ਰਾਤ ਦੇ ਸਮੇਂ ਜ਼ਰੂਰ ਕਰੋ ''ਨਾਰੀਅਲ ਪਾਣੀ'' ਦਾ ਸੇਵਨ, ਕਿਡਨੀ ਸਟੋਨ ਸਣੇ ਕਈ ਸਮੱਸਿਆਵਾਂ ਤੋਂ ਮਿਲੇਗੀ ਰਾਹਤ

08/13/2022 12:14:39 PM

ਨਵੀਂ ਦਿੱਲੀ- ਨਾਰੀਅਲ ਪਾਣੀ ਇਕ ਪ੍ਰਸਿੱਧੀ ਡਰਿੰਕ ਹੈ ਜਿਸ ਨੂੰ ਦੁਨੀਆ ਦੇ ਹਰ ਕੋਨੇ 'ਚ ਪੀਤਾ ਜਾਂਦਾ ਹੈ। ਸਾਡੇ 'ਚੋਂ ਜ਼ਿਆਦਾਤਰ ਲੋਕ ਇਸ ਦੇ ਫਾਇਦਿਆਂ ਤੋਂ ਵਾਕਿਫ਼ ਹਨ। ਇਸ ਨਾਲ ਸਕਿਨ, ਚਿਹਰੇ, ਵਾਲਾਂ ਅਤੇ ਇੰਟਰਨਲ ਬਾਡੀ ਪਾਰਟ ਨੂੰ ਕਾਫੀ ਫਾਇਦਾ ਹੁੰਦਾ ਹੈ। ਗਰਮੀਆਂ ਦੇ ਮੌਸਮ 'ਚ ਇਸ ਨੂੰ ਕਾਫੀ ਪੀਤਾ ਜਾਂਦਾ ਹੈ। ਖਾਸ ਕਰਕੇ ਜੋ ਲੋਕ ਸਮੁੰਦਰ ਕਿਨਾਰੇ ਛੁੱਟੀਆਂ ਮਨਾਉਣ ਜਾਂਦੇ ਹਨ ਉਹ ਇਸ ਨੂੰ ਪੀਣਾ ਜ਼ਰੂਰ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਰਾਤ ਦੇ ਸਮੇਂ ਨਾਰੀਅਲ ਪਾਣੀ ਪੀਤਾ ਜਾਵੇ ਤਾਂ ਸਿਹਤ ਨੂੰ ਵੱਖਰੇ ਫਾਇਦੇ ਹੁੰਦੇ ਹਨ।
ਨਾਰੀਅਲ ਪਾਣੀ ਪੀਣ ਦੇ ਫਾਇਦੇ 
ਡਿਟਾਕਸੀਫਿਕੇਸ਼ਨ 

ਨਾਰੀਅਲ ਪਾਣੀ 'ਚ ਇਲੈਕਟ੍ਰੋਲਾਈਟਸ ਸਾਡੇ ਸਰੀਰ ਨੂੰ ਡਿਟਾਕਸੀਫਾਈ ਕਰਨ 'ਚ ਮਦਦ ਕਰਦਾ ਹੈ ਅਤੇ ਨਾਲ ਹੀ ਸਰੀਰ 'ਚ ਪਾਣੀ ਦੀ ਕੋਈ ਘਾਟ ਵੀ ਨਹੀਂ ਰਹਿੰਦੀ। ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਇਕ ਗਲਾਸ ਨਾਰੀਅਲ ਪਾਣੀ ਵੀ ਪੀ ਲਵੋਗੇ ਤਾਂ ਇਸ ਦਾ ਅਸਰ ਕੁਝ ਦਿਨਾਂ 'ਚ ਦਿਖਣ ਲੱਗੇਗਾ।

PunjabKesari
ਦਿਲ ਦੀਆਂ ਬੀਮਾਰੀਆਂ ਤੋਂ ਬਚਾਅ 
ਨਾਰੀਅਲ ਦੇ ਪਾਣੀ 'ਚ ਵਿਟਾਮਿਨ, ਮਿਨਰਲਸ ਅਤੇ ਇਲੈਕਟ੍ਰੋਲਾਈਟਸ ਅਤੇ ਪੋਟਾਸ਼ੀਅਮ ਵਰਗੇ ਮੁੱਖ ਨਿਊਟ੍ਰਿਅੰਟਸ ਪਾਏ ਜਾਂਦੇ ਹਨ, ਜੋ ਹਾਈਡ੍ਰੇਸ਼ਨ 'ਚ ਮਦਦ ਕਰਦੇ ਹਨ। ਇਸ ਦੀ ਬਦੌਲਤ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।
ਬਲੱਡ ਪ੍ਰੈਸ਼ਰ ਹੋਵੇਗਾ ਕੰਟਰੋਲ
ਉਨ੍ਹਾਂ ਲੋਕਾਂ ਨੂੰ ਰਾਤ ਦੇ ਸਮੇਂ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ। ਇਸ ਨਾਲ ਬੀ.ਪੀ. ਘੱਟ ਹੁੰਦਾ ਹੈ ਅਤੇ ਸਿਹਤ ਬਿਹਤਰ ਕਰਨ 'ਚ ਮਦਦ ਮਿਲਦੀ ਹੈ। ਹਾਲਾਂਕਿ ਉਨ੍ਹਾਂ ਲੋਕਾਂ ਨੂੰ ਇਹ ਕੰਮ ਡਾਕਟਰ ਦੀ ਸਲਾਹ ਦੇ ਬਿਨਾਂ ਨਹੀਂ ਕਰਨਾ ਚਾਹੀਦਾ ਜੋ ਬੀ.ਪੀ. ਦੀਆਂ ਦਵਾਈਆਂ ਲੈਂਦੇ ਹਨ। 

PunjabKesari
ਯੂਰਿਨ ਇਨਫੈਕਸ਼ਨ ਤੋਂ ਬਚਾਅ 
ਰਾਤ ਨੂੰ ਨਾਰੀਅਲ ਪਾਣੀ ਪੀਣ ਨਾਲ ਸਰੀਰ ਡਿਟਾਕਸੀਫਾਈ ਹੁੰਦਾ ਹੈ ਤੇ ਜ਼ਹਿਰੀਲੇ ਪਦਾਰਥਾਂ ਦੇ ਬਾਹਰ ਨਿਕਲਣ 'ਚ ਮਦਦ ਮਿਲਦੀ ਹੈ। ਇਸ ਲਈ ਯੂਰਿਨ ਦੇ ਇਨਫੈਕਸ਼ਨ ਦਾ ਖਤਰਾ ਘੱਟ ਹੋ ਜਾਂਦਾ ਹੈ।
ਕਿਡਨੀ ਸਟੋਨ ਤੋਂ ਰਾਹਤ
ਜਿਨ੍ਹਾਂ ਲੋਕਾਂ ਨੂੰ ਕਿਡਨੀ ਸਟੋਰ ਦੀ ਬੀਮਾਰੀ ਹੈ ਉਨ੍ਹਾਂ ਨੂੰ ਰਾਤ ਦੇ ਸਮੇਂ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦੈ ਕਿਉਂਕਿ ਇਸ ਦੀ ਨਿਊਟ੍ਰੀਸ਼ਨਲ ਵੈਲਿਊ ਰਾਤ ਭਰ ਅਸਰ ਕਰੇਗੀ ਅਤੇ ਪੱਥਰੀ ਤੋਂ ਪੀੜਤ ਲੋਕਾਂ ਨੂੰ ਰਾਹਤ ਮਿਲੇਗੀ।


Aarti dhillon

Content Editor

Related News