French fries ਦੇ ਸ਼ੌਕੀਨਾਂ ਲਈ ਵੱਡੀ ਚੇਤਾਵਨੀ! ਖੋਜ 'ਚ ਹੋਇਆ ਹੈਰਾਨੀਜਨਕ ਖ਼ੁਲਾਸਾ

Friday, Jun 05, 2026 - 10:44 AM (IST)

French fries ਦੇ ਸ਼ੌਕੀਨਾਂ ਲਈ ਵੱਡੀ ਚੇਤਾਵਨੀ! ਖੋਜ 'ਚ ਹੋਇਆ ਹੈਰਾਨੀਜਨਕ ਖ਼ੁਲਾਸਾ

ਹੈਲਥ ਡੈਸਕ - ਬੱਚੇ ਹੋਣ ਜਾਂ ਨੌਜਵਾਨ, ਅੱਜ-ਕੱਲ੍ਹ ਹਰ ਕੋਈ ਫਰੈਂਚ ਫਰਾਈਜ਼ ਦਾ ਦੀਵਾਨਾ ਹੈ। ਬਰਗਰ ਦੇ ਨਾਲ ਹੋਵੇ ਜਾਂ ਸ਼ਾਮ ਦੀ ਚਾਹ ਨਾਲ, ਲੋਕ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ ਪਰ ਜੇਕਰ ਤੁਸੀਂ ਵੀ ਫਰੈਂਚ ਫਰਾਈਜ਼ ਦੇ ਸ਼ੌਕੀਨ ਹੋ, ਤਾਂ ਇਹ ਖ਼ਬਰ ਤੁਹਾਡੇ ਹੋਸ਼ ਉਡਾ ਸਕਦੀ ਹੈ। ਹਾਲ ਹੀ 'ਚ ਹੋਈਆਂ ਡਾਕਟਰੀ ਖੋਜਾਂ ਮੁਤਾਬਕ, ਫਰੈਂਚ ਫਰਾਈਜ਼ ਦਾ ਲਗਾਤਾਰ ਸੇਵਨ ਤੁਹਾਡੇ ਸਰੀਰ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ ਅਤੇ ਇਹ ਕਈ ਜਾਨਲੇਵਾ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਆਓ ਜਾਣਦੇ ਹਾਂ ਕਿ ਸਵਾਦ 'ਚ ਲਾਜਵਾਬ ਲੱਗਣ ਵਾਲੇ ਇਹ ਫਰੈਂਚ ਫਰਾਈਜ਼ ਤੁਹਾਡੀ ਸਿਹਤ ਨੂੰ ਕਿਵੇਂ ਬਰਬਾਦ ਕਰ ਰਹੇ ਹਨ:

ਫਰੈਂਚ ਫਰਾਈਜ਼ ਖਾਣ ਦੇ 4 ਸਭ ਤੋਂ ਵੱਡੇ ਨੁਕਸਾਨ :-

ਮਾਨਸਿਕ ਸਿਹਤ 'ਤੇ ਅਸਰ 
- ਇਕ ਹੈਰਾਨੀਜਨਕ ਖੋਜ ਮੁਤਾਬਕ ਜੋ ਲੋਕ ਜ਼ਿਆਦਾ ਤਲਿਆ ਹੋਇਆ ਖਾਣਾ ਖ਼ਾਸ ਕਰਕੇ ਫਰੈਂਚ ਫਰਾਈਜ਼ ਖਾਂਦੇ ਹਨ, ਉਨ੍ਹਾਂ 'ਚ ਚਿੰਤਾ ਅਤੇ ਡਿਪ੍ਰੈਸ਼ਨ ਦਾ ਖ਼ਤਰਾ ਆਮ ਲੋਕਾਂ ਨਾਲੋਂ 12% ਵੱਧ ਜਾਂਦਾ ਹੈ।

ਕੈਂਸਰ ਦਾ ਵਧਦਾ ਖ਼ਤਰਾ 
- ਜਦੋਂ ਆਲੂਆਂ ਨੂੰ ਬਹੁਤ ਤੇਜ਼ ਤਾਪਮਾਨ 'ਤੇ ਤਲਿਆ ਜਾਂਦਾ ਹੈ, ਤਾਂ ਉਸ 'ਚ 'ਐਕਰੀਲਾਮਾਈਡ' ਨਾਮਕ ਕੈਮੀਕਲ ਪੈਦਾ ਹੁੰਦਾ ਹੈ। ਵਿਗਿਆਨੀਆਂ ਅਨੁਸਾਰ ਇਹ ਕੈਮੀਕਲ ਸਰੀਰ 'ਚ ਕੈਂਸਰ ਦੇ ਸੈੱਲਾਂ ਨੂੰ ਵਧਾ ਸਕਦਾ ਹੈ।

ਦਿਲ ਦੀਆਂ ਬੀਮਾਰੀਆਂ ਅਤੇ ਹਾਰਟ ਅਟੈਕ
- ਫਰੈਂਚ ਫਰਾਈਜ਼ ਨੂੰ ਵਾਰ-ਵਾਰ ਇਕੋ ਤੇਲ 'ਚ ਡੀਪ-ਫ੍ਰਾਈ ਕੀਤਾ ਜਾਂਦਾ ਹੈ, ਜਿਸ ਨਾਲ ਇਸ 'ਚ 'ਟ੍ਰਾਂਸ ਫੈਟ' ਦੀ ਮਾਤਰਾ ਬਹੁਤ ਵਧ ਜਾਂਦੀ ਹੈ। ਇਹ ਤੁਹਾਡੇ ਸਰੀਰ 'ਚ ਬੈਡ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ, ਜਿਸ ਨਾਲ ਹਾਰਟ ਅਟੈਕ ਅਤੇ ਬਲੱਡ ਪ੍ਰੈਸ਼ਰ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ।

ਮੋਟਾਪਾ ਅਤੇ ਟਾਈਪ-2 ਸ਼ੂਗਰ
- ਇਸ 'ਚ ਹਾਈ ਕਾਰਬੋਹਾਈਡ੍ਰੇਟਸ ਅਤੇ ਕੈਲੋਰੀਜ਼ ਹੁੰਦੀਆਂ ਹਨ। ਇਹ ਨਾ ਸਿਰਫ਼ ਤੁਹਾਡਾ ਵਜ਼ਨ ਅਤੇ ਪੇਟ ਦੀ ਚਰਬੀ ਤੇਜ਼ੀ ਨਾਲ ਵਧਾਉਂਦਾ ਹੈ, ਬਲਕਿ ਸਰੀਰ 'ਚ ਇੰਸੁਲਿਨ ਦੇ ਪੱਧਰ ਨੂੰ ਵਿਗਾੜ ਕੇ ਸ਼ੂਗਰ ਦਾ ਮਰੀਜ਼ ਬਣਾ ਦਿੰਦਾ ਹੈ।

 


author

Sunaina

Content Editor

Related News