ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਦਿਵਾਏ ਇਲਾਇਚੀ

Tuesday, Feb 26, 2019 - 02:40 PM (IST)

ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਦਿਵਾਏ ਇਲਾਇਚੀ

ਜਲੰਧਰ— ਅਜੋਕੇ ਸਮੇਂ 'ਚ ਰੁੱਝੀ ਹੋਈ ਜ਼ਿੰਦਗੀ ਕਾਰਨ ਲੋਕ ਪੂਰੇ ਦਿਨ ਭਰ 'ਚ 8 ਤੋਂ 10 ਘੰਟਿਆਂ ਤੱਕ ਕੰਪਿਊਟਰ ਲੈਪਟਾਪ 'ਤੇ ਕੰਮ ਕਰਨ ਦੇ ਨਾਲ-ਨਾਲ ਮੋਬਾਇਲ ਦੀ ਵੀ ਕਾਫੀ ਵਰਤੋਂ ਕਰਦੇ ਹਨ। ਸਕਰੀਨ 'ਤੇ ਜ਼ਿਆਦਾ ਸਮਾਂ ਕੰਮ ਕਰਨ ਕਰਕੇ ਉਨ੍ਹਾਂ ਦੀਆਂ ਅੱਖਾਂ ਖਰਾਬ ਹੋਣ ਲੱਗਦੀਆਂ ਹਨ, ਜਿਸ ਕਰਕੇ ਚਸ਼ਮੇ ਦੀ ਲੋੜ ਪੈਂਦੀ ਹੈ ਅਤੇ ਐਨਕ ਲਗਾਉਣ ਕਰਕੇ ਉਨ੍ਹਾਂ ਦੀ ਸੁੰਦਰਤਾ ਕਾਫੀ ਹੱਦ ਤੱਕ ਘੱਟ ਹੋ ਜਾਂਦੀ ਹੈ। ਐਨਕ ਤੋਂ ਛੁਟਕਾਰਾ ਪਾਉਣ ਲਈ ਅਸੀਂ ਤੁਹਾਨੂੰ ਗੁਣਾਂ ਨਾਲ ਭਰਪੂਰ ਇਕ ਅਜਿਹੀ ਛੋਟੀ ਜਿਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦਾ ਸੇਵਨ ਕਰਨ ਨਾਲ ਤੁਸੀਂ ਆਪਣੀਆਂ ਅੱਖਾਂ ਦੀ ਰੌਸ਼ਨੀ ਨੂੰ ਵੀ ਵਧਾ ਸਕਦੇ ਹੋ। ਜੇਕਰ ਤੁਹਾਡੀ ਨਜ਼ਰ ਕੰਮਜ਼ੋਰ ਹੈ ਅਤੇ ਤੁਸੀਂ ਲਗਾਤਾਰ ਐਨਕ ਨਹੀਂ ਲਗਾਉਂਦੇ ਤਾਂ ਤੁਹਾਨੂੰ ਸਿਰਦਰਦ, ਅੱਖਾਂ 'ਚ ਸੁੱਕਾਪਨ, ਧੁੰਧਲਾਪਨ ਆਦਿ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਦੌਰਾਨ ਕਈ ਤਰ੍ਹਾਂ ਦੇ ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਤੁਹਾਡੀ ਨਜ਼ਰ ਠੀਕ ਨਹੀਂ ਹੁੰਦੀ। ਜੇਕਰ ਤੁਸੀ ਆਪਰੇਸ਼ਨ ਕਰਾਵਾਉਣ 'ਚ ਵਿਸ਼ਵਾਸ ਨਹੀਂ ਰੱਖਦੇ ਤਾਂ ਘਰੇਲੂ ਨੁਸਖੇ ਦੀ ਵਰਤੋਂ ਨਾਲ ਆਪਣੀਆਂ ਅੱਖਾਂ ਨੂੰ ਠੀਕ ਰੱਖ ਸਕਦੇ ਹੋ।

