ਬੇਕਾਰ ਨਹੀਂ ਹਨ ਲਸਣ ਦੇ ਛਿਲਕੇ, ਪੈਰਾਂ ਦੀ ਸੋਜ ਸਣੇ ਕਈ ਪਰੇਸ਼ਾਨੀਆਂ ਤੋਂ ਦਿਵਾਉਂਦੇ ਹਨ ਨਿਜ਼ਾਤ

02/24/2021 2:29:01 PM

ਨਵੀਂ ਦਿੱਲੀ: ਹਰ ਘਰ ’ਚ ਲਸਣ ਦੀ ਵਰਤੋਂ ਕੀਤੀ ਜਾਂਦੀ ਹੈ। ਲਸਣ ਸਬਜ਼ੀ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਿਹਤ ਲਈ ਵੀ ਲਾਹੇਵੰਦ ਹੈ। ਇਸ ’ਚ ਪੋਸ਼ਕ ਤੱਤ ਐਂਟੀ-ਆਕਸੀਡੈਂਟ ਗੁਣ ਹੋਣ ਨਾਲ ਇਮਿਊਨਿਟੀ ਸਟਰਾਂਗ ਹੋਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਫਿਟ ਐਂਡ ਫਾਈਨ ਰਹਿਣ ਲਈ ਮਾਹਿਰ ਖ਼ਾਸ ਤੌਰ ’ਤੇ ਰੋਜ਼ਾਨਾ 3-4 ਲਸਣ ਦੀਆਂ ਕਲੀਆਂ ਖਾਣ ਦੀ ਸਲਾਹ ਦਿੰਦੇ ਹਨ। ਹਰ ਵਾਰ ਤੁਸੀਂ ਲਸਣ ਨੂੰ ਛਿੱਲ ਕੇ ਇਸ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹੋ ਪਰ ਅਸਲ ’ਚ ਲਸਣ ਦੀ ਤਰ੍ਹਾਂ ਇਸ ਦੇ ਛਿਲਕੇ ਵੀ ਬੇਹੱਦ ਗੁਣਕਾਰੀ ਹੁੰਦੇ ਹਨ। ਜੀ ਹਾਂ, ਸ਼ਾਇਦ ਤੁਹਾਨੂੰ ਸੁਣਨ ’ਚ ਥੋੜਾ ਅਜੀਬ ਲੱਗੇਗਾ ਪਰ ਲਸਣ ਦੇ ਛਿਲਕੇ ਸਿਹਤ ਦੇ ਨਾਲ-ਨਾਲ ਚਮੜੀ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਵੀ ਰਾਹਤ ਦਿਵਾਉਂਦੇ ਹਨ। ਆਓ ਇਸ ਆਰਟੀਕਲ ’ਚ ਅਸੀਂ ਤੁਹਾਨੂੰ ਲਸਣ ਨਹੀਂ ਸਗੋਂ ਇਸ ਦੇ ਛਿਲਕਿਆਂ ਦੇ ਫ਼ਾਇਦੇ ਦੱਸਦੇ ਹਾਂ।
ਮੌਸਮੀ ਬੀਮਾਰੀਆਂ ਤੋਂ ਬਚਾਅ
ਸਰਦੀ, ਖਾਂਸੀ, ਜ਼ੁਕਾਮ ਅਤੇ ਮੌਸਮੀ ਬੀਮਾਰੀਆਂ ਤੋਂ ਨਿਜ਼ਾਤ ਦਿਵਾਉਣ ਲਈ ਲਸਣ ਦੇ ਛਿਲਕੇ ਫ਼ਾਇਦੇਮੰਦ ਹੁੰਦੇ ਹਨ। ਇਸ ਲਈ ਤੁਸੀਂ ਲਸਣ ਦੇ ਛਿਲਕਿਆਂ ਨੂੰ ਧੋ ਕੇ ਪਾਣੀ ’ਚ ਉਬਾਲੋ। ਤਿਆਰ ਕਾੜ੍ਹੇ ਜਾਂ ਪਾਣੀ ਦੀ ਵਰਤੋਂ ਕਰਨ ਨਾਲ ਮੌਸਮੀ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।

PunjabKesari
ਚਮੜੀ ’ਤੇ ਹੋਣ ਵਾਲੀ ਖਾਰਸ਼ ਹੋਵੇਗੀ ਦੂਰ
ਚਮੜੀ ਦਾ ਰੁਖਾਪਨ ਵਧਣ ਨਾਲ ਖਾਰਸ਼ ਅਤੇ ਜਲਨ ਦੀ ਸਮੱਸਿਆ ਹੁੰਦੀ ਹੈ। ਅਜਿਹੇ ’ਚ ਐਂਟੀ-ਬੈਕਟੀਰੀਅਲ, ਐਂਟੀ-ਫੰਗਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਲਸਣ ਦੇ ਛਿਲਕੇ ਕਾਫ਼ੀ ਲਾਹੇਵੰਦ ਹਨ। ਇਸ ਲਈ ਲਸਣ ਦੇ ਛਿਲਕਿਆਂ ਨੂੰ ਪਾਣੀ ’ਚ ਉਬਾਲੋ। ਤਿਆਰ ਪਾਣੀ ਨੂੰ ਪ੍ਰਭਾਵਿਤ ਥਾਂ ’ਤੇ ਲਗਾ ਕੇ ਥੋੜੀ ਦੇਰ ਬਾਅਦ ਤਾਜ਼ੇ ਪਾਣੀ ਨਾਲ ਇਸ ਨੂੰ ਧੋ ਲਓ। 

