ਪਲਾਸਟਿਕ ਨਹੀਂ ਬੱਚਿਆਂ ਲਈ ਬੈਸਟ ਹੈ ਕੱਚ ਦੀ ਬੋਤਲ

11/20/2017 1:48:34 PM

ਨਵੀਂ ਦਿੱਲੀ— ਵੱਡਿਆਂ ਦੀ ਬਜਾਏ ਬੱਚਿਆਂ ਦੀ ਸਵੱਛਤਾ ਦਾ ਧਿਆਨ ਰੱਖਣਾ ਜ਼ਰੂਰੀ ਹੈ, ਕਿਉਂਕਿ ਬੱਚਿਆਂ ਦਾ ਇਮਿਊਨ ਸਿਸਟਮ ਵੱਡਿਆਂ ਦੇ ਮੁਕਾਬਲੇ ਸਟ੍ਰਾਂਗ ਨਹੀਂ ਹੁੰਦਾ, ਜਿਸ ਕਾਰਨ ਉਹ ਜਲਦੀ ਬੀਮਾਰ ਪੈ ਜਾਂਦੇ ਹਨ। ਉਨ੍ਹਾਂ ਦੇ ਖਾਣ-ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਕੱਪੜੇ, ਬੈੱਡਸ਼ੀਟ ਤੇ ਖਿਡੌਣੇ ਸਾਫ-ਸੁਥਰੇ ਹੋਣੇ ਬਹੁਤ ਜ਼ਰੂਰੀ ਹਨ, ਖਾਸ ਕਰਕੇ ਨਵਜੰਮੇ ਤੋਂ ਲੈ ਕੇ 3 ਸਾਲ ਦੇ ਬੱਚਿਆਂ ਦੇ, ਕਿਉਂਕਿ ਉਨ੍ਹਾਂ ਨੂੰ ਹਰ ਚੀਜ਼ ਆਪਣੇ ਮੂੰਹ 'ਚ ਪਾਉਣ ਦੀ ਆਦਤ ਹੁੰਦੀ ਹੈ। ਇਸੇ ਤਰ੍ਹਾਂ ਦੁੱਧ ਦੀ ਬੋਤਲ ਦੀ ਸਫਾਈ ਬਹੁਤ ਜ਼ੂਰਰੀ ਹੈ ਕਿਉਂਕਿ ਬੋਤਲ ਤੋਂ ਇਨਫੈਕਸ਼ਨ ਬਹੁਤ ਜਲਦੀ ਹੁੰਦੀ ਹੈ। 
ਪਹਿਲਾਂ ਲੋਕ ਬੱਚਿਆਂ ਨੂੰ ਸਟੀਲ ਜਾਂ ਕੱਚ ਦੀ ਬੋਤਲ ਨਾਲ ਦੁੱਧ ਪਿਆਉਂਦੇ ਸਨ ਪਰ ਹੁਣ ਬਾਜ਼ਾਰ 'ਚ ਪਲਾਸਟਿਕ ਬੋਤਲ ਦਾ ਬਦਲ ਵੀ ਮੌਜੂਦ ਹੈ ਅਤੇ ਇਸ ਦੀ ਮਾਡਰਨ ਵੈਰਾਇਟੀਜ਼ 'ਚ ਬਣੇ ਅਟ੍ਰੈਕਟਿਵ ਪ੍ਰਿੰਟਸ ਮਾਵਾਂ ਨੂੰ ਖੂਬ ਇੰਪ੍ਰੈੱਸ ਕਰਦੇ ਹਨ, ਨਾਲ ਹੀ ਇਸ ਦੇ ਟੁੱਟਣ ਦਾ ਡਰ ਨਹੀਂ ਹੁੰਦਾ ਪਰ ਤੁਹਾਨੂੰ ਦੱਸ ਦੇਈਏ ਕਿ ਪਲਾਸਟਿਕ ਦੀ ਬੋਤਲ ਤੁਹਾਡੇ ਬੱਚੇ ਲਈ ਸਹੀ ਨਹੀਂ ਹੈ ਕਿਉਂਕਿ ਇਸ 'ਤੇ ਰਸਾਇਣਿਕ ਤਰਲ ਪਦਾਰਥ ਦੀ ਕੋਟਿੰਗ ਹੁੰਦੀ ਹੈ ਤੇ ਜਦੋਂ ਅਸੀਂ ਇਸ 'ਚ ਗਰਮ ਦੁੱਧ ਪਾਉਂਦੇ ਹਾਂ ਤਾਂ ਇਹੀ ਰਸਾਇਣ ਦੁੱਧ 'ਚ ਮਿਲ ਕੇ ਬੱਚੇ ਦੇ ਸਰੀਰ 'ਚ ਪਹੁੰਚ ਜਾਂਦਾ ਹੈ। ਉਥੇ ਹੀ ਪਲਾਸਟਿਕ ਦੀ ਬੋਤਲ 'ਤੇ ਬੈਕਟੀਰੀਆ ਧੋਣ 'ਤੇ ਵੀ ਜਲਦੀ ਸਾਫ ਨਹੀਂ ਹੁੰਦੇ।
