ਜੋੜਾਂ ਦੇ ਦਰਦ ਲਈ ਰਾਮਬਾਣ ਨੇ ਇਹ 7 ਘਰੇਲੂ ਨੁਸਖ਼ੇ, ਤੁਰੰਤ ਮਿਲਦੈ ਆਰਾਮ

Thursday, Sep 12, 2024 - 01:07 PM (IST)

ਜਲੰਧਰ (ਬਿਊਰੋ)– ਜੋੜਾਂ ਦਾ ਦਰਦ ਇਨ੍ਹੀਂ ਦਿਨੀਂ ਹਰ ਉਮਰ ਦੇ ਵਿਅਕਤੀ ਨੂੰ ਹੋ ਰਿਹਾ ਹੈ। ਇਸ ਦਰਦ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਹੱਡੀਆਂ ਦੀ ਕਮਜ਼ੋਰੀ, ਗਠੀਆ ਆਦਿ। ਹਾਲਾਂਕਿ ਕੁਝ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਇਹ ਬੀਮਾਰੀਆਂ ਤਾਂ ਨਹੀਂ ਹੁੰਦੀਆਂ ਪਰ ਦਰਦ ਕਾਫੀ ਜ਼ਿਆਦਾ ਹੁੰਦਾ ਹੈ। ਅਜਿਹਾ ਗਲਤ ਤਰ੍ਹਾਂ ਨਾਲ ਬੈਠਣ, ਖਿੱਚ ਪੈਣ ਕਾਰਨ ਹੋ ਸਕਦਾ ਹੈ। ਜੇਕਰ ਇਸ ਦਰਦ ਨੇ ਤੁਹਾਨੂੰ ਪ੍ਰੇਸ਼ਾਨ ਕਰ ਦਿੱਤਾ ਹੈ ਤਾਂ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਇਸ ਨੂੰ ਦੂਰ ਕਰ ਸਕਦੇ ਹੋ।

1. ਸੇਂਧਾ ਲੂਣ ਦੀ ਕਰੋ ਵਰਤੋ
ਹਲਕੇ ਗਰਮ ਪਾਣੀ ’ਚ ਅੱਧਾ ਕੱਪ ਦੇ ਕਰੀਬ ਸੇਂਧਾ ਲੂਣ ਪਾਓ ਤੇ ਫਿਰ ਇਸ ਪਾਣੀ ’ਚ 15 ਮਿੰਟ ਤਕ ਆਪਣੇ ਪੈਰ ਰੱਖੋ। ਸੇਂਧਾ ਲੂਣ ’ਚ ਮੈਗਨੀਸ਼ੀਅਮ ਸਲਫੇਟ ਸਕਿਨ ਦੇ ਮਾਧਿਅਮ ਨਾਲ ਸਰੀਰ ਨੂੰ ਮਿਲਦਾ ਹੈ ਤੇ ਸੋਜ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।

2. ਮੇਥੀ ਦਾਣਾ
ਇਹ ਇਕ ਬਿਹਤਰੀਨ ਘਰੇਲੂ ਨੁਸਖ਼ਾ ਹੈ। ਇਸ ਨੂੰ ਅਪਣਾਉਣ ਲਈ 2 ਵੱਡੇ ਚਮਚ ਮੇਥੀ ਦੇ ਦਾਣਿਆਂ ਨੂੰ ਰਾਤ ਭਰ ਭਿਓਂ ਕੇ ਰੱਖੋ। ਫਿਰ ਸਵੇਰੇ ਪਾਣੀ ਨੂੰ ਛਾਣ ਕੇ ਪੀਓ। ਇਕ ਬਲੈਂਡਰ ’ਚ ਬੀਜਾਂ ਨੂੰ ਬਲੈਂਡ ਕਰੋ ਤੇ ਪੇਸਟ ਨੂੰ ਸਰੀਰ ਦੇ ਜੋੜਾਂ ’ਤੇ ਲਗਾਓ। ਮੇਥੀ ਦੇ ਦਾਣਿਆਂ ’ਚ ਐਂਟੀ-ਇੰਫਲੇਮੇਟਰੀ ਤੇ ਐਨਾਲਜੇਸਿਕ ਗੁਣ ਹੁੰਦੇ ਹਨ, ਜੋ ਦਰਦ ਦੇ ਇਲਾਜ ’ਚ ਅਦਭੁੱਤ ਕੰਮ ਕਰਦੇ ਹਨ।

3. ਧੁੱਪ ’ਚ ਬੈਠੋ
ਇਹ ਸਵੇਰੇ ਆਸਾਨ ਤੇ ਬਿਨਾਂ ਖਰਚ ਵਾਲਾ ਨੁਸਖ਼ਾ ਹੈ। 15 ਮਿੰਟ ਦੀ ਸਾਧਾਰਨ ਧੁੱਪ ’ਚ ਟਹਿਲਣਾ ਜਾਂ ਸਿਰਫ ਸਵੇਰੇ ਸੂਰਜ ਦੀਆਂ ਕਿਰਨਾਂ ’ਚ ਸਰੀਰ ਸੇਕਣ ’ਤੇ ਵਿਟਾਮਿਨ ਡੀ ਦੀ ਜ਼ਰੂਰੀ ਮਾਤਰਾ ਮਿਲਦੀ ਹੈ।