 

ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਪੈਰਾਂ ਦੀ ਸੋਜ ਹੋਵੇਗੀ ਘੱਟ
ਪੈਰਾਂ ’ਚ ਸੋਜ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਵੀ ਇਸ ਦੀ ਵਰਤੋਂ ਕਰ ਸਕਦੇ ਹਨ। ਇਸ ਲਈ ਲਸਣ ਦੇ ਛਿਲਕਿਆਂ ਨੂੰ ਪਾਣੀ ’ਚ ਉਬਾਲੋ। ਫਿਰ ਕੋਸੇ ਪਾਣੀ ਨੂੰ ਟਬ ’ਚ ਪਾ ਕੇ ਇਸ ’ਚ ਪੈਰ ਰੱਖੋ। ਇਸ ਨਾਲ ਪੈਰਾਂ ਦੀ ਸੋਜ ਅਤੇ ਦਰਦ ਦੀ ਸ਼ਿਕਾਇਤ ਤੋਂ ਆਰਾਮ ਮਿਲੇਗਾ। 

PunjabKesari
ਦਾਗ-ਧੱਬੇ ਕਰੇ ਦੂਰ
ਲਸਣ ਦੇ ਛਿਲਕਿਆਂ ਦੇ ਪੇਸਟ ਦਾ ਪਾਊਡਰ ਬਣਾ ਕੇ ਉਸ ਨੂੰ ਗੁਲਾਬ ਜਲ ’ਚ ਮਿਲਾਓ। ਫਿਰ ਇਸ ਨੂੰ ਚਿਹਰੇ ’ਤੇ ਥੋੜੀ ਦੇਰ ਲਗਾ ਕੇ ਤਾਜ਼ੇ ਪਾਣੀ ਨਾਲ ਇਸ ਨੂੰ ਸਾਫ ਕਰ ਲਓ। ਇਸ ’ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣ ਕਿੱਲ-ਮੁਹਾਸੇ, ਦਾਗ-ਧੱਬੇ ਦੂਰ ਕਰਕੇ ਚਿਹਰੇ ਨੂੰ ਸਾਫ਼ ਅਤੇ ਚਮਕਦਾਰ ਬਣਾਉਣ ’ਚ ਮਦਦ ਕਰਦੇ ਹਨ। 

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਵਾਲ਼ਾਂ ਦੀ ਲੰਬਾਈ ਵਧਾਏ
ਲਸਣ ਦੇ ਛਿਲਕਿਆਂ ਦੀ ਵਰਤੋਂ ਨਾਲ ਵਾਲ਼ਾਂ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ। ਇਸ ਦੀ ਵਰਤੋਂ ਕਰਨ ਲਈ ਲਸਣ ਦੇ ਛਿਲਕਿਆਂ ਨੂੰ ਪਾਣੀ ’ਚ ਥੋੜੀ ਦੇਰ ਡੁਬੋ ਕੇ ਰੱਖੋ। ਬਾਅਦ ’ਚ ਇਸ ਦਾ ਪੇਸਟ ਬਣਾਓ ਜਾਂ ਲਸਣ ਦੇ ਪਾਣੀ ’ਚ ਜੈਤੂਨ ਦਾ ਤੇਲ ਅਤੇ ਨਿੰਬੂ ਦਾ ਰਸ ਮਿਲਾਓ। ਤਿਆਰ ਮਿਸ਼ਰਨ ਨੂੰ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਵਾਲ਼ਾਂ ’ਤੇ ਲਗਾਓ। 10-15 ਮਿੰਟ ਤੋਂ ਬਾਅਦ ਵਾਲ਼ਾਂ ਨੂੰ ਸ਼ੈਂਪੂ ਨਾਲ ਧੋ ਲਓ। ਇਸ ਨਾਲ ਵਾਲ਼ਾਂ ਦਾ ਝੜਨਾ, ਸਿਕਰੀ ਦੂਰ ਹੋ ਕੇ ਸਾਫ਼, ਮੁਲਾਇਮ, ਚਮਕਦਾਰ, ਸੰਘਣੇ ਅਤੇ ਲੰਬੇ ਵਾਲ਼ ਹੋਣਗੇ। ਤੁਸੀਂ ਚਾਹੋ ਤਾਂ ਲਸਣ ਦੇ ਛਿਲਕਿਆਂ ਨੂੰ ਧੁੱਪ ’ਚ ਸੁਕਾ ਕੇ ਫਿਰ ਮਿਕਸੀ ’ਚ ਇਸ ਦਾ ਪਾਊਡਰ ਵੀ ਬਣਾ ਸਕਦੇ ਹੋ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News