ਬਰਸਾਤੀ ਮੌਸਮ ''ਚ ਕਿਉਂ ਹੁੰਦੀ ਹੈ ਕੰਨਾਂ ਦੀ ਇਨਫੈਕਸ਼ਨ? ਮਾਹਰਾਂ ਤੋਂ ਜਾਣੋ ਇਸ ਦੇ ਕਾਰਨ

08/16/2022 11:32:56 AM

ਨਵੀਂ ਦਿੱਲੀ- ਬਰਸਾਤੀ ਮੌਸਮ 'ਚ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲਦੀ ਹੈ। ਪਰ ਇਸ ਮੌਸਮ 'ਚ ਸਿਹਤ ਅਤੇ ਸਕਿਨ ਸਬੰਧੀ ਸਮੱਸਿਆਵਾਂ ਵੀ ਵਧ ਜਾਂਦੀਆਂ ਹਨ। ਬਦਲਦਾ ਮੌਸਮ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਵਾਧਾ ਦਿੰਦਾ ਹੈ। ਇਸ ਮੌਸਮ 'ਚ ਮਾਈਕ੍ਰੋਬੀਅਲ ਇੰਫੈਕਸ਼ਨ ਦਾ ਅਸਰ ਵੀ ਵਧ ਜਾਂਦਾ ਹੈ। ਨਮੀ ਵਾਲੇ ਇਸ ਮੌਸਮ 'ਚ ਫੰਗਸ ਦੇ ਕੀਟਾਣੂ ਵੀ ਬਹੁਤ ਤੇਜ਼ੀ ਨਾਲ ਫੈਲਦੇ ਹਨ। ਇਸ ਕਾਰਨ ਬਰਸਾਤੀ ਮੌਸਮ 'ਚ ਫੰਗਲ ਇਨਫੈਕਸ਼ਨ ਫੈਲ ਜਾਂਦਾ ਹੈ। ਇਹ ਫੰਗਲ ਇਨਫੈਕਸ਼ਨ ਕੰਨਾਂ, ਅੱਖਾਂ ਅਤੇ ਸਕਿਨ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਇਸ ਮੌਸਮ 'ਚ ਤੁਹਾਡੇ ਕੰਨਾਂ 'ਚ ਵੀ ਖਾਰਸ਼ ਹੋ ਰਹੀ ਹੈ ਤਾਂ ਇਹ ਫੰਗਲ ਇਨਫੈਕਸ਼ਨ ਹੋ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿ ਕੀ ਹੁੰਦਾ ਹੈ ਇਹ ਇਨਫੈਕਸ਼ਨ...
ਇਸ ਮੌਸਮ 'ਚ ਕਿਉਂ ਹੁੰਦੀ ਹੈ ਕੰਨਾਂ ਦੀ ਇਨਫੈਕਸ਼ਨ ? 
ਮਾਹਰਾਂ ਮੁਤਾਬਕ ਹਿਊਮਿਡਿਟੀ ਕੰਨਾਂ ਦੀ ਇਨਫੈਕਸ਼ਨ ਲਈ ਜ਼ਿੰਮੇਵਾਰ ਹੁੰਦਾ ਹੈ। ਇਸ ਮੌਸਮ 'ਚ ਬਹੁਤ ਜ਼ਿਆਦਾ ਨਮੀ ਹੋਣ ਕਾਰਨ ਫੰਗਲ ਇਨਫੈਕਸਨ ਪੈਦਾ ਕਰਨ ਵਾਲੇ ਬੈਕਟੀਰੀਆ ਬਹੁਤ ਹੀ ਜਲਦੀ ਨਾਲ ਫੈਲਦੇ ਹਨ। ਕੰਨ 'ਚ ਗੰਦਗੀ ਅਤੇ ਈਅਰਬਡਸ 'ਚ ਬਹੁਤ ਜ਼ਿਆਦਾ ਨਮੀ ਹੋਣ ਕਾਰਨ ਫੰਗਲ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਬਹੁਤ ਹੀ ਜਲਦੀ ਨਾਲ ਫੈਲਦੇ ਹਨ। ਕੰਨਾਂ 'ਚ ਗੰਦਗੀ ਅਤੇ ਈਅਰਬਡਸ ਦੇ ਨਿਸ਼ਾਨ ਵੀ ਕੰਨਾਂ 'ਚ ਇਨਫੈਕਸ਼ਨ ਦਾ ਕਾਰਨ ਹੋ ਸਕਦੇ ਹਨ। ਇਸ ਮੌਸਮ 'ਚ ਆਟੋਮਾਈਕੋਸਿਸ ਨਾਂ ਦਾ ਸੰਕਰਮਣ ਤੁਹਾਡੇ ਕੰਨਾਂ 'ਚ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ। 

