ਖਾਲੀ ਪੇਟ ਚਾਹ ਪੀਣ ਦੇ ਨੁਕਸਾਨ
Saturday, Jul 04, 2026 - 04:11 PM (IST)
ਹੈਲਥ ਡੈਸਕ- ਅਕਸਰ ਸਾਡੇ 'ਚ ਬਹੁਤ ਸਾਰੇ ਲੋਕ ਸਵੇਰ ਉੱਠਦਿਆਂ ਹੀ ਚਾਹ ਜਾਂ ਕੌਫੀ ਪੀਣ ਦੀ ਆਦਤ ਰੱਖਦੇ ਹਨ। ਕਈ ਤਾਂ ਇਸ ਨੂੰ ਪੇਟ ਸਾਫ਼ ਕਰਨ ਦਾ ਸਾਧਨ ਮੰਨਦੇ ਹਨ। ਪਰ ਹਾਲ ਹੀ 'ਚ ਗੈਸਟ੍ਰੋਐਂਟਰੋਲੋਜਿਸਟ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਆਦਤ ਲੰਬੇ ਸਮੇਂ 'ਚ ਅੰਤੜੀਆਂ ਲਈ ਨੁਕਸਾਨਦਾਇਕ ਹੋ ਸਕਦੀ ਹੈ।
ਕਿਉਂ ਪੀਂਦੇ ਹਨ ਲੋਕ ਸਵੇਰੇ ਚਾਹ ਜਾਂ ਕੌਫੀ?
ਚਾਹ ਜਾਂ ਕੌਫੀ 'ਚ ਮੌਜੂਦ ਕੈਫੀਨ (Caffeine) ਇਕ ਸਟਿਮਿਊਲੈਂਟ (stimulant) ਹੈ, ਜੋ ਅੰਤੜੀਆਂ ਦੀ ਗਤੀ ਨੂੰ ਕੁਝ ਸਮੇਂ ਲਈ ਤੇਜ਼ ਕਰ ਦਿੰਦੀ ਹੈ। ਇਸ ਕਰਕੇ ਪੇਟ ਤੁਰੰਤ ਸਾਫ਼ ਹੋ ਜਾਂਦਾ ਹੈ, ਪਰ ਇਹੀ ਆਦਤ ਹੌਲੀ-ਹੌਲੀ ਨਿਰਭਰਤਾ (dependency) ਬਣਾ ਦਿੰਦੀ ਹੈ।
ਅੰਤੜੀਆਂ ਦੀ ਸੰਵੇਦਨਸ਼ੀਲਤਾ ‘ਤੇ ਅਸਰ
ਡਾਕਟਰਾਂ ਦੇ ਅਨੁਸਾਰ, ਜਦੋਂ ਰੋਜ਼ਾਨਾ ਕੈਫੀਨ ਲਈ ਜਾਂਦੀ ਹੈ, ਤਾਂ ਅੰਤੜੀਆਂ “ਸਟਿਮੂਲੇਸ਼ਨ” ਦੀ ਆਦੀ ਹੋ ਜਾਂਦੀਆਂ ਹਨ। ਇਸ ਨਾਲ ਬਿਨਾਂ ਚਾਹ ਜਾਂ ਕੌਫੀ ਦੇ ਅੰਤੜੀਆਂ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀਆਂ। ਸਵੇਰੇ ਕੈਫੀਨ ਲੈਣ ਨਾਲ ਕੋਰਟਿਸੋਲ ਹਾਰਮੋਨ ਦਾ ਸੰਤੁਲਨ ਵੀ ਵਿਗੜਦਾ ਹੈ, ਜਿਸ ਨਾਲ ਦਿਨ ਭਰ ਬੇਚੈਨੀ ਜਾਂ ਥਕਾਵਟ ਮਹਿਸੂਸ ਹੋ ਸਕਦੀ ਹੈ।
ਡਾਕਟਰਾਂ ਦੀ ਸਲਾਹ
ਸਵੇਰੇ ਉਠ ਕੇ ਕੋਸਾ ਪਾਣੀ ਜਾਂ ਨਿੰਬੂ ਪਾਣੀ ਪੀਣਾ ਸ਼ੁਰੂ ਕਰੋ।
ਨਿਯਮਿਤ ਸਮੇਂ ‘ਤੇ ਟਾਇਲਟ ਜਾਣ ਦੀ ਆਦਤ ਪਾਓ, ਭਾਵੇਂ ਪੇਟ ਪੂਰੀ ਤਰ੍ਹਾਂ ਸਾਫ਼ ਨਾ ਹੋਵੇ।
ਰੋਜ਼ਾਨਾ ਕਸਰਤ ਤੇ ਯੋਗ ਕਰੋ - ਖਾਸ ਕਰਕੇ ਪਵਨਮੁਕਤਾਸਨ ਅਤੇ ਮਾਲਾਸਨ, ਜੋ ਅੰਤੜੀਆਂ ਨੂੰ ਕੁਦਰਤੀ ਤੌਰ ‘ਤੇ ਸਰਗਰਮ ਕਰਦੇ ਹਨ।
