ਭਾਰ ਘਟਾਉਣ ਲਈ ਬੇਹੱਦ ਫ਼ਾਇਦੇਮੰਦ ਹੈ ਸੇਬ ਦਾ ਸਿਰਕਾ, ਜਾਣੋ ਹੋਰ ਵੀ ਹੈਰਾਨੀਜਨਕ ਲਾਭ

02/25/2021 11:19:06 AM

ਨਵੀਂ ਦਿੱਲੀ—ਸੇਬ ਦਾ ਸਿਰਕਾ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਐਪਲ ਸਾਈਡਰ ਵਿਨੇਗਰ ਵੀ ਕਿਹਾ ਜਾਂਦਾ ਹੈ। ਇਸ ਦੇ ਇੰਨੇ ਜ਼ਿਆਦਾ ਫ਼ਾਇਦੇ ਹਨ ਕਿ ਵਧੇਰੇ ਲੋਕ ਇਸ ਦੀ ਖਾਣੇ ਵਿਚ ਵਰਤੋਂ ਕਰਦੇ ਹਨ। ਚਮੜੀ ਦੀਆਂ ਸਮੱਸਿਆਵਾਂ, ਵਾਲ਼ਾਂ ਦੀਆਂ ਸਮੱਸਿਆਵਾਂ ਅਤੇ ਮੋਟਾਪਾ ਦੂਰ ਕਰਨ ਲਈ ਸੇਬ ਦਾ ਸਿਰਕਾ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਦੀ ਸਭ ਤੋਂ ਜ਼ਿਆਦਾ ਵਰਤੋਂ ਮੋਟਾਪਾ ਘੱਟ ਕਰਨ ਲਈ ਕੀਤੀ ਜਾਂਦੀ ਹੈ । ਇਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਪਾਚਨ ਨੂੰ ਤੰਦਰੁਸਤ ਰੱਖਦੇ ਹਨ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਸੇਬ ਦੇ ਸਿਰਕੇ ਦੇ ਫ਼ਾਇਦੇ ਅਤੇ ਇਸ ਨੂੰ ਲੈਣ ਦਾ ਸਹੀ ਢੰਗ।

PunjabKesari

ਭਾਰ ਘੱਟ ਕਰਨ ਲਈ ਫ਼ਾਇਦੇਮੰਦ

ਸੇਬ ਦੇ ਸਿਰਕੇ ਦੀ ਵਰਤੋਂ ਕਰਨ ਨਾਲ ਮੋਟਾਪਾ ਬਹੁਤ ਜਲਦ ਘੱਟ ਹੋ ਜਾਂਦਾ ਹੈ ਕਿਉਂਕਿ ਇਸ ਨਾਲ ਕੈਲੋਰੀ ਬਹੁਤ ਜ਼ਿਆਦਾ ਬਰਨ ਹੁੰਦੀ ਹੈ। ਜਿਸ ਕਰਕੇ ਢਿੱਡ ਦੀ ਚਰਬੀ ਬਹੁਤ ਜਲਦੀ ਘੱਟ ਹੋ ਜਾਂਦੀ ਹੈ। ਮੋਟਾਪਾ ਘੱਟ ਕਰਨ ਦੇ ਲਈ ਰੋਜ਼ਾਨਾ ਇਕ ਗਿਲਾਸ ਕੋਸੇ ਪਾਣੀ ਵਿਚ ਦੋ ਚਮਚੇ ਸੇਬ ਦੇ ਸਿਰਕੇ ਦੇ ਮਿਲਾ ਕੇ ਖਾਲੀ ਢਿੱਡ ਪੀਓ।

