ਕੀ ਸਰਦੀਆਂ ’ਚ ਤੁਹਾਡੇ ਵੀ ਹੱਥ-ਪੈਰ ਹੁੰਦੇ ਹਨ ਸੁੰਨ? ਜਾਣੋ ਕਾਰਣ, ਬਚਾਅ ਤੇ ਉਪਾਅ

Tuesday, Dec 03, 2024 - 12:41 PM (IST)

ਕੀ ਸਰਦੀਆਂ ’ਚ ਤੁਹਾਡੇ ਵੀ ਹੱਥ-ਪੈਰ ਹੁੰਦੇ ਹਨ ਸੁੰਨ? ਜਾਣੋ ਕਾਰਣ, ਬਚਾਅ ਤੇ ਉਪਾਅ

ਹੈਲਥ ਡੈਸਕ - ਸਰਦੀਆਂ ’ਚ ਹੱਥਾਂ ਅਤੇ ਪੈਰਾਂ ਵਿੱਚ ਸੁੰਨ ਹੋਣਾ ਜਾਂ ਝਰਨਾਹਟ ਇਕ ਆਮ ਸਮੱਸਿਆ ਹੈ। ਸਰਦੀਆਂ ’ਚ ਹੱਥਾਂ-ਪੈਰਾਂ ਦੇ ਸੁੰਨ ਹੋਣ ਦਾ ਮੁੱਖ ਕਾਰਨ ਖੂਨ ਦੀਆਂ ਨਾੜੀਆਂ ਦਾ ਤੰਗ ਹੋਣਾ ਹੈ। ਠੰਢ ਦਾ ਮੌਸਮ ਦਿਲ 'ਤੇ ਬਹੁਤ ਜ਼ਿਆਦਾ ਦਬਾਅ ਪਾਉਂਦਾ ਹੈ, ਜਿਸ ਕਾਰਨ ਖੂਨ ਦੀਆਂ ਨਾੜੀਆਂ ਤੰਗ ਹੋਣ ਲੱਗਦੀਆਂ ਹਨ ਅਤੇ ਸਰੀਰ ਦੇ ਸਾਰੇ ਅੰਗਾਂ ਨੂੰ ਆਕਸੀਜਨ ਦੀ ਸਪਲਾਈ ਘੱਟ ਜਾਂਦੀ ਹੈ। ਵੱਖ-ਵੱਖ ਅੰਗਾਂ ਤੱਕ ਖੂਨ ਦਾ ਸੰਚਾਰ ਨਾ ਹੋਣ ਕਾਰਨ ਸਰੀਰ ਦੇ ਅੰਗਾਂ ਦੇ ਸੁੰਨ ਹੋਣ ਦੀ ਸ਼ਿਕਾਇਤ ਵੀ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ - ਸਰਦੀਆਂ 'ਚ ਤਾਕਤ ਵਧਾਉਣ ਦੇ ਸ਼ੌਕੀਨ ਨੌਜਵਾਨ ਅਤੇ ਬਜ਼ੁਰਗ ਜ਼ਰੂਰ ਬਣਵਾਓ ਇਹ ਕਾਰਗਰ ਦੇਸੀ ਫਾਰਮੂਲਾ

ਹੱਥਾਂ-ਪੈਰਾਂ ’ਚ ਸੁੰਨ ਹੋਣ ਜਾਂ ਝਰਨਾਹਟ ਦੀ ਸ਼ਿਕਾਇਤ ਜੇਕਰ ਸਰਦੀਆਂ ’ਚ ਹੀ ਹੋਵੇ ਤਾਂ ਕੋਈ ਸਮੱਸਿਆ ਨਹੀਂ ਹੈ ਪਰ ਜੇਕਰ ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਇਸ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਸਰਦੀਆਂ ’ਚ ਹੱਥਾਂ-ਪੈਰਾਂ ਦੇ ਸੁੰਨ ਹੋਣ ਦੀ ਸਮੱਸਿਆ ਦਾ ਇਲਾਜ ਕਿਵੇਂ ਕਰੀਏ। ਜੇਕਰ ਸਰਦੀਆਂ ’ਚ ਤੁਹਾਡੇ ਹੱਥ-ਪੈਰ ਸੁੰਨ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਹੌਲੀ-ਹੌਲੀ ਮਾਲਿਸ਼ ਕਰੋ। ਮਾਲਿਸ਼ ਕਰਨ ਨਾਲ ਖੂਨ ਦਾ ਸੰਚਾਰ ਵਧਦਾ ਹੈ। ਸਰਦੀਆਂ ’ਚ ਮਾਲਿਸ਼ ਲਈ ਤੁਸੀਂ ਜੈਤੂਨ ਦਾ ਤੇਲ, ਨਾਰੀਅਲ ਜਾਂ ਸਰ੍ਹੋਂ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ।

