ਜ਼ਿਆਦਾ ਕੋਲਡ ਡ੍ਰਿੰਕ ਅਤੇ ਚਾਕਲੇਟ ਖਾਣ ਨਾਲ ਹੋ ਸਕਦੀ ਹੈ ਇਹ ਪ੍ਰੇਸ਼ਾਨੀ

Sunday, Oct 28, 2018 - 09:08 AM (IST)

ਜ਼ਿਆਦਾ ਕੋਲਡ ਡ੍ਰਿੰਕ ਅਤੇ ਚਾਕਲੇਟ ਖਾਣ ਨਾਲ ਹੋ ਸਕਦੀ ਹੈ ਇਹ ਪ੍ਰੇਸ਼ਾਨੀ

ਵਾਸ਼ਿੰਗਟਨ (ਏਜੰਸੀਆਂ)– ਸਾਡੀਆਂ ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਇਕ ਜ਼ਰੂਰੀ ਤੱਤ ਹੈ। ਕੈਲਸ਼ੀਅਮ ਦੀ ਕਮੀ ਨਾਲ ਨਾ ਸਿਰਫ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਸਗੋਂ ਹੱਡੀ ਨਾਲ ਜੁੜੇ ਕਈ ਤਰ੍ਹਾਂ ਦੇ ਰੋਗਾਂ ਦਾ ਖਤਰਾ ਵੀ ਵਧ ਜਾਂਦਾ ਹੈ। ਕੀ ਤੁਹਾਨੂੰ ਪਤਾ ਹੈ ਕੁਝ ਅਜਿਹੇ ਫੂਡ ਆਈਟਮਸ, ਜਿਨ੍ਹਾਂ ਦਾ ਜੇ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਹੱਡੀਆਂ ਦਾ ਕੈਲਸ਼ੀਅਮ ਨਸ਼ਟ ਹੋਣ ਲਗਦਾ ਹੈ। ਦਰਅਸਲ ਅਸੀਂ ਖੁਰਾਕ ਰਾਹੀਂ ਜਿੰਨਾ ਵੀ ਕੈਲਸ਼ੀਅਮ ਲੈਂਦੇ ਹਾਂ, ਉਸਦਾ ਸਿਰਫ 20 ਤੋਂ 30 ਫੀਸਦੀ ਕੈਲਸ਼ੀਅਮ ਹੀ ਸਰੀਰ ਨੂੰ ਮਿਲਦਾ ਹੈ। ਅਜਿਹੇ 'ਚ ਜੇ ਤੁਸੀਂ ਕੈਲਸ਼ੀਅਮ ਨੂੰ ਨਸ਼ਟ ਕਰਨ ਵਾਲੇ ਇਨ੍ਹਾਂ ਖੁਰਾਕ ਪਦਾਰਥਾਂ ਦਾ ਜ਼ਿਆਦਾ ਸੇਵਨ ਕਰੋਗੇ ਤਾਂ ਹੱਡੀਆਂ ਕਮਜ਼ੋਰ ਹੋ ਜਾਣਗੀਆਂ।
ਚਾਕਲੇਟ : ਲਗਾਤਾਰ ਚਾਕਲੇਟ ਖਾਣ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ। ਇਸ ਨਾਲ ਆਸਟੀਓਪੋਰੋਸਿਸ ਅਤੇ ਹੱਡੀਆਂ 'ਚ ਫ੍ਰੈਕਚਰ ਦਾ ਖਤਰਾ ਵੱਧ ਜਾਂਦਾ ਹੈ। ਚਾਕਲੇਟ 'ਚ ਮੌਜੂਦ ਫਲੇਵੋਨਾਲ ਅਤੇ ਕੈਲਸ਼ੀਅਮ 'ਬੋਨ ਮਿਨਰਲ ਡੈਂਸਿਟੀ' ਲਈ ਹਾਂਪੱਖੀ ਅਸਰ ਪਾਉਣ ਵਾਲੇ ਤੱਤ ਹਨ ਪਰ ਇਸ 'ਚ ਆਕਸੇਲੇਟ ਵੀ ਹੁੰਦਾ ਹੈ।
ਜਾਨਵਰਾਂ ਤੋਂ ਪ੍ਰਾਪਤ ਪ੍ਰੋਟੀਨ
ਜਾਨਵਰਾਂ ਤੋਂ ਮਿਲਣ ਵਾਲੀ ਖੁਰਾਕ ਜਿਵੇਂ ਦੁੱਧ, ਮਾਸ, ਮੱਛੀ, ਆਂਡੇ ਆਦਿ ਦਾ ਸੇਵਨ ਸਰੀਰ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਜੇ ਰੋਜ਼ ਇਨ੍ਹਾਂ ਦਾ ਸੇਵਨ ਕਰਦੇ ਹੋ ਤਾਂ ਨੁਕਸਾਨ ਹੁੰਦਾ ਹੈ। ਇਕ ਖੋਜ ਮੁਤਾਬਕ ਜੋ ਲੋਕ ਰੋਜ਼ਾਨਾ ਮਾਸ, ਮੱਛੀ, ਆਂਡੇ ਖਾਂਦੇ ਹਨ, ਉਨ੍ਹਾਂ 'ਚ ਹੱਡੀ ਰੋਗ ਦੀ ਸੰਭਾਵਨਾ ਆਮ ਲੋਕਾਂ ਤੋਂ 3-4 ਗੁਣਾ ਜ਼ਿਆਦਾ ਵਧ ਜਾਂਦੀ ਹੈ।
ਸਾਫਟ ਡ੍ਰਿੰਕ
ਸਾਫਟ ਡ੍ਰਿੰਕ ਜਾਂ ਕੋਲਡ ਡ੍ਰਿੰਕ ਨਾ ਸਿਰਫ ਖਾਣੇ ਤੋਂ ਲਏ ਗਏ ਕੈਲਸ਼ੀਅਮ ਨੂੰ ਬਰਬਾਦ ਕਰਦਾ ਹੈ ਸਗੋਂ ਤੁਹਾਡੇ ਸਰੀਰ 'ਚ ਪਹਿਲਾਂ ਤੋਂ ਮੌਜੂਦ ਕੈਲਸ਼ੀਅਮ ਨੂੰ ਵੀ ਸੋਖ ਲੈਂਦਾ ਹੈ। ਇਸ ਲਈ ਜੋ ਲੋਕ ਜ਼ਿਆਦਾ ਸਾਫਟ ਡ੍ਰਿੰਕ, ਕੋਲਡ ਡ੍ਰਿੰਕ, ਸੋਡਾ ਯਾਫਲੇਵਰਡ ਜੂਸ ਪੀਂਦੇ ਹਨ, ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।


Related News