ਕੇਂਦਰ ਸਰਕਾਰ ਕੁਝ ਅਰਬਪਤੀਆਂ ਲਈ ਕੰਮ ਕਰ ਰਹੀ ਹੈ : ਰਾਹੁਲ ਗਾਂਧੀ

Tuesday, Oct 01, 2024 - 09:02 PM (IST)

ਸੋਨੀਪਤ (ਦੀਕਸ਼ਿਤ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਹਮਲਾ ਕਰਨ ਅਤੇ ਗਰੀਬਾਂ ਤੇ ਦਲਿਤਾਂ ਦੀ ਅਣਦੇਖੀ ਕਰਦੇ ਹੋਏ ਦੇਸ਼ ਦੇ ਕੁਝ ਅਰਬਪਤੀਆਂ ਲਈ ਕੰਮ ਕਰਨ ਦਾ ਦੋਸ਼ ਲਗਾਇਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਸਿਰਫ ਕੁਝ ਵੱਡੇ ਉਦਯੋਗਪਤੀਆਂ ਦੇ ਹਿੱਤਾਂ ਦੀ ਪੂਰਤੀ ਲਈ ਕੰਮ ਕਰ ਰਹੀ ਹੈ ਅਤੇ ਗਰੀਬਾਂ, ਦਲਿਤਾਂ, ਕਿਸਾਨਾਂ ਅਤੇ ਨੌਜਵਾਨਾਂ ਦੀ ਭਲਾਈ ਲਈ ਕੁਝ ਨਹੀਂ ਕਰ ਰਹੀ। ਰਾਹੁਲ ਸੋਨੀਪਤ ਅਤੇ ਗੋਹਾਨਾ ’ਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।

ਇਹ ਵੀ ਪੜ੍ਹੋ: 'ਇਹ ਕੌਫੀ ਸ਼ਾਪ ਨਹੀਂ ਸੁਪਰੀਮ ਕੋਰਟ ਹੈ'; ਵਕੀਲ 'ਤੇ ਆਖਿਰ ਕਿਉਂ ਭੜਕੇ CJI ਚੰਦਰਚੂੜ?

ਕਾਂਗਰਸੀ ਆਗੂ ਨੇ ਦੱਸਿਆ ਕਿ ਇਥੇ ਆਉਂਦੇ ਸਮੇਂ ਇਕ ਵਿਅਕਤੀ ਨੇ ਮੈਨੂੰ ਰੋਕਿਆ ਅਤੇ ਉਸ ਨੇ ਮੈਨੂੰ ਦੱਸਿਆ ਕਿ ਉਹ ਇਕ ਜਿਹਾ ਛੋਟਾ ਕਾਰੋਬਾਰ ਕਰਦਾ ਹੈ। ਮੋਦੀ ਤੇ ਹਰਿਆਣਾ ਸਰਕਾਰ ਨੇ ਉਸ ਨੂੰ ਬਰਬਾਦ ਕਰ ਦਿੱਤਾ ਹੈ। ਜਦੋਂ ਮੈਂ ਉਸ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਨੋਟਬੰਦੀ ਲਾਗੂ ਕੀਤੀ ਗਈ ਅਤੇ ਗਲਤ ਜੀ. ਐੱਸ. ਟੀ. ਨੂੰ ਲਾਗੂ ਕੀਤਾ ਗਿਆ। ਉਨ੍ਹਾਂ ਨੇ ਅਜਿਹਾ ਅਡਾਨੀ ਅਤੇ ਅੰਬਾਨੀ ਦੀ ਮਦਦ ਲਈ ਕੀਤਾ।

ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਭਿਆਨਕ ਸੜਕ ਹਾਦਸੇ 'ਚ 3 ਬੱਚਿਆਂ ਸਣੇ ਇਕੋ ਪਰਿਵਾਰ ਦੇ 5 ਜੀਆਂ ਦੀ ਮੌਤ

ਰਾਹੁਲ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ 2-3 ਅਰਬਪਤੀਆਂ ਦੀ ਮਦਦ ਕਰਨ ਦਾ ਕੰਮ ਕਰ ਰਹੀ ਹੈ। ਭਾਜਪਾ ਨੇ ਪਹਿਲਾਂ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਬੰਦ ਕੀਤਾ ਅਤੇ ਫਿਰ ਅਗਨੀਵੀਰ ਯੋਜਨਾ ਰਾਹੀਂ ਫੌਜ ਵਿਚ ਭਰਤੀ ਹੋਣ ਦਾ ਰਾਹ ਵੀ ਬੰਦ ਕਰ ਦਿੱਤਾ। ਰਾਹੁਲ ਨੇ ਦੋਸ਼ ਲਾਇਆ ਕਿ ਅਗਨੀਵੀਰ ਯੋਜਨਾ ਫੌਜੀਆਂ ਦੀ ਪੈਨਸ਼ਨ, ਕੰਟੀਨ ਦੀਆਂ ਸਹੂਲਤਾਂ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਸ਼ਹੀਦ ਦੇ ਦਰਜੇ ਨੂੰ ਚੋਰੀ ਕਰਨ ਦਾ ਤਰੀਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਵਾਨਾਂ ਦੀ ਪੈਨਸ਼ਨ ਚੋਰੀ ਦੇ ਪਿੱਛੇ ਦਾ ਮਕਸਦ ਅਡਾਨੀ ਵਰਗੀ ਵੱਡੀ ਕੰਪਨੀ ਦੇ ਪਿੱਛੇ ਦੇ ਆਦਮੀ ਗੌਤਮ ਅਡਾਨੀ ਨੂੰ ਰੱਖਿਆ ਬਜਟ ਸੌਂਪਣਾ ਸੀ।

ਇਹ ਵੀ ਪੜ੍ਹੋੇ: ਪਿਤਾ ਵਾਂਗ ਸਿਧਾਂਤਾਂ ਲਈ ਮੰਤਰੀ ਅਹੁਦਾ ਛੱਡ ਸਕਦਾ ਹਾਂ: ਚਿਰਾਗ ਪਾਸਵਾਨ ਦੇ ਬਿਆਨ ਨੇ ਮਚਾਈ ਹਲਚਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News