ਪੜ੍ਹੋ ਇਹ ਵੀ ਖਬਰ - ਕਿਉਂ ਹੁੰਦੀ ਹੈ Food allergies? ਕੀ ਹੈ ਇਸ ਦੇ ਲੱਛਣ ਤੇ ਇਸ ਤੋਂ ਬਚਾਅ ਦੇ ਤਰੀਕੇ

PunjabKesari

ਕੋਸੇ ਪਾਣੀ ਨਾਲ ਕਰੋ ਸਿਕਾਈ
- ਪ੍ਰਭਾਵਿਤ ਖੇਤਰ ’ਚ ਖੂਨ ਦਾ ਸੰਚਾਰ ਚੰਗਾ ਬਣਾਈ ਰੱਖਣ ਲਈ, ਕੋਸੇ ਪਾਣੀ ਨਾਲ ਆਪਣੇ ਹੱਥਾਂ ਅਤੇ ਪੈਰਾਂ ਦੀ ਮਾਲਿਸ਼ ਕਰੋ। ਸਿਕਾਈ ਮਾਸਪੇਸ਼ੀਆਂ ਅਤੇ ਨਸਾਂ ਨੂੰ ਰਾਹਤ ਪ੍ਰਦਾਨ ਕਰਦਾ ਹੈ।

ਪੜ੍ਹੋ ਇਹ ਵੀ ਖਬਰ - ਆਖਿਰ ਕਿਉਂ ਆਉਂਦੀ ਹੈ ਹਿੱਚਕੀ? ਜਾਣੋ ਇਸ ਦੇ ਕਾਰਨ ਤੇ ਇਲਾਜ

ਡਾਈਟ ’ਚ ਕਰੋ ਜ਼ਰੂਰੀ ਵਿਟਾਮਿਨਸ ਸ਼ਾਮਲ
- ਜੇਕਰ ਹੱਥਾਂ-ਪੈਰਾਂ ’ਚ ਝਰਨਾਹਟ ਦੀ ਭਾਵਨਾ ਹੈ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਆਪਣੀ ਖੁਰਾਕ ’ਚ ਵਿਟਾਮਿਨ ਬੀ, ਬੀ6 ਅਤੇ ਬੀ12 ਨੂੰ ਸ਼ਾਮਲ ਕਰੋ। ਓਟਮੀਲ, ਦੁੱਧ, ਪਨੀਰ, ਦਹੀਂ, ਸੁੱਕੇ ਮੇਵੇ, ਕੇਲਾ, ਬੀਨਜ਼ ਨੂੰ ਵੀ ਆਪਣੀ ਡਾਈਟ ’ਚ ਸ਼ਾਮਲ ਕਰੋ।

ਹਲਦੀ ਦਾ ਸੇਵਨ ਕਰੋ
- ਹਲਦੀ ਖੂਨ ਦੇ ਸੰਚਾਰ ਨੂੰ ਠੀਕ ਰੱਖਣ ’ਚ ਕਾਰਗਰ ਹੈ। ਹਲਦੀ ’ਚ ਮੌਜੂਦ ਤੱਤ ਸੋਜ ਅਤੇ ਦਰਦ ਨੂੰ ਘੱਟ ਕਰਨ ’ਚ ਕਾਰਗਰ ਹਨ। ਦੁੱਧ ਦੇ ਨਾਲ ਹਲਦੀ ਦਾ ਸੇਵਨ ਕਰਨ ਨਾਲ ਹੱਥਾਂ-ਪੈਰਾਂ ਦੀ ਝਰਨਾਹਟ ਤੋਂ ਰਾਹਤ ਮਿਲਦੀ ਹੈ।

ਪੜ੍ਹੋ ਇਹ ਵੀ ਖਬਰ - ਸਰੀਰ ’ਚ ਦਿਸ ਰਹੇ ਹਨ ਅਜਿਹੇ ਲੱਛਣ ਤਾਂ ਹੋ ਸਕਦੀ ਹੈ ਇਹ ਭਿਆਨਕ ਬਿਮਾਰੀ, ਰਹੋ ਸਾਵਧਾਨ

ਕਸਰਤ ਕਰੋ
- ਸਰਦੀ ’ਚ ਕਸਰਤ ਕਰਨ ਨਾਲ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ, ਨਾਲ ਹੀ ਬਾਡੀ ’ਚ ਆਕਸੀਜਨ ਦਾ ਲੈਵਲ ਵੀ ਵੱਧਦਾ ਹੈ।

ਪੜ੍ਹੋ ਇਹ ਵੀ ਖਬਰ - ਮਾਹਵਾਰੀ ਦੇ ਦਰਦ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਖੇ

ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News