ਸਿਹਤ ਲਈ ਬੇਹੱਦ ਗੁਣਕਾਰੀ ਹੈ ''ਗਲੋਅ'', ਭਾਰ ਘਟਾਉਣ ਦੇ ਨਾਲ-ਨਾਲ ਅੱਖਾਂ ਦੀਆਂ ਸਮੱਸਿਆਵਾਂ ਨੂੰ ਵੀ ਕਰੇ ਦੂਰ

08/29/2023 12:26:56 PM

ਨਵੀਂ ਦਿੱਲੀ- ਪ੍ਰਾਚੀਨ ਭਾਰਤ ਦੇ ਆਯੁਰਵੈਦ ਵਿੱਚ ਅੱਜ ਦੀਆਂ ਕਈ ਬੀਮਾਰੀਆਂ ਦਾ ਇਲਾਜ ਹੈ। ਇਸ ਦੇ ਜ਼ਰੀਏ ਤੁਸੀਂ ਗਲੋਅ ਦੀ ਵਰਤੋਂ ਕਰਕੇ ਕਈ ਬੀਮਾਰੀਆਂ ਤੋਂ ਵੀ ਬਚ ਸਕਦੇ ਹੋ। ਅਜਿਹਾ ਕਿਹਾ ਜਾਂਦਾ ਹੈ ਕਿ ਗਲੋਅ 'ਚ ਕਈ ਗੁਣ ਮੌਜੂਦ ਹੁੰਦੇ ਹਨ, ਜਿਸ ਕਾਰਨ ਇਹ ਕਈ ਬੀਮਾਰੀਆਂ ਨਾਲ ਲੜਨ 'ਚ ਸਮਰੱਥ ਹੈ। ਇਸ ਲਈ ਗਲੋਅ ਨੂੰ ਆਪਣੀ ਖੁਰਾਕ ਵਿਚ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਾਮਲ ਕਰੋ। ਤੁਹਾਨੂੰ ਗਲੋਅ ਦਾ ਸੇਵਨ ਕਿਉਂ ਕਰਨਾ ਚਾਹੀਦਾ ਹੈ? ਕਿਹੜੀਆਂ ਬੀਮਾਰੀਆਂ ਵਿੱਚ ਇਹ ਤੁਹਾਡੀ ਮਦਦ ਕਰੇਗਾ। ਇਹ ਜਾਣ ਲਓ...


ਇਮਿਊਨਿਟੀ ਵਧੇਗੀ
ਜੇਕਰ ਤੁਸੀਂ ਜਲਦੀ ਥੱਕ ਜਾਂਦੇ ਹੋ ਤਾਂ ਗਲੋਅ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋ ਸਕਦੀ ਹੈ। ਇਹ ਨਾ ਸਿਰਫ਼ ਤੁਹਾਡੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਦੀ ਹੈ ਨਾਲ ਹੀ ਇਹ ਇੱਕ ਐਂਟੀਆਕਸੀਡੈਂਟ ਪਾਵਰਹਾਊਸ ਵੀ ਹੈ। ਇਸ ਤੋਂ ਇਲਾਵਾ ਇਹ ਫ੍ਰੀ ਰੈਡੀਕਲਸ ਨਾਲ ਵੀ ਲੜਦਾ ਹੈ। ਤੁਹਾਨੂੰ ਦੱਸ ਦੇਈਏ ਕਿ ਗਲੋਅ ਤੁਹਾਡੇ ਸੈੱਲਸ ਨੂੰ ਰਿਪੇਅਰ ਕਰਕੇ ਬੀਮਾਰੀਆਂ ਤੋਂ ਬਚਾਉਂਦਾ ਹੈ।


ਭਾਰ ਹੋ ਜਾਵੇਗਾ ਘੱਟ 
ਜੇਕਰ ਤੁਸੀਂ ਭਾਰ ਘਟਾਉਣ ਲਈ ਕਈ ਤਰੀਕੇ ਅਪਣਾ ਚੁੱਕੇ ਹੋ ਅਤੇ ਫਿਰ ਵੀ ਤੁਹਾਡਾ ਭਾਰ ਨਹੀਂ ਘੱਟ ਹੋ ਰਿਹਾ ਤਾਂ ਤੁਹਾਨੂੰ ਆਪਣੀ ਖੁਰਾਕ 'ਚ ਗਲੋਅ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ 'ਚ ਐਡੀਪੋਨੇਕਟਿਨ ਅਤੇ ਲੇਪਟਿਨ ਨਾਮਕ ਤੱਤ ਮੌਜੂਦ ਹੁੰਦੇ ਹਨ, ਜੋ ਤੁਹਾਡੇ ਭਾਰ ਨੂੰ ਘੱਟ ਕਰਨ 'ਚ ਸਹਾਇਕ ਹੁੰਦੇ ਹਨ।

ਅੱਖਾਂ ਦੀ ਸਮੱਸਿਆ ਦੂਰ ਹੋਵੇਗੀ
ਜਿਨ੍ਹਾਂ ਲੋਕਾਂ ਨੂੰ ਅੱਖਾਂ ਨਾਲ ਸਬੰਧਤ ਸਮੱਸਿਆ ਹੁੰਦੀ ਹੈ। ਉਹ ਲੋਕ ਇਸ ਦੀ ਵਰਤੋਂ ਕਰ ਸਕਦੇ ਹਨ। ਇਸ ਦੇ ਲਈ 10 ਮਿਲੀਲੀਟਰ ਗਲੋਅ ਦੇ ਜੂਸ 'ਚ 1 ਤੋਂ 2 ਗ੍ਰਾਮ ਸ਼ਹਿਦ ਅਤੇ ਲੂਣ ਮਿਲਾ ਲਓ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਕਾਜਲ ਵਾਂਗ ਅੱਖਾਂ 'ਤੇ ਲਗਾਓ। ਇਸ ਨਾਲ ਤੁਹਾਡੀ ਖਾਰਸ਼, ਅੰਨ੍ਹੇਪਣ ਅਤੇ ਕਾਲੇ-ਚਿੱਟੇ ਮੋਤੀਆਬਿੰਦ ਵਰਗੀ ਸਮੱਸਿਆ ਠੀਕ ਹੋ ਜਾਵੇਗੀ।


ਤਣਾਅ ਤੋਂ ਮਿਲੇਗੀ ਰਾਹਤ
ਜੇਕਰ ਤੁਸੀਂ ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਗਲੋਅ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦੀ ਹੈ ਕਿਉਂਕਿ ਗਲੋਅ ਵਿੱਚ ਬਹੁਤ ਸਾਰੇ ਅਜਿਹੇ ਕੁਦਰਤੀ ਗੁਣ ਹਨ, ਜੋ ਤੁਹਾਡੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ। ਇਸ ਕਾਰਨ ਤੁਹਾਡਾ ਦਿਮਾਗ ਵੀ ਸ਼ਾਂਤ ਰਹਿੰਦਾ ਹੈ ਅਤੇ ਤੁਹਾਨੂੰ ਤਣਾਅ ਤੋਂ ਮੁਕਤੀ ਮਿਲਦੀ ਹੈ। ਇਸ ਦੇ ਲਈ ਤੁਹਾਨੂੰ ਰੋਜ਼ਾਨਾ ਗਲੋਅ ਦਾ ਸੇਵਨ ਸਵੇਰ ਦੇ ਸਮੇਂ ਕਰਨਾ ਚਾਹੀਦਾ ਹੈ।

sunita

This news is Content Editor sunita