੱਛਣ ਹਨ। ਭਾਰਤ 'ਚ ਇਨਫਲੂਏਂਜਾ ਦੇ ਟੀਕੇ ਜਾਂ ਫਲੂ ਸ਼ਾਟਸ ਜਿਨ੍ਹਾਂ ਨੂੰ ਹਰ ਸਾਲ ਲਗਵਾਉਣ ਦੀ ਲੋੜ ਹੁੰਦੀ ਹੈ ਪਰ ਇਸ ਦੇ ਪ੍ਰਤੀ ਬੇਹੱਦ ਘੱਟ ਜਾਗਰੂਕਤਾ ਹੋਣ ਕਾਰਨ ਇਸ ਨੂੰ ਇਕ ਆਮ ਬੀਮਾਰੀ ਮੰਨਦੇ ਚੱਲਦੇ ਹਨ। ਲੱਛਣ ਸਾਹਮਣੇ ਆਉਣ ’ਤੇ ਲੋਕਾਂ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ– 'ਇਨਫਲੂਏਂਜ਼ਾ-ਏ' ਦੇ ਉਪ-ਕਿਸਮ ‘H3N2’ ਕਾਰਨ ਫੈਲ ਰਿਹੈ ਬੁਖਾਰ ਅਤੇ ਖੰਘ: ICMR ਮਾਹਰ

ਰੋਕਥਾਮ ਦੇ ਕੀ ਹਨ ਤਰੀਕੇ

ਸਿਹਤ ਸਬੰਧੀ ਆਦਤਾਂ ਦੀ ਪਾਲਣਾ ਕਰਨ, ਜਿਵੇਂ ਸਾਬਣ ਅਤੇ ਪਾਣੀ ਨਾਲ ਹੱਥ ਧੋਣਾ। ਫਰਨੀਚਰ ਅਤੇ ਖਿਡੌਣਿਆਂ ਵਰਗੀਆਂ ਸਤ੍ਹਾ ਅਤੇ ਚੀਜ਼ਾਂ ਨੂੰ ਸਾਫ ਕਰਨ ਲਈ ਕੀਟਾਣੂ ਨਾਸ਼ਕ ਦੀ ਵਰਤੋਂ ਕਰਨੀ। ਖੰਘਦੇ ਅਤੇ ਛਿੱਕਦੇ ਸਮੇਂ ਆਪਣਾ ਮੂੰਹ ਢਕਣ ਨਾਲ ਇਨਫੈਕਸ਼ਨ ਦੇ ਜ਼ੋਖਮ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ। ਬਿਨਾਂ ਧੋਤੇ ਹੱਥਾਂ ਨਾਲ ਮੂੰਹ, ਨੱਕ ਜਾਂ ਅੱਖਾਂ ਨੂੰ ਛੋਹਣ ਤੋਂ ਪਰਹੇਜ਼ ਕਰੋ। ਹਰ ਰਾਤ 8 ਘੰਟੇ ਸੋਵੋ। ਨਿਯਮਤ ਕਸਰਤ ਕਰੋ, ਜੋ ਇਮਿਊਨਿਟੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ।

ਆਈ. ਐੱਮ. ਏ. ਨੇ ਦਿੱਤੀ ਸਲਾਹ

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਐੱਮ. ਸੀ. ਆਰ.) ਨੇ ਜਿਥੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ, ਉਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਐਂਟੀਬਾਇਓਟਿਕਸ ਦੀ ਵਰਤੋਂ ਨੂੰ ਲੈ ਕੇ ਸੁਚੇਤ ਵੀ ਕੀਤਾ ਹੈ। ਆਈ. ਐੱਮ. ਏ. ਦਾ ਕਹਿਣਾ ਹੈ ਕਿ ਬਿਨਾਂ ਡਾਕਟਰਾਂ ਦੀ ਸਲਾਹ ਦੇ ਐਂਟੀਬਾਇਓਟਿਕਸ ਦੀ ਅੰਨ੍ਹੇਵਾਹ ਵਰਤੋਂ ਨਾ ਕੀਤੀ ਜਾਵੇ, ਕਿਉਂਕਿ ਇਹ ਨੁਕਸਾਨਦਾਇਕ ਵੀ ਹੋ ਸਕਦੀ ਹੈ।


author

sunita

Content Editor

Related News