ਬਦਲਦੇ ਮੌਸਮ ''ਚ ਵਾਇਰਲ ਇਨਫੈਕਸ਼ਨ ਤੋਂ ਬਚਾਉਣਗੇ ''ਖੱਟੇ ਫਲਾਂ'' ਸਣੇ ਇਹ ਸੁਪਰਫੂਡਸ

Sunday, Oct 23, 2022 - 01:03 PM (IST)

ਬਦਲਦੇ ਮੌਸਮ ''ਚ ਵਾਇਰਲ ਇਨਫੈਕਸ਼ਨ ਤੋਂ ਬਚਾਉਣਗੇ ''ਖੱਟੇ ਫਲਾਂ'' ਸਣੇ ਇਹ ਸੁਪਰਫੂਡਸ

ਨਵੀਂ ਦਿੱਲੀ- ਸਰਦੀਆਂ ਆਉਂਦੇ ਹੀ ਸਾਨੂੰ ਵਾਇਰਲ ਇਨਫੈਕਸ਼ਨ ਦਾ ਖਤਰਾ ਹੋਣ ਲੱਗਦਾ ਹੈ, ਜੇਕਰ ਇਸ ਨੂੰ ਸਮੇਂ ਰਹਿੰਦੇ ਨਾ ਰੋਕਿਆ ਗਿਆ ਤਾਂ ਸਰਦੀ, ਖੰਘ ਅਤੇ ਜ਼ੁਕਾਮ ਤੋਂ ਲੈ ਕੇ ਕਈ ਹੋਰ ਸਮੱਸਿਆਵਾਂ ਦਾ ਸਾਹਮਣਾ ਸਾਨੂੰ ਕਰਨਾ ਪੈ ਸਕਦਾ ਹੈ। ਇਸ ਤੋਂ ਬਚਣ ਦੇ ਉਂਝ ਤਾਂ ਕਈ ਉਪਾਅ ਹਨ ਪਰ ਤੁਸੀਂ ਖੁਰਾਕ ਰਾਹੀਂ ਵੀ ਇਸ ਖਤਰੇ ਤੋਂ ਬਚ ਸਕਦੇ ਹੋ। ਹੈਲਦੀ ਫੂਡ ਨਾ ਸਿਰਫ਼ ਸਾਨੂੰ ਲੋੜੀਂਦਾ ਪੋਸ਼ਣ ਦਿੰਦੇ ਹਨ, ਸਗੋਂ ਸਾਨੂੰ ਕਈ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ।
ਵਾਇਰਲ ਇਨਫੈਕਸ਼ਨ ਤੋਂ ਬਚਣ ਲਈ ਖਾਓ ਇਹ ਚੀਜ਼ਾਂ
ਮਾਹਰਾਂ ਮੁਤਾਬਕ ਦੱਸਿਆ ਗਿਆ ਹੈ ਕਿ ਤੁਹਾਨੂੰ ਜੇਕਰ ਬਦਲਦੇ ਮੌਸਮ 'ਚ ਵਾਇਰਲ ਇਨਫੈਕਸ਼ਨ ਤੋਂ ਬਚਣਾ ਹੈ ਤਾਂ ਤੁਹਾਨੂੰ ਅਜਿਹੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ, ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਸਰਦੀ-ਖੰਗ ਅਤੇ ਜ਼ੁਕਾਮ ਨਾਲ ਲੜਨ 'ਚ ਵੀ ਮਦਦ ਕਰਦੀਆਂ ਹਨ।

PunjabKesari
ਖੱਟੇ ਫਲ
ਇਸ ਦੌਰਾਨ ਖੱਟੇ ਫਲਾਂ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਵਿਟਾਮਿਨ ਸੀ ਦਾ ਰਿਚ ਸਰੋਤ ਹੁੰਦੇ ਹਨ। ਇਹ ਇਕ ਅਜਿਹਾ ਪੌਸ਼ਟਿਕ ਤੱਤ ਹੈ ਜੋ ਨਾ ਸਿਰਫ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਬੂਸਟ ਕਰਦਾ ਹੈ, ਬਲਕਿ ਜੇਕਰ ਇਸ ਨੂੰ ਰੋਜ਼ਾਨਾ ਖਾਧਾ ਜਾਵੇ ਤਾਂ ਇਹ ਵਾਇਰਸ ਨਾਲ ਲੜਨ ਵਿੱਚ ਵੀ ਮਦਦ ਕਰੇਗਾ। ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਸੰਤਰਾ, ਮੋਸੰਬੀ ਅਤੇ ਨਿੰਬੂ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰੋ। ਯਾਨੀ ਫਲ ਜਿੰਨਾ ਜ਼ਿਆਦਾ ਖੱਟਾ ਹੁੰਦਾ ਹੈ, ਓਨਾ ਹੀ ਇਸ ਵਿੱਚ ਵਿਟਾਮਿਨ ਬੀ ਪਾਇਆ ਜਾਂਦਾ ਹੈ। ਅਨਾਰ, ਅਮਰੂਦ ਵਰਗੇ ਕੁਝ ਮੌਸਮੀ ਫਲ ਵੀ ਖਾਦੇ ਜਾ ਸਕਦੇ ਹਨ।

PunjabKesari
ਦੁੱਧ
ਦੁੱਧ ਇੱਕ ਸੰਪੂਰਨ ਭੋਜਨ ਹੈ ਕਿਉਂਕਿ ਇਸ ਵਿੱਚ ਹਰ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ, ਵਾਇਰਲ ਇਨਫੈਕਸ਼ਨ ਤੋਂ ਬਚਣ ਲਈ ਰੋਜ਼ਾਨਾ 2 ਗਲਾਸ ਕੋਸਾ ਦੁੱਧ ਪੀਓ। ਦੁੱਧ ਵਿੱਚ ਪ੍ਰੋਟੀਨ, ਵਿਟਾਮਿਨ ਡੀ, ਫਾਸਫੋਰਸ ਹੁੰਦਾ ਹੈ ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ। ਸਰੀਰ ਜਿੰਨਾ ਸਿਹਤਮੰਦ ਹੋਵੇਗਾ, ਇਨਫੈਕਸ਼ਨ ਦਾ ਖ਼ਤਰਾ ਓਨਾ ਹੀ ਘੱਟ ਹੋਵੇਗਾ।

PunjabKesari
ਆਂਡੇ
ਆਂਡੇ ਨੂੰ ਸਿਰਫ ਸੁਪਰਫੂਡ ਹੀ ਨਹੀਂ ਕਿਹਾ ਜਾਂਦਾ, ਇਸ ਦੇ ਪਿੱਛੇ ਕਈ ਕਾਰਨ ਹਨ। ਇਸ ਨੂੰ ਆਮ ਤੌਰ 'ਤੇ ਪ੍ਰੋਟੀਨ ਦਾ ਭਰਪੂਰ ਰਿਚ ਸਰੋਤ ਮੰਨਿਆ ਜਾਂਦਾ ਹੈ ਪਰ ਆਂਡੇ 'ਚ ਵਿਟਾਮਿਨ ਬੀ12 ਅਤੇ ਮੈਂਗਨੀਜ਼ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ, ਜੇਕਰ ਤੁਸੀਂ ਰੋਜ਼ਾਨਾ 2 ਉਬਲੇ ਹੋਏ ਆਂਡੇ ਖਾਓਗੇ ਹੋ ਤਾਂ ਜ਼ੁਕਾਮ ਦਾ ਖਤਰਾ ਘਟਣ ਲੱਗੇਗਾ।


author

Aarti dhillon

Content Editor

Related News