Health care: ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਵਧਾਉਂਦੀ ਹੈ ਲੂਣ ਦੀ ਜ਼ਿਆਦਾ ਵਰਤੋਂ, ਜਾਣੋ ਹੋਰ ਵੀ ਕਈ ਕਾਰਨ

Tuesday, May 18, 2021 - 11:29 AM (IST)

ਨਵੀਂ ਦਿੱਲੀ-  ਅੱਜ ਦੇ ਸਮੇਂ 'ਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਅਾ ਅਾਮ ਗੱਲ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਹ ਜ਼ਿਅਾਦਾ ਤਣਾਅ ਕਾਰਨ ਹੁੰਦੀ ਹੈ ਪਰ ਇਸ ਦੇ ਹੋਰ ਵੀ ਬਹੁਤ ਕਾਰਨ ਹਨ। ਕੋਰੋਨਾ ਕਾਲ ’ਚ ਸਿਹਤਮੰਦ ਰਹਿਣਾ ਬੇਹੱਦ ਜ਼ਰੂਰੀ ਹੈ। ਕੋਵਿਡ-19 ਦੇ ਕਹਿਰ ਦੌਰਾਨ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਖ਼ਾਸ ਖ਼ਿਆਲ ਰੱਖਣ ਦੀ ਜ਼ਰੂਰਤ ਹੈ। ਇਕ ਸਿਹਤਮੰਦ ਇਨਸਾਨ ਦਾ ਬਲੱਡ ਪ੍ਰੈਸ਼ਰ ਲੈਵਲ 120/80 ਹੁੰਦਾ ਹੈ। ਜੇਕਰ ਇਹ 140/90 ਜਾਂ ਫਿਰ ਉਸ ਤੋਂ ਵੱਧ ਹੋ ਜਾਵੇ ਤਾਂ ਮਰੀਜ਼ ਹਾਈ ਬੀਪੀ ਦਾ ਮਰੀਜ਼ ਮੰਨਿਆ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਕਈ ਕਾਰਨਾਂ ਜਿਵੇਂ ਵੱਧਦੇ ਭਾਰ ਅਤੇ ਜੀਵਨਸ਼ੈਲੀ ਕਾਰਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੀ ਹੈ।
ਹਾਈ ਬਲੱਡ ਪ੍ਰੈਸ਼ਰ ਭਾਵ ਹਾਈਪਰਟੈਂਸ਼ਨ ਦਾ ਸਧਾਰਨ ਤੌਰ ’ਤੇ ਕੋਈ ਲੱਛਣ ਨਹੀਂ ਦਿਸਦਾ, ਇਸ ਕਾਰਨ ਇਸ ਨੂੰ ‘ਸਾਈਲੈਂਟ ਕਿੱਲਰ’ ਕਿਹਾ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਹੋਣ ’ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਬਾਰੇ ਸਿਹਤ ਮੰਤਰਾਲੇ ਦੁਆਰਾ ਸੁਝਾਅ ਦਿੱਤੇ ਗਏ ਹਨ ਤਾਂਕਿ ਕੋਰੋਨਾ ਕਾਲ ’ਚ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਰਹੇ।
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਉਪਾਅ

PunjabKesari
ਸੰਤੁਲਿਤ ਭੋਜਨ ਖਾਓ
ਹਾਈ ਬੀਪੀ ਨੂੰ ਕੰਟਰੋਲ ਕਰਨ ਲਈ ਸੰਤੁਲਿਤ ਭੋਜਨ ਖਾਓ। ਭੋਜਨ ’ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਘੱਟ ਕਰੋ। ਤਲਿਆ ਭੋਜਨ, ਮਾਸਾਹਾਰੀ, ਤੇਲ, ਘਿਓ, ਬੇਕਰੀ ਉਤਪਾਦ, ਜੰਕ ਫੂਡ, ਡਿੱਬਾਬੰਦ ਭੋਜਨ ਦੀ ਬਿਲਕੁੱਲ ਵਰਤੋਂ ਨਾ ਕਰੋ। ਜ਼ਿਆਦਾ ਮਾਤਰਾ ’ਚ ਪਾਣੀ ਲਓ, ਪਾਣੀ ਸਰੀਰ ਦੇ ਮੂਲ ਕਾਰਣਾਂ ਲਈ ਜ਼ਰੂਰੀ ਹੈ। ਇਹ ਸਰੀਰ ’ਚ ਡ੍ਰਾਈਨੈੱਸ ਨੂੰ ਰੋਕਦਾ ਹੈ।