ਸ਼ੂਗਰ ਲਈ ਲਾਹੇਵੰਦ

ਸੇਬ ਦੇ ਸਿਰਕੇ ਵਿਚ ਇਸ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ ਜੋ ਸ਼ੂਗਰ ਨੂੰ ਕੰਟਰੋਲ ਰੱਖਣ ਲਈ ਮਦਦਗਾਰ ਹੁੰਦੇ ਹਨ। ਇਹ ਸ਼ੂਗਰ ਲੈਵਲ ਨੂੰ ਘੱਟ ਕਰਨ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ।ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਦੇ ਲਈ ਇਕ ਗਿਲਾਸ ਸਾਦੇ ਪਾਣੀ ਵਿਚ ਦੋ ਚਮਚੇ ਸੇਬ ਦਾ ਸਿਰਕਾ ਮਿਲਾ ਕੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਦਿਨ ਵਿਚ ਦੋ ਵਾਰ ਵਰਤੋਂ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਨੀ ਬਹੁਤ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ।

PunjabKesari

ਢਿੱਡ ਫੁੱਲਣ ਦੀ ਸਮੱਸਿਆ

ਸੇਬ ਦੇ ਸਿਰਕੇ ਦੀ ਵਰਤੋਂ ਕਰਨ ਨਾਲ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ । ਇਹ ਸਾਡੇ ਖਾਣੇ ਨੂੰ ਬਹੁਤ ਜਲਦੀ ਹਜ਼ਮ ਕਰਦਾ ਹੈ। ਜਿਸ ਨਾਲ ਢਿੱਡ ਫੁੱਲਣ ਅਤੇ ਬਦਹਜ਼ਮੀ ਜਿਹੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਢਿੱਡ ਫੁੱਲਣ ਦੀ ਸਮੱਸਿਆ ਤੋਂ ਆਰਾਮ ਪਾਉਣ ਲਈ ਇਕ ਗਿਲਾਸ ਪਾਣੀ ਵਿਚ ਦੋ ਚਮਚੇ ਸੇਬ ਦੇ ਸਿਰਕਾ ਦੇ ਮਿਲਾ ਕੇ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਵਰਤੋਂ  ਕਰੋ। ਖਾਧਾ ਹੋਇਆ ਸਾਰਾ ਖਾਣਾ ਹਾਜ਼ਮ ਹੋ ਜਾਵੇਗਾ।

ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ

ਪਿੰਪਲਸ ਦੀ ਸਮੱਸਿਆ

ਸੇਬ ਦੇ ਸਿਰਕੇ ਦਾ ਇਸਤੇਮਾਲ ਪਿੰਪਲਸ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ ਕਿਉਂਕਿ ਇਹ ਪਿੰਪਲਸ ਬੈਕਟੀਰੀਆ ਦੇ ਕਾਰਨ ਹੁੰਦੇ ਹਨ। ਸੇਬ ਦੇ ਸਿਰਕੇ 'ਚ ਮੌਜੂਦ ਗੁਣ ਇੰਫੈਕਸ਼ਨ ਨੂੰ ਫੈਲਣ ਤੋਂ ਰੋਕਦੇ ਹਨ ਅਤੇ ਚਮੜੀ ਦੇ ਪੀ.ਐੱਚ. ਲੈਵਲ ਨੂੰ ਕੰਟਰੋਲ ਰੱਖਦੇ ਹਨ । ਇਸ ਲਈ ਚਿਹਰੇ ਤੇ ਪਿੰਪਲਸ, ਦਾਗ-ਧੱਬੇ ਦੂਰ ਕਰਨ ਲਈ ਸੇਬ ਦਾ ਸਿਰਕਾ ਬਹੁਤ ਜ਼ਿਆਦਾ ਲਾਭਕਾਰੀ ਹੈ। ਪਿੰਪਲਸ ਦੂਰ ਕਰਨ ਲਈ ਦੋ ਤਿੰਨ ਬੂੰਦਾਂ ਸੇਬ ਦੇ ਸਿਰਕੇ ਨੂੰ ਥੋੜ੍ਹੇ ਜਿਹੇ ਪਾਣੀ ਵਿਚ ਮਿਲਾ ਕੇ ਚਿਹਰੇ ਤੇ ਲਗਾਓ ਅਤੇ ਕੁਝ ਸਮੇਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ।

