ਯੋਗੀਰਾਜ ਸ਼੍ਰੀ ਬਾਵਾ ਲਾਲ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਾਲ ਦਿਵਸ ਮਨਾਇਆ

11/15/2018 3:43:43 PM

ਗੁਰਦਾਸਪੁਰ (ਬੇਰੀ, ਬਲਵਿੰਦਰ) - ਅੱਜ ਬਾਲ ਦਿਵਸ ਦੇ ਸ਼ੁੱਭ ਮੌਕੇ ਯੋਗੀਰਾਜ ਸ਼੍ਰੀ ਬਾਵਾ ਲਾਲ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਵਿਖੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ’ਚ ਪ੍ਰਿੰ. ਮਲਕੀਤ ਸਿੰਘ, ਐੱਮ.ਡੀ. ਅਸ਼ਵਨੀ ਤਕਿਆਰ, ਰਾਜੇਸ਼ ਨੈਬ, ਮੈਡਲ ਡੌਲੀ, ਮੈਡਮ ਸਮੀਰ, ਅਧਿਆਪਕ ਆਸ਼ੂ ਨਰਿੰਦਰ ਕੁਮਾਰ, ਅੰਜੂ ਮਹਿਰਾ, ਨੇਹਾ ਸ਼ਰਮਾ, ਮਗਵਿੰਦਰ ਲਾਲ ਆਦਿ ਸ਼ਾਮਲ ਹੋਏ। ਇਸ ਮੌਕੇ ਮਲਕੀਤ ਸਿੰਘ ਤੇ ਅਸ਼ਵਨੀ ਤਕਿਆਰ ਨੇ ਬੱਚਿਆਂ ਨੂੰ ਬਾਲ ਦਿਵਸ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਬਾਲ ਦਿਵਸ ਦੀ ਵਧਾਈ ਦਿੱਤੀ ਅਤੇ ਦੱਸਿਆ ਪੰ. ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦੌਰਾਨ ਇਨਾਮ ਵੰਡ ਸਮਾਗਮ ਵੀ ਕਰਵਾਇਆ ਗਿਆ ਜਿਸ ਦਾ ਬੱਚਿਆਂ ਖੂਬ ਆਨੰਦ ਮਾਣਿਆ। 


Related News