PunjabKesari
ਸਰਦੀ ਅਤੇ ਜ਼ੁਕਾਮ ਨਾਲ ਵੀ ਹੋ ਸਕਦਾ ਇਨਫੈਕਸ਼ਨ 
ਮੌਸਮ 'ਚ ਬਦਲਾਅ ਕਾਰਨ ਸਰਦੀ ਅਤੇ ਫਲੂ ਹੋਣਾ ਵੀ ਇਕ ਆਮ ਸਮੱਸਿਆ ਹੈ। ਸਰਦੀ ਅਤੇ ਫਲੂ ਕਾਰਨ ਵੀ ਐਲਰਜੀ ਅਤੇ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਟ੍ਰੇਪਟੋਕੋਸ ਨਿਊਮੋਨੀਆ ਅਤੇ ਹੀਮੋਫੀਲਸ ਇਨਫਲੁਏਂਜੀ ਵਰਗੇ ਬੈਕਟਰੀਆ ਕੰਨ 'ਚ ਇਨਫੈਕਸ਼ਨ ਫੈਲਣ ਦਾ ਕਾਰਨ ਹੋ ਸਕਦਾ ਹੈ। 
ਮਾਨਸੂਨ ਦੇ ਮੌਸਮ 'ਚ ਅਜਿਹੇ ਬੈਕਟੀਰੀਆ ਬਹੁਤ ਤੇਜ਼ੀ ਨਾਲ ਫੈਲਦੇ ਹਨ। ਇਨ੍ਹਾਂ ਬੈਕਟੀਰੀਆ ਦੇ ਕਾਰਨ ਵੀ ਕੰਨਾਂ 'ਚ ਇਨਫੈਕਸ਼ਨ ਹੋ ਸਕਦਾ ਹੈ। 
ਸੰਕਰਮਣ ਦੇ ਲੱਛਣ
-ਕੰਨਾਂ 'ਚ ਸੋਜ।
-ਕੰਨਾਂ 'ਚ ਜਲਨ।
-ਕੰਨਾਂ 'ਚ ਖਾਰਸ਼।
-ਕੰਨਾਂ ਦਾ ਬੰਦ ਹੋਣਾ।
-ਕੰਨਾਂ 'ਚ ਦਰਦ ਰਹਿਣਾ।

PunjabKesari
-ਕੰਨਾਂ 'ਚੋਂ ਪਾਣੀ ਰਿਸਨਾ।
-ਸਿਰ ਦਰਦ ਰਹਿਣਾ।
-ਘੱਟ ਸੁਣਨਾ।
-ਬੁਖ਼ਾਰ ਹੋਣਾ।
ਕਿੰਝ ਬਚੀਏ ਕੰਨਾਂ ਦੇ ਇਨਫੈਕਸ਼ਨ ਤੋਂ ? 
-ਇਸ ਮੌਸਮ 'ਚ ਕੰਨਾਂ ਦਾ ਇਨਫੈਕਸ਼ਨ ਤੋਂ ਬਚਣ ਲਈ ਤੁਸੀਂ ਕੰਨਾਂ ਨੂੰ ਸਾਫ਼ ਰੱਖੋ।
-ਈਅਰਬਡਸ ਅਤੇ ਰੂੰ ਦਾ ਜ਼ਿਆਦਾ ਇਸਤੇਮਾਲ ਨਾ ਕਰੋ। ਜੇਕਰ ਤੁਹਾਨੂੰ ਕੰਨ ਸਾਫ ਕਰਨੇ ਹਨ ਤਾਂ ਤੁਸੀਂ ਸੂਤੀ ਕੱਪੜਿਆਂ ਦਾ ਇਸਤੇਮਾਲ ਕਰ ਸਕਦੇ ਹੋ।

PunjabKesari
-ਮੌਸਮੀ ਇਨਫੈਕਸ਼ਨ ਤੋਂ ਬਚਣ ਲਈ ਤੁਸੀਂ ਸਾਫ ਈਅਰਬਡਸ ਦਾ ਇਸਤੇਮਾਲ ਕਰੋ। ਪੂਰੀ ਤਰ੍ਹਾਂ ਨਾਲ ਈਅਰਬਡਸ ਸਾਫ ਕਰੋ ਅਤੇ ਕੀਟਾਣੂਨਾਸ਼ਕ ਸਪ੍ਰੇਅ ਦਾ ਇਸਤੇਮਾਲ ਵੀ ਤੁਸੀਂ ਕਰ ਸਕਦੇ ਹੋ।


Aarti dhillon

Content Editor

Related News