PunjabKesari

ਸਿੱਕਰੀ ਦੀ ਸਮੱਸਿਆ

ਵ਼ਾਲਾਂ ਵਿਚ ਸਿੱਕਰੀ ਦੀ ਸਮੱਸਿਆ ਹੋਣ ਤੇ ਸੇਬ ਦਾ ਸਿਰਕਾ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਵਿਚ ਮੌਜੂਦ ਐਸਿਡ ਸਿੱਕਰੀ ਨੂੰ ਵਧਣ ਤੋਂ ਰੋਕਦੇ ਹਨ ਅਤੇ ਵਾਲ਼ਾਂ ਵਿਚ ਮੌਜੂਦ ਜ਼ਿਆਦਾ ਤੇਲ ਦੀ ਮਾਤਰਾ ਨੂੰ ਘੱਟ ਕਰਦਾ ਹੈ। ਸਿੱਕਰੀ ਅਤੇ ਆਇਲੀ ਵਾਲ਼ਾਂ ਤੋਂ ਛੁਟਕਾਰਾ ਪਾਉਣ ਲਈ ਦੋ ਗਿਲਾਸ ਪਾਣੀ ਵਿਚ ਦੋ ਚਮਚੇ ਸੇਬ ਦੇ ਸਿਰਕਾ ਦੇ ਮਿਲਾ ਕੇ ਸਿਰ ਦੀ ਚਮੜੀ ਅਤੇ ਵਾਲ਼ਾਂ ਦੀਆਂ ਜੜ੍ਹਾਂ ਚ ਲਗਾਓ। ਇਸ ਤਰ੍ਹਾਂ ਹਫ਼ਤੇ ਵਿਚ ਦੋ ਵਾਰ ਇਸ ਦੀ ਵਰਤੋਂ ਕਰੋ।

PunjabKesari

ਕੋਲੈਸਟਰੋਲ ਲਈ ਫ਼ਾਇਦੇਮੰਦ

ਸੇਬ ਦਾ ਸਿਰਕਾ ਕੋਲੈਸਟਰੋਲ ਅਤੇ ਦਿਲ ਨਾਲ ਜੁੜੀਆਂ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ। ਇਸ ਨਾਲ ਸਾਡਾ ਖ਼ੂਨ ਪਤਲਾ ਹੁੰਦਾ ਹੈ ਅਤੇ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਕੋਲੈਸਟ੍ਰੋਲ ਦੀ ਸਮੱਸਿਆ ਦੂਰ ਕਰਨ ਲਈ ਇਕ ਗਿਲਾਸ ਸਾਦੇ ਪਾਣੀ ਵਿਚ ਦੋ ਚਮਚ ਸੇਬ ਦਾ ਸਿਰਕਾ ਮਿਲਾ ਕੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਦਿਨ ਵਿਚ ਦੋ ਵਾਰ ਵਰਤੋਂ ਕਰੋ।

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ

ਖਾਂਸੀ-ਜ਼ੁਕਾਮ ਦੀ ਸਮੱਸਿਆ

ਖਾਂਸੀ-ਜ਼ੁਕਾਮ ਅਤੇ ਗਲੇ ਵਿਚ ਖਰਾਸ਼ ਦੀ ਸਮੱਸਿਆ ਹੋਣ ਤੇ ਸੇਬ ਦਾ ਸਿਰਕਾ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਵਿਚ ਮੌਜੂਦ ਐਂਟੀ ਬੈਕਟੀਰੀਅਲ ਗੁਣ ਗਲੇ ਦੀ ਖਰਾਸ਼ ਨੂੰ ਬਹੁਤ ਜਲਦ ਦੂਰ ਕਰਦੇ ਹਨ। ਗਲੇ ਦੀ ਖਰਾਸ ਅਤੇ ਖਾਂਸੀ-ਜ਼ੁਕਾਮ ਦੂਰ ਕਰਨ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਿਲਾਸ ਕੋਸੇ ਪਾਣੀ ਵਿਚ ਇਕ ਚਮਚ ਸੇਬ ਦਾ ਸਿਰਕਾ ਮਿਲਾ ਕੇ ਪੀਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News