ਪਲਾਸਟਿਕ ਬੋਤਲ ਦੇ ਨੁਕਸਾਨ
ਪਲਾਸਟਿਕ ਦੀ ਬੋਤਲ ਬਣਾਉਣ 'ਚ ਕਈ ਤਰ੍ਹਾਂ ਦੇ  ਰਸਾਇਣ ਪਦਾਰਥਾਂ ਦੀ ਵਰਤੋਂ ਹੁੰਦੀ ਹੈ, ਜੋ ਬੱਚਿਆਂ ਲਈ ਹਾਨੀਕਾਰਕ ਹੋ ਸਕਦੇ ਹਨ।
1. ਪਲਾਸਟਿਕ 'ਚ ਹਨ ਬਿਸਫੇਨਾਲ (ਬੀ. ਪੀ. ਏ.) 
ਰਸਾਇਣ ਪਲਾਸਟਿਕ ਦੀ ਬੋਤਲ 'ਚ ਬਿਸਫੇਨਾਲ ਰਸਾਇਣ ਪਾਇਆ ਜਾਂਦਾ ਹੈ, ਜੋ ਗਰਮ ਦੁੱਧ ਪਾਉਂਦਿਆਂ ਹੀ ਉਸ 'ਚ ਮਿਕਸ ਹੋ ਜਾਂਦਾ ਹੈ। ਇਹ ਰਸਾਇਣ ਬੱਚੇ ਦੇ ਦਿਮਾਗ ਨੂੰ ਕਮਜ਼ੋਰ ਕਰਦਾ ਹੈ। ਇਸ ਕਾਰਨ ਉਸ ਦੇ ਮਾਨਸਿਕ ਵਿਕਾਸ 'ਤੇ ਮਾੜਾ ਅਸਰ ਪੈਂਦਾ ਹੈ। ਇਸ ਦੇ ਇਲਾਵਾ ਇਸ ਨਾਲ ਪ੍ਰਜਨਨ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਦਾ ਹੈ।
2. ਸਾਫ ਕਰਨਾ ਹੈ ਮੁਸ਼ਕਲ
ਪਲਾਸਟਿਕ ਦੀ ਬੋਤਲ ਨੂੰ ਸਾਫ ਕਰਨਾ ਬਹੁਤ ਮੁਸ਼ਕਲ ਹੈ। ਧੋਣ 'ਤੇ ਇਹ ਸਾਫ ਜ਼ਰੂਰ ਲੱਗਦੀ ਹੈ ਪਰ ਪਲਾਸਟਿਕ ਕਾਰਨ ਇਸ ਦੇ ਅੰਦਰ ਸੂਖਮ ਕੀਟਾਣੂ ਪੈਦਾ ਹੋਣ ਲੱਗਦੇ ਹਨ, ਜੋ ਧੋਣ 'ਤੇ ਵੀ ਜਲਦੀ ਦੂਰ ਨਹੀਂ ਹੁੰਦੇ। ਇਹੀ ਕੀਟਾਣੂ ਦੁੱਧ ਜ਼ਰੀਏ ਪੇਟ 'ਚ ਚਲੇ ਜਾਂਦੇ ਹਨ ਤੇ ਇਨਫੈਕਸ਼ਨ ਦਾ ਕਾਰਨ ਬਣਦੇ ਹਨ।
3. ਰੋਗ ਰੋਕਣ ਦੀ ਸਮਰੱਥਾ ਕਮਜ਼ੋਰ
