ਮੂੰਹ ''ਚ ਹੋਏ ਛਾਲਿਆਂ ਦਾ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਇਲਾਜ

08/03/2018 11:16:27 AM

ਨਵੀਂ ਦਿੱਲੀ— ਗਰਮੀਆਂ ਦੇ ਮੌਸਮ 'ਚ ਅਕਸਰ ਮੂੰਹ 'ਚ ਛਾਲੇ ਨਿਕਲਣ ਦੀ ਸਮੱਸਿਆ ਹੋਣ ਲੱਗਦੀ ਹੈ। ਪੇਟ 'ਚ ਗੜਬੜੀ, ਪਾਚਨ ਸ਼ਕਤੀ ਕਮਜ਼ੋਰ ਹੋਣ, ਕੁਝ ਖਾਦ ਪਦਾਰਥ, ਓਰਲ ਹਾਈਜੀਨ ਨਾਲ ਜੁੜੀਆਂ ਗੱਲਾਂ, ਤਣਾਅ ਅਤੇ ਚਿੰਤਾ, ਪੋਸ਼ਕ ਤੱਤਾਂ ਦੀ ਕਮੀ, ਹਾਰਮੋਨਜ਼ 'ਚ ਬਦਲਾਅ ਅਤੇ ਦਵਾਈਆਂ ਕਾਰਨ ਮੂੰਹ 'ਚ ਛਾਲੇ ਨਿਕਲ ਜਾਂਦੇ ਹਨ। ਇਹ ਜੀਭ ਅਤੇ ਬੁੱਲ੍ਹ ਮਤਲਬ ਮੂੰਹ 'ਚ ਕਿਤੇ ਵੀ ਹੋ ਸਕਦੇ ਹਨ। ਮੂੰਹ 'ਚ ਛਾਲੇ ਹੋਣ ਨਾਲ ਕੋਈ ਵੀ ਚੀਜ਼ ਖਾਣ ਨਾਲ ਦਰਦ ਅਤੇ ਜਲਣ ਮਹਿਸੂਸ ਹੋਣ ਲੱਗਦੀ ਹੈ। ਇਸ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ। ਅਜਿਹੇ 'ਚ ਤੁਸੀਂ ਕੁਝ ਘਰੇਲੂ ਚੀਜ਼ਾਂ ਦੀ ਵਰਤੋਂ ਕਰਕੇ ਵੀ ਛਾਲਿਆਂ ਤੋਂ ਛੁਟਕਾਰਾ ਪਾ ਸਕਦੇ ਹੋ। 
1. ਤੁਲਸੀ 
ਤੁਲਸੀ ਨੂੰ ਹਿੰਦੂ ਧਰਮ 'ਚ ਬਹੁਤ ਪਵਿੱਤਰ ਪੌਦਾ ਮੰਨਿਆ ਜਾਂਦਾ ਹੈ। ਲੋਕ ਆਪਣੇ ਘਰ 'ਚ ਵਾਸਤੂ ਦੋਸ਼ ਨੂੰ ਖਤਮ ਕਰਨ ਲਈ ਤੁਲਸੀ ਦਾ ਪੌਦਾ ਲਗਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਲਸੀ ਦੇ 2 ਤੋਂ 3 ਪੱਤੇ ਚਬਾਉਣ ਨਾਲ ਮੂੰਹ ਦੇ ਛਾਲੇ ਠੀਕ ਹੁੰਦੇ ਹਨ। 
2. ਹਲਦੀ 
ਮੂੰਹ ਦੇ ਛਾਲਿਆਂ ਨੂੰ ਠੀਕ ਕਰਨ ਲਈ ਹਲਦੀ ਦੀ ਵਰਤੋਂ ਕਰੋ। 1 ਗਲਾਸ ਕੋਸੇ ਪਾਣੀ 'ਚ ਅੱਧਾ ਚੱਮਚ ਹਲਦੀ ਪਾ ਕੇ ਇਸ ਨੂੰ ਮਿਕਸ ਕਰੋ। ਫਿਰ ਇਸ ਪਾਣੀ ਨਾਲ ਦਿਨ 'ਚ 2 ਤੋਂ 3 ਵਾਰ ਗਰਾਰੇ ਕਰੋ। 1 ਦਿਨ 'ਚ ਮੂੰਹ ਦੇ ਛਾਲੇ ਦੂਰ ਹੋ ਜਾਣਗੇ। 
3. ਨਾਰੀਅਲ 
ਨਾਰੀਅਲ ਦਾ ਤੇਲ ਵੀ ਮੂੰਹ ਦੇ ਛਾਲਿਆਂ ਨੂੰ ਦੂਰ ਕਰਨ ਲਈ ਫਾਇਦੇਮੰਦ ਹੈ। ਨਾਰੀਅਲ ਦਾ ਤੇਲ ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਤਾਜ਼ਾ ਨਾਰੀਅਲ ਪੀਸ ਕੇ ਉਸ ਨੂੰ ਛਾਲਿਆਂ 'ਤੇ ਲਗਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਦਿਨ 'ਚ ਘੱਟ ਤੋਂ ਘੱਟ 2 ਵਾਰ ਨਾਰੀਅਲ ਨੂੰ ਲਗਾਉਣ ਨਾਲ ਕੁਝ ਹੀ ਦਿਨਾਂ 'ਚ ਛਾਲੇ ਦੂਰ ਹੋ ਜਾਣਗੇ।
4. ਮੁਲੱਠੀ 
ਮੁਲੱਠੀ 'ਚ ਮੌਜੂਦ ਐਂਟੀ-ਇੰਫਲੀਮੇਟਰੀ ਗੁਣ ਮੂੰਹ ਦੇ ਛਾਲਿਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਉਨ੍ਹਾਂ ਤੋਂ ਛੁਟਕਾਰਾ ਵੀ ਦਿਵਾਉਂਦਾ ਹੈ। ਜ਼ਰੂਰਤ ਮੁਤਾਬਕ ਮੁਲੱਠੀ ਨੂੰ ਪੀਸ ਲਓ। ਫਿਰ ਇਸ 'ਚ ਸ਼ਹਿਦ ਮਿਲਾ ਕੇ ਛਾਲਿਆਂ 'ਤੇ ਲਗਾਓ। ਕੁਝ ਹੀ ਦਿਨਾਂ 'ਚ ਆਰਾਮ ਮਿਲੇਗਾ।
5. ਸ਼ਹਿਦ 
ਖਾਣੇ 'ਚ ਮਿੱਠਾ ਸ਼ਹਿਦ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਇਸ ਤੋਂ ਇਲਾਵਾ ਨਿੰਬੂ ਦੇ ਰਸ 'ਚ ਸ਼ਹਿਦ ਮਿਲਾ ਕੇ ਇਸ ਨਾਲ ਕੁਰਲੀ ਕਰਨ ਨਾਲ ਵੀ ਛਾਲੇ ਠੀਕ ਹੋ ਜਾਂਦੇ ਹਨ।


Related News