4. ਲਸਣ ਤੋਂ ਬਣਾਓ ਤੇਲ
ਜੋੜਾਂ ਦਾ ਦਰਦ ਹੋਣ ’ਤੇ ਲਸਣ ਦੇ ਤੇਲ ਨਾਲ ਮਾਲਸ਼ ਕਰ ਸਕਦੇ ਹੋ। ਇਸ ਲਈ ਲਸਣ ਦੀਆਂ 3-4 ਤੁਰੀਆਂ ਲਓ। ਇਨ੍ਹਾਂ ਨੂੰ ਸਰ੍ਹੋਂ ਦੇ ਤੇਲ ’ਚ 4-5 ਮਿੰਟ ਲਈ ਗਰਮ ਕਰੋ। ਲਸਣ ਨੂੰ ਬ੍ਰਾਊਨ ਹੋਣ ਦਿਓ ਤੇ ਤੇਲ ਤਿਆਰ ਹੈ। ਤੁਸੀਂ ਇਸ ਤੇਲ ਨੂੰ ਜੋੜਾਂ ’ਤੇ ਲਗਾ ਸਕਦੇ ਹੋ।

5. ਹਲਦੀ
ਹਲਦੀ ਸਰੀਰ ’ਚ ਜੋੜਾਂ ਦੇ ਦਰਦ ਤੇ ਸੋਜ ਨੂੰ ਦੂਰ ਕਰਨ ’ਚ ਮਦਦ ਕਰ ਸਕਦੀ ਹੈ। ਇਸ ਲਈ ਇਕ ਕੱਪ ਦੁੱਧ ਲਓ, ਉਸ ’ਚ 1 ਛੋਟਾ ਚਮਚ ਹਲਦੀ ਪਾਓ, ਛੋਟਾ ਟੁਕੜਾ ਕੱਦੂਕੱਸ ਕੀਤਾ ਹੋਇਆ ਅਦਰਕ ਤੇ ਇਕ ਚੁਟਕੀ ਕਾਲੀ ਮਿਰਚ ਪਾਓ। ਚੰਗੀ ਤਰ੍ਹਾਂ ਇਸ ਨੂੰ ਉਬਾਲ ਲਓ। ਗੈਸ ਬੰਦ ਕਰਨ ਤੋਂ ਬਾਅਦ ਸੁਆਗ ਅਨੁਸਾਰ ਥੋੜ੍ਹਾ ਸ਼ਹਿਦ ਮਿਲਾਓ।

6. ਜੈਤੂਨ ਦੇ ਤੇਲ ਨਾਲ ਮਾਲਸ਼
ਜੈਤੂਨ ਦਾ ਤੇਲ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਣ ’ਚ ਕਾਫੀ ਮਦਦ ਕਰ ਸਕਦਾ ਹੈ। ਦਰਦ ਵਾਲੀ ਜਗ੍ਹਾ ’ਤੇ ਜੈਤੂਨ ਦੇ ਤੇਲ ਨਾਲ ਦਿਨ ’ਚ ਦੋ ਵਾਰ ਮਾਲਸ਼ ਕਰੋ।

7. ਅਦਰਕ ਦੀ ਕਰੋ ਵਰਤੋ
ਅਦਰਕ ’ਚ ਸੋਜ ਨੂੰ ਘੱਟ ਕਰਨ ਦੇ ਗੁਣ ਹੁੰਦੇ ਹਨ ਤੇ ਇਹ ਦਰਦ ਪੈਦਾ ਕਰਨ ਵਾਲੇ ਕੈਮੀਕਲਸ ਨੂੰ ਰੋਕਣ ’ਚ ਮਦਦ ਕਰਦਾ ਹੈ। ਜੋੜਾਂ ’ਚ ਦਰਦ ਲਈ ਗਰਮ ਸੇਕ ਬਣਾਉਣ ਲਈ ਅਦਰਕ ਦਾ ਇਸਤੇਮਾਲ ਕਰੋ। ਇਸ ਲਈ 2 ਕੱਪ ਪਾਣੀ ’ਚ ਅੱਧਾ ਕੱਪ ਤਾਜ਼ਾ ਕੱਦੂਕੱਸ ਕੀਤਾ ਹੋਇਆ ਅਦਰਕ ਪਾਓ ਤੇ ਉਬਾਲ ਆਉਣ ਦਿਓ। ਇਸ ਨੂੰ 5 ਮਿੰਟ ਤਕ ਉਬਲਣ ਦਿਓ। ਫਿਰ ਮਿਸ਼ਰਣ ’ਚ ਇਕ ਕੱਪੜਾ ਪਾਓ ਤੇ ਗੈਸ ਬੰਦ ਕਰਨ ਤੋਂ ਬਾਅਦ ਇਸ ਨੂੰ 15 ਤੋਂ 20 ਮਿੰਟਾਂ ਤਕ ਭਿਓਂ ਦਿਓ। ਇਸ ਕੱਪੜੇ ਨੂੰ ਚੰਗੀ ਤਰ੍ਹਾਂ ਨਾਲ ਨਿਚੋੜੋ ਤੇ ਦਰਦ ਵਾਲੀ ਜਗ੍ਹਾ ’ਤੇ ਫੈਲਾਓ ਤੇ ਕੱਪੜੇ ਨੂੰ ਠੰਡਾ ਹੋਣ ਤਕ ਉਥੇ ਰਹਿਣ ਦਿਓ। ਇਸ ਨੂੰ ਕਰਦੇ ਸਮੇਂ ਤੁਹਾਨੂੰ ਸਾਵਧਾਨੀ ਵਰਤਣੀ ਪਵੇਗੀ।

ਨੋਟ– ਜੇਕਰ ਇਨ੍ਹਾਂ ਨੁਸਖ਼ਿਆਂ ਨੂੰ ਅਪਣਾਉਣ ਤੋਂ ਬਾਅਦ ਵੀ ਦਰਦ ਘੱਟ ਨਹੀਂ ਹੁੰਦਾ ਤਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


sunita

Content Editor

Related News