ਇਸ ਬੋਤਲ 'ਚ ਦੁੱਧ ਪਾਉਣ ਦਾ ਮਾੜਾ ਅਸਰ ਬੱਚੇ ਦੀ ਰੋਗਾਂ ਤੋਂ ਬਚਾਉਣ ਦੀ ਸਮਰਥਾ 'ਤੇ ਪੈਂਦਾ ਹੈ। ਇਸ ਨਾਲ ਦੁੱਧ 'ਚ ਮੌਜੂਦ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਪਲਾਸਟਿਕ ਦੇ ਰਸਾਇਣ ਪ੍ਰਜਨਨ ਸਮਰੱਥਾ 'ਤੇ ਵੀ ਮਾੜਾ ਅਸਰ ਪਾਉਂਦੇ ਹਨ।
ਕੱਚ ਦੀਆਂ ਬੋਤਲਾਂ ਦੇ ਫਾਇਦੇ
ਕੱਚ ਦੀ ਬੋਤਲ ਪਲਾਸਟਿਕ ਦੀ ਬੋਤਲ ਤੋਂ ਮਹਿੰਗੀ ਜ਼ਰੂਰ ਹੁੰਦੀ ਹੈ ਪਰ ਇਸ 'ਚ ਕਿਸੇ ਤਰ੍ਹਾਂ ਦਾ ਰਸਾਇਣ ਮਿਕਸ ਨਹੀਂ ਹੁੰਦਾ ਤੇ ਨਾ ਹੀ ਗਰਮ ਦੁੱਧ ਪਾਉਣ ਨਾਲ ਕਿਸੇ ਤਰ੍ਹਾਂ ਦਾ ਰਸਾਇਣ ਮਿਕਸ ਹੁੰਦਾ ਹੈ। ਇਸ ਨੂੰ ਆਸਾਨੀ ਨਾਲ ਸਾਫ ਵੀ ਕੀਤਾ ਜਾ ਸਕਦਾ ਹੈ ਤੇ ਲੰਮੇ ਸਮੇਂ ਤੱਕ ਦੁੱਧ ਰੱਖਿਆ ਜਾ ਸਕਦਾ ਹੈ। ਸਿਰਫ ਇਨ੍ਹਾਂ ਨੂੰ ਸੰਭਾਲਣ ਦੀ ਕਾਫੀ ਜ਼ਰੂਰਤ ਹੁੰਦੀ ਹੈ ਕਿਉਂਕਿ ਡਿਗਣ 'ਤੇ ਇਹ ਟੁੱਟ ਜਾਂਦੀਆਂ ਹਨ।
1. ਸਾਫ ਕਰਨਾ ਆਸਾਨ
ਕੱਚ ਦੀ ਬੋਤਲ ਨੂੰ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ। ਗਰਮ ਪਾਣੀ ਨਾਲ ਧੋਣ 'ਤੇ ਇਸ ਦੇ ਕੀਟਾਣੂ ਮਰ ਜਾਂਦੇ ਹਨ।
2. ਬਰਕਰਾਰ ਰਹਿੰਦਾ ਸਵਾਦ
ਪਲਾਸਟਿਕ ਦੇ ਮੁਕਾਬਲੇ ਕੱਚ ਦੀ ਬੋਤਲ 'ਚ ਦੁੱਧ ਜ਼ਿਆਦਾ ਦੇਰ ਤੱਕ ਤਾਜ਼ਾ ਤੇ ਸਵਾਦ ਯੁਕਤ ਰਹਿੰਦਾ ਹੈ।
3. ਵਾਤਾਵਰਣ ਲਈ ਸੁਰੱਖਿਅਤ
ਕੱਚ ਨਾਲ ਬਣੀਆਂ ਚੀਜ਼ਾਂ ਨੂੰ 80 ਫੀਸਦੀ ਤੱਕ ਰੀਸਾਈਕਿਲ ਕੀਤਾ ਜਾ ਸਕਦਾ ਹੈ ਜਦਕਿ ਪਲਾਸਟਿਕ ਸਿਹਤ ਤੇ ਵਾਤਾਵਰਣ ਦੋਹਾਂ ਲਈ ਨੁਕਸਾਨਦਾਇਕ ਹੈ।
ਇਸ ਦੇ ਨਾਲ ਬੋਤਲ ਦੀ ਫੀਡਿੰਗ ਨਿੱਪਲ ਵੀ ਗਰਮ ਪਾਣੀ 'ਚ ਸਾਫ ਕਰੋ ਤੇ ਸਮੇਂ-ਸਮੇਂ 'ਤੇ ਬਦਲਦੇ ਰਹੇ।


Related News