ਕੇਂਦਰੀ ਜੇਲ੍ਹ ਚੋਂ ਮੋਬਾਇਲ, ਤੰਬਾਕੂ, ਸਿਗਰੇਟ ਸਮੇਤ ਹੋਰ ਸਮਾਨ ਬਰਾਮਦ

Friday, Nov 01, 2024 - 05:24 PM (IST)

ਕੇਂਦਰੀ ਜੇਲ੍ਹ ਚੋਂ ਮੋਬਾਇਲ, ਤੰਬਾਕੂ, ਸਿਗਰੇਟ ਸਮੇਤ ਹੋਰ ਸਮਾਨ ਬਰਾਮਦ

ਗੁਰਦਾਸਪੁਰ (ਹਰਮਨ) : ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚੋਂ ਤੰਬਾਕੂ, ਸਿਗਰੇਟ, ਕੁਝ ਕੈਪਸੂਲ ਅਤੇ 2 ਮੋਬਾਇਲ ਸਮੇਤ ਹੋਰ ਸਮਾਨ ਬਰਾਮਦ ਕਰਕੇ ਅਣਪਛਾਤੇ ਖ਼ਿਲਾਫ ਮਾਮਲਾ ਦਰਜ ਕੀਤਾ ਹੈ । ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਦੱਸਿਆ ਕਿ ਕੇਂਦਰੀ ਜੇਲ੍ਹ ’ਚ ਸਵੇਰੇ ਸਹਾਇਕ ਸੁਪਰਡੰਟ ਮੰਗਲ ਸਿੰਘ ਅਤੇ ਹੈੱਡ-ਵਾਰਡਰ ਮੋਹਨ ਲਾਲ ਨੇ ਦੌਰਾਨ ਗਸ਼ਤ ਟਾਵਰ ਨੰਬਰ 1 ਅਤੇ ਟਾਵਰ ਨੰਬਰ 2 ਦੇ ਵਿਚਕਾਰ ਬੈਰਕ ਨੰਬਰ 6 ਦੇ ਪਿਛਲੇ ਪਾਸੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਬਾਹਰੋਂ ਜੇਲ੍ਹ ਅੰਦਰ ਥਰੋਅ ਕੀਤਾ ਗਿਆ ਸੀ।

ਇਸ ਦੌਰਾਨ ਜਦੋਂ ਉਸ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ 2 ਬੰਡਲ ਬੀੜੀਆਂ, 3 ਤੰਬਾਕੂ ਪੁੜੀਆਂ, 1 ਡੱਬੀ ਸਿਗਰੇਟ, 20 ਲਾਲ ਰੰਗ ਦੇ ਕੈਪਸੂਲ ਅਤੇ 2 ਮੋਬਾਇਲ ਨੋਕੀਆ, 3 ਡਾਟਾ ਕੇਬਲਾਂ ਬਰਾਮਦ ਹੋਈਆਂ। ਪੁਲਸ ਨੇ ਉਕਤ ਮਾਮਲੇ ਵਿਚ ਅਣਪਛਾਤੇ ਖ਼ਿਲਾਫ ਮਾਮਲਾ ਦਰਜ ਕੀਤਾ ਹੈ।


author

Gurminder Singh

Content Editor

Related News