PunjabKesari
ਘੱਟ ਕਰੋ ਲੂਣ ਦੀ ਵਰਤੋਂ
ਹਾਈ ਬੀਪੀ ਦੇ ਮਰੀਜ਼ਾਂ ਨੂੰ ਆਪਣੇ ਖਾਣੇ ’ਚ ਲੂਣ ਦੀ ਮਾਤਰਾ ਘੱਟ ਕਰ ਦੇਣੀ ਚਾਹੀਦੀ ਹੈ। ਖਾਣੇ ’ਚ ਲੂਣ ਲੈਣ ਨਾਲ ਸਰੀਰ ’ਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ ਜੋ ਕਈ ਸਿਹਤ ਸਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਵੱਧ ਮਾਤਰਾ ’ਚ ਲੂਣ ਦੀ ਵਰਤੋਂ ਬਲੱਡ ਪ੍ਰੈਸ਼ਰ ਅਤੇ ਸਟਰੋਕ ਸਮੇਤ ਦਿਲ ਦੀਆਂ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਇਨ੍ਹਾਂ ਮਰੀਜ਼ਾਂ ਨੂੰ ਦਿਨ ਭਰ ’ਚ ਸਿਰਫ਼ 5 ਗ੍ਰਾਮ ਲੂਣ ਦਾ ਹੀ ਵਰਤੋਂ ਕਰਨੀ ਚਾਹੀਦੀ ਹੈ।

PunjabKesari
ਭਾਰ ਨੂੰ ਰੱਖੋ ਕੰਟਰੋਲ 
ਹਾਈ ਬੀਪੀ ਦੇ ਮਰੀਜ਼ ਆਪਣਾ ਭਾਰ ਕੰਟਰੋਲ ਕਰਨ। ਭਾਰ ਵੱਧਣ ਦੇ ਨਾਲ ਅਕਸਰ ਬਲੱਡ ਪ੍ਰੈਸ਼ਰ ਵੀ ਵੱਧਦਾ ਹੈ। ਵੱਧ ਭਾਰ ਸੌਣ ਸਮੇਂ ਸਾਹ ਲੈਣ ’ਚ ਸਮੱਸਿਆ ਪੈਦਾ ਕਰਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ। ਇਸ ਲਈ ਬਲੱਡ ਪ੍ਰੈਸ਼ਰ ਘੱਟ ਕਰਨ ਦਾ ਇਕ ਪ੍ਰਭਾਵੀ ਤਰੀਕਾ ਭਾਰ ਘੱਟ ਕਰਨਾ ਹੈ।

PunjabKesari
ਜ਼ਰੂਰ ਕਰੋ ਕਸਰਤ
ਬਲੱਡ ਪ੍ਰੈਸ਼ਰ ਦੇ ਮਰੀਜ਼ ਰੋਜ਼ਾਨਾ 20-25 ਮਿੰਟ ਤਕ ਕਸਰਤ ਕਰਨ। ਜ਼ਰੂਰੀ ਨਹੀਂ ਹੈ ਕਿ ਹਾਈਪਰਟੈਂਸ਼ਨ ਦੇ ਮਰੀਜ਼ ਦਵਾਈਆਂ ਨਾਲ ਹੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹਨ, ਬੀਪੀ ਨੂੰ ਕੰਟਰੋਲ ਕਰਨ ਲਈ 45 ਮਿੰਟ ਤੱਕ ਸੈਰ ਕਰੋ।
ਮੈਡੀਟੇਸ਼ਨ ਹੈ ਜ਼ਰੂਰੀ
ਤਣਾਅ ਘੱਟ ਕਰਨ ਲਈ ਮੈਡੀਟੇਸ਼ਨ ਸਭ ਤੋਂ ਜ਼ਿਆਦਾ ਕਾਰਗਰ ਉਪਾਅ ਹੈ। ਹਾਈ ਬੀਪੀ ਦੇ ਮਰੀਜ਼ਾਂ ਨੂੰ ਚਾਹੀਦਾ ਹੈ ਕਿ ਉਹ ਰੋਜ਼ ਕੁਝ ਮਿੰਟ ਲਈ ਮੈਡੀਟੇਸ਼ਨ ਕਰਨ ਦਾ ਸਮਾਂ ਕੱਢਣ। ਮੈਡੀਟੇਸ਼ਨ ਤੁਹਾਨੂੰ ਦਿਨ ਭਰ ਤਣਾਅ ਅਤੇ ਚਿੰਤਾ ਤੋਂ ਦੂਰ ਰੱਖਣ ’ਚ ਮਦਦ ਕਰਦਾ ਹੈ ਅਤੇ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।

PunjabKesari
ਸਿਗਰਟਨੋਸ਼ੀ ਤੋਂ ਰਹੋ ਦੂਰ
ਹਾਈ ਬੀਪੀ ਦੇ ਮਰੀਜ਼ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਤੁਲਨਾ ’ਚ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਇਸ ਲਈ ਹਾਈ ਬੀਪੀ ਦੇ ਮਰੀਜ਼ ਸ਼ਰਾਬ ਅਤੇ ਸਿਗਰਟਨੋਸ਼ੀ ਨੂੰ ਜ਼ਰੂਰ ਛੱਡਣ। ਅਲਕੋਹਲ ਅਤੇ ਸਿਗਰਟਨੋਸ਼ੀ ਕਾਰਨ ਸਰੀਰ ’ਚ ਨਾਰਮਲ ਤਰੀਕੇ ਨਾਲ ਖ਼ੂਨ ਦਾ ਸੰਚਾਰ ਨਹੀਂ ਹੋ ਪਾਉਂਦਾ, ਜਿਸ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ।


Aarti dhillon

Content Editor

Related News