ਬਾਥੂ ਦਾ ਸਾਗ ਸਿਹਤ ਲਈ ਹੈ ਵਰਦਾਨ, ਚਮੜੀ ਦੇ ਰੋਗਾਂ ਤੇ ਕਬਜ਼ ਸਣੇ ਕਈ ਬੀਮਾਰੀਆਂ ਨੂੰ ਕਰੇ ਦੂਰ

01/02/2024 2:37:37 PM

ਜਲੰਧਰ (ਬਿਊਰੋ) - ਸਰਦੀਆਂ 'ਚ ਬਾਥੂ ਦਾ ਸਾਗ ਖਾਣਾ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਿਹਤ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਬਾਥੂ ਦਾ ਸਾਗ ਖਾਣ ਨਾਲ ਢਿੱਡ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਬਾਥੂ ਵਿਟਾਮਿਨ-ਏ ਦਾ ਮੁੱਖ ਸਰੋਤ ਹੈ। ਵਿਟਾਮਿਨ-ਏ ਦੀ ਸਭ ਤੋਂ ਵਧ ਮਾਤਰਾ ਬਾਥੂ 'ਚ ਹੀ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ-ਬੀ ਅਤੇ ਸੀ ਵੀ ਪਾਏ ਜਾਂਦੇ ਹਨ। ਬਾਥੂ 'ਚ ਕੈਲਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਵੱਡੀ ਮਾਤਰਾ 'ਚ ਪਾਏ ਜਾਂਦੇ ਹਨ। ਇਹ ਖਾਣੇ 'ਚ ਸੁਆਦ ਹੁੰਦਾ ਹੈ ਅਤੇ ਇਸ 'ਚ ਮੌਜੂਦ ਵਿਟਾਮਿਨ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਪਹੁੰਚਾਉਂਦੇ ਹਨ। ਇਸ 'ਚ ਲੋਹਾ ਭਰਪੂਰ ਮਾਤਰਾ 'ਚ ਹੁੰਦਾ ਹੈ। ਬਾਥੂ ਦੇ ਸੇਵਨ ਤੋਂ ਹੋਣ ਵਾਲੇ ਫ਼ਾਇਦੇ...

ਇਮਿਊਨਿਟੀ ਸਿਸਟਮ ਕਰੇ ਮਜ਼ਬੂਤ :- ਇਮਿਊਨਿਟੀ ਸਿਸਟਮ ਕਮਜ਼ੋਰ ਹੋਣ ਨਾਲ ਕਈ ਤਰ੍ਹਾਂ ਦੇ ਰੋਗ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਅਜਿਹੀ ਹਾਲਤ 'ਚ ਬਾਥੂ ਦੀ ਸਬਜ਼ੀ 'ਚ ਸੇਂਧਾ ਨਮਕ ਮਿਲਾ ਕੇ ਲੱਸੀ ਨਾਲ ਖਾਣ ਨਾਲ ਫ਼ਾਇਦਾ ਹੋਵੇਗਾ। ਇਸ ਨਾਲ ਰੋਗਾਂ ਦੀ ਲੜਨ ਦੀ ਸਮਰੱਥਾ ਵਧਦੀ ਹੈ।

ਚਮੜੀ ਦੇ ਰੋਗਾਂ ਲਈ ਫ਼ਾਇਦੇਮੰਦ :- ਬਾਥੂ ਚਮੜੀ ਰੋਗ ਦੂਰ ਕਰਨ 'ਚ ਕਾਫ਼ੀ ਮਦਦਗਾਰ ਹੁੰਦਾ ਹੈ। ਸਫ਼ੈਦ ਸਾਗ, ਖੁਜਲੀ, ਦਾਦ, ਫੋੜੇ, ਕੁਸ਼ਠ ਆਦਿ ਚਮੜੀ ਰੋਗ ਹੋਣ 'ਤੇ ਨਿੱਤ ਬਾਥੂ ਉਬਾਲ ਕੇ ਇਸ ਦਾ ਰਸ ਪੀਣ ਤੇ ਸਬਜ਼ੀ ਖਾਣ ਨਾਲ ਲਾਭ ਹੁੰਦਾ ਹੈ। ਡਾਇਬਟੀਜ਼ ਵਰਗੇ ਰੋਗਾਂ ਦੇ ਫਲਸਰੂਪ ਜ਼ਿਆਦਾਤਰ ਲੋਕ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ, ਜਿਨ੍ਹਾਂ ਲਈ ਬਾਥੂ ਬਹੁਤ ਲਾਭਦਾਇਕ ਹੈ। ਬਾਥੂ ਫਾਈਬਰ ਦਾ ਪ੍ਰਮੁੱਖ ਸਰੋਤ ਹੈ, ਜੋ ਪਾਚਨ ਤੰਤਰ ਨਾਲ ਸਬੰਧਤ ਰੋਗਾਂ ਜਿਵੇਂ ਕਬਜ਼ ਆਦਿ ਨੂੰ ਦੂਰ ਕਰਨ 'ਚ ਸਹਾਇਕ ਹੁੰਦਾ ਹੈ।

