Health Tips : ਜਲਨ ਤੋਂ ਰਾਹਤ ਦਿਵਾਉਂਦੈ 'ਗੂੰਦ ਕਤੀਰਾ', ਗਰਮੀਆਂ 'ਚ ਜ਼ਰੂਰ ਕਰੋ ਵਰਤੋਂ

04/01/2022 12:11:51 PM

ਨਵੀਂ ਦਿੱਲੀ— ਗਰਮੀਆਂ ਦਾ ਸੀਜਨ ਸ਼ੁਰੂ ਹੋ ਗਿਆ ਹੈ। ਹਰ ਵਿਅਕਤੀ ਨੂੰ ਧੁੱਪ ਨੇ ਪ੍ਰੇਸ਼ਾਨ ਕਰ ਕੇ ਰੱਖਿਆ ਹੈ। ਤੁਸੀਂ ਇਸ ਮੌਸਮ 'ਚ ਕੁਝ ਅਜਿਹੀਆਂ ਚੀਜ਼ਾਂ ਖਾਓ ਜਿਸ ਨਾਲ ਤੁਹਾਡੇ ਸਰੀਰ ਨੂੰ ਠੰਡਕ ਮਿਲੇ ਇਸ ਨਾਲ ਤੁਹਾਡੀ ਸਿਹਤ ਵੀ ਠੀਕ ਰਹੇਗੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਗੂੰਦ ਕਤੀਰੇ ਦੀ। ਇਹ ਇਕ ਅਜਿਹਾ ਆਹਾਰ ਹੈ, ਜਿਸ ਦੀ ਤਾਸੀਰ ਠੰਡੀ ਹੁੰਦੀ ਹੈ। ਇਸ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ ਅਤੇ ਫਾਲਿਕ ਐਸਿਡ ਵਰਗੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਾਨੂੰ ਸਰੀਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਮਦਦ ਕਰਦਾ ਹੈ। ਸਰਦੀ 'ਚ ਇਸ ਦੀ ਵਰਤੋਂ ਕਰਨਾ ਠੀਕ ਨਹੀਂ ਮੰਨਿਆ ਜਾਂਦਾ। ਗੂੰਦ ਕਤੀਰੇ ਨਾਲ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ। ਯੂਰਿਨ 'ਚ ਹੋਣ ਵਾਲੀ ਜਲਨ ਵੀ ਇਸ ਨਾਲ ਠੀਕ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਗੂੰਦ ਕਤੀਰਾ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਕਮਜ਼ੋਰੀ ਅਤੇ ਥਕਾਵਟ
ਹਰ ਰੋਜ਼ ਸਵੇਰੇ ਅੱਧਾ ਗਿਲਾਸ ਦੁੱਧ 'ਚ ਗੂੰਦ ਕਤੀਰਾ ਅਤੇ ਮਿਸ਼ਰੀ ਪਾ ਕੇ ਪੀਣ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ। ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਇਕ ਰਾਤ ਪਾਣੀ 'ਚ ਭਿਓਂ ਕੇ ਰੱਖ ਲੈਣਾ ਚਾਹੀਦਾ ਹੈ।

PunjabKesari
ਪਸੀਨੇ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ, ਉਨ੍ਹਾਂ ਨੂੰ ਗੂੰਦ ਕਤੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ।ਗਰਮੀਆਂ 'ਚ ਰੋਜ਼ਾਨਾ ਗੂੰਦ ਕਤੀਰੇ ਦੀ ਵਰਤੋਂ ਕਰੋ।
ਲੂ ਤੋਂ ਬਚਾਅ
ਤਪਦੀ ਗਰਮੀ 'ਚ ਘਰ ਤੋਂ ਬਾਹਰ ਜਾਣ ਨਾਲ ਲੂ ਲੱਗਣ ਦਾ ਡਰ ਰਹਿੰਦਾ ਹੈ। ਇਸ ਲਈ ਗਰਮੀ ਜ਼ਿਆਦਾ ਮਹਿਸੂਸ ਹੋਵੇ ਤਾਂ ਗੂੰਦ ਕਤੀਰਾ ਸਵੇਰੇ ਅਤੇ ਸ਼ਾਮ ਦੁੱਧ ਜਾ ਸ਼ਰਬਤ 'ਚ ਮਿਲਾ ਕੇ ਪੀਣਾ ਚਾਹੀਦਾ ਹੈ।
ਜਲਨ ਤੋਂ ਰਾਹਤ
ਜੇਕਰ ਤੁਹਾਡੇ ਹੱਥਾਂ-ਪੈਰਾਂ 'ਤੇ ਜਲਨ ਹੈ ਤਾਂ 2 ਚਮਚੇ ਗੂੰਦ ਕਤੀਰੇ ਨੂੰ ਰਾਤ ਨੂੰ ਸੌਂਣ ਤੋਂ ਪਹਿਲਾਂ ਇਕ ਗਿਲਾਸ ਪਾਣੀ 'ਚ ਭਿਓਂ ਦਿਓ। ਸਵੇਰੇ ਇਸ 'ਚ ਸ਼ੱਕਰ ਮਿਲਾ ਕੇ ਖਾ ਲਓ। ਇਸ ਨਾਲ ਜਲਨ ਠੀਕ ਹੋ ਜਾਂਦੀ ਹੈ।

PunjabKesari
ਖੂਨ ਦੀ ਘਾਟ ਦੂਰ
ਗੂੰਦ ਕਤੀਰੇ ਨੂੰ ਭਿਓਂ ਕੇ ਰੋਜ਼ ਖਾਣ ਨਾਲ ਖੂਨ ਦੀ ਘਾਟ ਦੀ ਪ੍ਰੇਸ਼ਾਨੀ ਦੂਰ ਹੁੰਦੀ ਹੈ। ਜੇ ਤੁਹਾਨੂੰ ਵੀ ਅਨੀਮਿਆ ਦੀ ਸਮੱਸਿਆ ਰਹਿੰਦੀ ਹੈ ਤਾਂ ਗੂੰਦ ਕਤੀਰੇ ਦੀ ਵਰਤੋਂ ਜ਼ਰੂਰ ਕਰੋ।
ਕਈ ਬੀਮਾਰੀਆਂ ਤੋਂ ਛੁਟਕਾਰਾ
ਗੂੰਦ ਕਤੀਰਾ ਖਾਣ ਨਾਲ ਮਾਈਗ੍ਰੇਨ, ਚੱਕਰ, ਉੱਲਟੀ ਵਰਗੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਇਸ ਲਈ ਨਿਯਮਿਤ ਰੂਪ 'ਚ ਗੂੰਦ ਕਤੀਰੇ ਦੀ ਵਰਤੋਂ ਕਰੋ।


Aarti dhillon

Content Editor

Related News