PunjabKesari

ਛੋਟੀ ਜਿਹੀ ਇਲਾਇਚੀ ਵਧਾਉਂਦੀ ਹੈ ਅੱਖਾਂ ਦੀ ਰੌਸ਼ਨੀ
ਇਲਾਇਚੀ ਇਕ ਬਹੁਤ ਹੀ ਅਨੋਖੀ ਚੀਜ਼ ਹੈ। ਇਸ ਦੇ ਕਈ ਫਾਇਦੇ ਹਨ। ਭਾਰਤ 'ਚ ਲਗਭਗ ਹਰ ਪਕਵਾਨ 'ਚ ਇਲਾਇਚੀ ਦੀ ਵਰਤੋਂ ਕੀਤੀ ਜਾਂਦੀ ਹੈ ਮਿਠਾਈ ਤੋਂ ਲੈ ਕੇ ਮੇਨ ਕੋਰਸ ਤੱਕ ਅੱਜਕਲ ਇਲਾਇਚੀ ਦੀ ਵਰਤੋਂ ਕੀਤੀ ਜਾਂਦੀ ਹੈ। ਸੁਆਦ, ਸਿਹਤ ਅਤੇ ਚਮੜੀ ਲਈ ਇਸ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਖੂਸ਼ਬੂ ਅਤੇ ਸੁਆਦ ਦੋਹੇ ਹੀ ਲਾਜਵਾਬ ਹੁੰਦੇ ਹੈ। ਰੋਜ਼ਾਨਾ 3 ਇਲਾਇਚੀਆਂ ਖਾਣ ਦੇ ਨਾਲ ਅੱਖਾਂ ਦੀ ਹੌਲੀ-ਹੌਲੀ ਰੌਸ਼ਨੀ ਵੱਧਣ 'ਚ ਲਾਭ ਮਿਲਦਾ ਹੈ। ਇਸ ਦੇ ਇਲਾਵਾ ਤੁਹਾਨੂੰ ਇਲਾਇਚੀ ਦੇ ਨਾਲ-ਨਾਲ ਹਰੀਆਂ ਸਬਜ਼ੀਆਂ ਦਾ ਵੀ ਸੇਵਨ ਕਰਨਾ ਚਾਹੀਦਾ ਹੈ।

ਹਿੱਚਕੀ ਨੂੰ ਦੂਰ ਕਰੇ ਇਲਚਾਇਚੀ
ਜੇ ਤੁਹਾਨੂੰ ਵਾਰ-ਵਾਰ ਹਿੱਚਕੀ ਆਉਂਦੀ ਹੈ ਤਾਂ ਤੁਸੀਂ ਇਲਾਇਚੀ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੀ ਹਿੱਚਕੀ ਨੂੰ ਰੋਕਣ 'ਚ ਫਾਇਦੇਮੰਦ ਹੁੰਦੀ ਹੈ। ਇਲਾਇਚੀ 'ਚ ਵਿਟਾਮਿਨ-ਏ, ਬੀ ਅਤੇ ਸੀ ਹੁੰਦਾ ਹੈ ਜੋ ਸਰੀਰ ਨੂੰ ਸਾਫ ਕਰਦਾ ਹੈ। 

ਸਰਦੀ-ਜ਼ੁਕਾਮ ਤੋਂ ਦਿਵਾਏ ਰਾਹਤ
ਸਰਦੀ ਜ਼ੁਕਾਮ ਤੋਂ ਰਾਹਤ ਦਿਵਾਉਣ ਲਈ ਇਲਾਇਚੀ ਬਹੁਤ ਹੀ ਲਾਭਕਾਰੀ ਹੈ। ਇਲਾਇਚੀ ਵਾਲੀ ਚਾਹ ਪੀਣ ਨਾਲ ਸਰਦੀ ਜ਼ੁਕਾਮ ਅਤੇ ਸਿਰ ਦਰਦ ਠੀਕ ਹੁੰਦਾ ਹੈ। ਇਸ ਦੇ ਨਾਲ ਇਲਾਇਚੀ ਤੁਹਾਡੇ ਮੂੰਹ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਦਿਨ 'ਚ ਇਕ ਜਾਂ ਦੋ ਵਾਰ ਇਲਾਇਚੀ ਖਾਣ ਨਾਲ ਤੁਹਾਡੇ ਸਾਹ ਤੋਂ ਬਦਬੂ ਅਤੇ ਛਾਲਿਆਂ ਵਰਗੀਆਂ ਸਮੱਸਿਆ ਤੋਂ ਰਾਹਤ ਮਿਲਦੀ ਹੈ।


author

shivani attri

Content Editor

Related News