ਸੀਤਾਫਲ ਕਰਦਾ ਹੈ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਖਤਮ

Sunday, Apr 01, 2018 - 11:06 AM (IST)

ਸੀਤਾਫਲ ਕਰਦਾ ਹੈ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਖਤਮ

ਜਲੰਧਰ— ਸੀਤਾਫਲ ਸਿਰਫ ਫਲ ਹੀ ਨਹੀਂ, ਦਵਾਈ ਵੀ ਹੈ। ਵਿਗਿਆਨਕਾਂ ਦੇ ਅਨੁਸਾਰ ਇਸ ਨੂੰ ਖਾਣ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ। ਸੀਤਾਫਲ ਇਕ ਮਿੱਠਾ ਫਲ ਹੈ। ਇਸ 'ਚ ਕਾਫੀ ਮਾਤਰਾ 'ਚ ਕੈਲੋਰੀ ਹੁੰਦੀ ਹੈ। ਇਹ ਆਸਾਨੀ ਨਾਲ ਪਚਣ ਵਾਲਾ ਫਲ ਹੈ। ਇਸ 'ਚ ਆਇਰਨ ਅਤੇ ਵਿਟਾਮਿਨ-ਸੀ ਦੀ ਮਾਤਰਾ ਕਾਫੀ ਪਾਈ ਜਾਂਦੀ ਹੈ। ਸੀਤਾਫਲ ਦੇ ਬੀਜਾ ਨੂੰ ਕੱਚਾ ਜਾਂ ਭੁੰਨ ਕੇ ਖਾ ਸਕਦੇ ਹੋ। ਇਸ ਨੂੰ ਹਰ ਰੋਜ਼ ਦੇ ਖਾਣ 'ਚ ਸ਼ਾਮਲ ਵੀ ਕਰ ਸਕਦੇ ਹੋ। ਇਸ 'ਚ ਬਹੁਤ ਮਾਤਰਾ 'ਚ ਕੁਦਰਤੀ ਆਕਸੀਡੈਂਟ ਵਿਟਾਮਿਨ-ਸੀ ਹੁੰਦੇ ਹਨ ਜੋ ਸਰੀਰ ਦੇ ਰੋਗਾਂ ਨਾਲ ਲੜਣ ਦੀ ਸ਼ਕਤੀ 'ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ। 
1. ਸੀਤਾਫਲ ਖਾਣ ਨਾਲ ਚਿੜਚਿੜਾਪਣ ਦੂਰ ਹੁੰਦਾ ਹੈ ਅਤੇ ਦਿਮਾਗ ਠੰਡਾ ਰਹਿੰਦਾ ਹੈ। 
2. ਸੀਤਾਫਲ ਖਾਣ ਨਾਲ ਦੰਦਾਂ 'ਚ ਹੋਣ ਵਾਲਾ ਦਰਦ ਘੱਟ ਹੋ ਜਾਂਦਾ ਹੈ। 
3. ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। 
4. ਇਸ 'ਚ ਸੰਤੁਲਿਤ ਮਾਤਰਾ 'ਚ ਸੋਡੀਅਮ, ਵਿਟਾਮਿਨ ਅਤੇ ਪੋਟਾਸ਼ੀਅਮ ਹੁੰਦੇ ਹਨ ਜੋ ਬਲੱਡ ਪ੍ਰੈੱਸ਼ਰ 'ਚ ਅਚਾਨਕ ਹੋਣ ਵਾਲੇ ਬਦਲਾਅ ਨੂੰ ਠੀਕ ਕਰਦਾ ਹੈ।
5. ਸੀਤਾ ਫਲ ਘਬੜਾਹਟ ਨੂੰ ਦੂਰ ਕਰਦਾ ਹੈ ਅਤੇ ਦਿਲ ਦੀ ਧੜਕਣ ਨੂੰ ਠੀਕ ਰੱਖਦਾ ਹੈ। 
6. ਇਸ ਨੂੰ ਖਾਣ ਨਾਲ ਝੁਰੜੀਆਂ ਦੀ ਪਰੇਸ਼ਾਨੀ ਦੂਰ ਹੁੰਦੀ ਹੈ। 


Related News