ਚੁਸਤੀ ਲਿਆਵੇ :- ਬਾਥੂ ਪੋਸ਼ਕ ਤੱਤਾਂ ਦੀ ਖਾਨ ਹੈ। ਬਾਥੂ 'ਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਆਦਿ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ। ਇਸ ਲਈ ਬਾਥੂ ਦੀ ਨਿਯਮਤ ਵਰਤੋਂ ਸਰੀਰ ਨੂੰ ਚੁਸਤੀ-ਫੁਰਤੀ ਅਤੇ ਤਾਕਤ ਪ੍ਰਦਾਨ ਕਰਦੀ ਹੈ।

ਹੀਮੋਗਲੋਬਿਨ ਦੀ ਘਾਟ ਨੂੰ ਕਰੇ ਦੂਰ :- ਬਾਥੂ 'ਚ ਆਇਰਨ ਤੇ ਫੋਲਿਕ ਐਸਿਡ ਲੋੜੀਂਦੀ ਮਾਤਰਾ 'ਚ ਪਾਏ ਜਾਂਦੇ ਹਨ। ਇਸ ਲਈ ਇਹ ਹੀਮੋਗਲੋਬਿਨ ਦੀ ਘਾਟ ਦੂਰ ਕਰਨ 'ਚ ਮਦਦਗਾਰ ਹੈ। ਬਾਥੂ ਔਰਤਾਂ ਦੇ ਮਾਸਿਕ ਧਰਮ ਦੀ ਅਨਿਯਮਤਤਾ ਤੋਂ ਰਾਹਤ ਦਿਵਾਉਣ 'ਚ ਫ਼ਾਇਦੇਮੰਦ ਹੈ।

ਪੱਥਰੀ ਦੀ ਸਮੱਸਿਆ :- ਪੱਥਰੀ ਦੀ ਸਮੱਸਿਆ ਹੋਣ 'ਤੇ ਬਾਥੂ ਖਾਣਾ ਬਹੁਤ ਲਾਹੇਵੰਦ ਹੈ। ਇਹੀ ਨਹੀਂ ਕਿਡਨੀ 'ਚ ਇਨਫੈਕਸ਼ਨ ਤੇ ਕਿਡਨੀ 'ਚ ਸਟੋਨ ਦੀ ਸਮੱਸਿਆ 'ਚ ਵੀ ਬਾਥੂ ਫ਼ਾਇਦੇਮੰਦ ਹੈ।

ਕਬਜ਼ ਦੀ ਸਮੱਸਿਆ :- ਬਾਥੂ ਪਾਚਨ ਤੰਤਰ ਨੂੰ ਤਾਕਤ ਦਿੰਦਾ ਹੈ, ਕਬਜ਼ ਦੂਰ ਕਰਦਾ ਹੈ, ਬਾਥੂ ਦੀ ਸਬਜ਼ੀ ਦਸਤਾਵਰ ਹੁੰਦੀ ਹੈ, ਕਬਜ਼ ਵਾਲਿਆਂ ਨੂੰ ਬਾਥੂ ਦੀ ਸਬਜ਼ ਰੋਜ਼ ਖਾਣੀ ਚਾਹੀਦੀ ਹੈ।

ਪੀਲੀਏ 'ਚ ਫ਼ਾਇਦੇਮੰਦ :- ਬਾਥੂ ਦੇ ਸਾਗ ਦਾ ਸੇਵਨ ਪੀਲੀਏ ਦੇ ਮਰਜ 'ਚ ਲਾਹੇਵੰਦ ਹੈ। ਬਾਥੂ ਪੀਲੀਏ ਤੋਂ ਬਚਾਅ 'ਚ ਵੀ ਲਾਹੇਵੰਦ ਹੈ। ਪੇਟ ਲਈ ਲਾਹੇਵੰਦ ਬਾਥੂ ਦੇ ਨਿਯਮਤ ਸੇਵਨ ਨਾਲ ਹਾਜ਼ਮਾ ਦਰੁਸਤ ਰਹਿੰਦਾ ਹੈ। ਇਹ ਪੇਟ ਦਰਦ 'ਚ ਵੀ ਫ਼ਾਇਦੇਮੰਦ ਹਨ।

ਜੋੜਾਂ ਦੇ ਦਰਦ 'ਚ ਲਾਹੇਵੰਦ  :- ਬਾਥੂ ਸਰੀਰ ਦੇ ਵੱਖ-ਵੱਖ ਜੋੜਾਂ ਦੇ ਦਰਦ 'ਚ ਲਾਹੇਵੰਦ ਹੈ। ਇਸ ਲਈ ਜਿਹੜੇ ਲੋਕ ਜੋੜਾਂ ਦੇ ਦਰਦ ਨਾਲ ਪੀੜਤ ਹਨ, ਉਨ੍ਹਾਂ ਨੂੰ ਬਾਥੂ ਦੇ ਸਾਗ ਦਾ ਸੇਵਨ ਕਰਨਾ ਚਾਹੀਦਾ ਹੈ।

ਪਿਸ਼ਾਬ ਦੇ ਰੋਗ :- ਗੁਰਦੇ ਤੇ ਪਿਸ਼ਾਬ ਸਬੰਧੀ ਰੋਗ ਹੋਣ ਤਾਂ ਬਾਥੂ ਦਾ ਸਾਗ ਲਾਹੇਵੰਦ ਹੈ। ਪਿਸ਼ਾਬ ਰੁਕ-ਰੁਕ ਕੇ ਆਉਂਦਾ ਹੋਵੇ ਤਾਂ ਇਸ ਦਾ ਰਸ ਪੀਣ ਨਾਲ ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ।

sunita

This news is Content Editor sunita