MWC 2017 ''ਚ ਪੇਸ਼ ਹੋਵੇਗਾ ਦੁਨੀਆ ਦਾ ਪਹਿਲਾ 5G ਸਮਾਰਟਫੋਨ, ਜਾਣੋ ਇਸ ਦੀ ਖਾਸੀਅਤ
Tuesday, Feb 21, 2017 - 01:45 PM (IST)
ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜ਼ੈੱਡ.ਟੀ.ਈ. ਜਲਦੀ ਹੀ ਆਪਣਾ ਪਹਿਲਾ 5ਜੀ ਹੈਂਡਸੈੱਟ ਲਾਂਚ ਕਰਨ ਵਾਲੀ ਹੈ। ਇਹ ਦੁਨੀਆ ਦਾ ਪਹਿਲਾ 5ਜੀ 5ਜੀ ਇਨੇਬਲ ਫੋਨ ਹੋਵੇਗਾ। ਕੰਪਨੀ ਨੇ ਐਲਾਨ ਕੀਤਾ ਹੈ ਕਿ ਇਹ ਫੋਨ ਮੋਬਾਇਲ ਵਰਲਡ ਕਾਂਗਰਸ (MWC 2017) ''ਚ ਪੇਸ਼ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਸਮਾਰਟਫੋਨ 2020 ਤੱਕ ਆਉਣ ਵਾਲੀ ਸੈਲੂਲਰ ਟੈਕਨਾਲੋਜੀ ਨੂੰ ਸਪੋਰਟ ਕਰਨ ''ਚ ਸਮਰਥ ਹੈ। ਇਸ ਫੋਨ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਸ ਫੋਨ ''ਚ ਕੀ ਹੋਵੇਗਾ ਖਾਸ
ਇਹ ਸਮਾਰਟਫੋਨ 360 ਡਿਗਰੀ ਪੈਨੋਰੈਮਿਕ ਵਰਚੁਅਲ ਰਿਆਲਿਟੀ ਵੀਡੀਓ, 4ਕੇ ਵੀਡੀਓ, ਅਲਟਰਾ ਹਾਈ-ਫਾਈ ਮਿਊਜ਼ਿਕ ਪਲੇ ਕਰਨ ਅਤੇ ਇੰਸਟੈਂਟ ਕਲਾਊਡ ਸਟੋਰੇਜ ਵਰਗੇ ਫੀਚਰਜ਼ ਨਾਲ ਲੈਸ ਹੋਵੇਗਾ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਫੋਨ ਦੀ ਡਾਊਨਲੋਡਿੰਗ ਸਪੀਡ 1ਜੀ.ਬੀ.ਪੀ.ਐੱਸ. ਹੋਵੇਗੀ। ਉਦਾਹਰਣ ਦੇ ਤੌਰ ''ਤੇ ਜੇਕਰ ਇੰਨੀ ਸਪੀਡ ''ਚ ਕੋਈ ਮੂਵੀ ਡਾਊਨਲੋਡ ਕੀਤੀ ਜਾਵੇ ਤਾਂ ਸਿਰਪ 1 ਸੈਕਿੰਡ ''ਚ ਹੀ ਮੂਵੀ ਡਾਊਨਲੋਡ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਸੈਮਸੰਗ ਅਤੇ ਨੋਕੀਆ ਵੀ ਇਸ ਈਵੈਂਟ ''ਚ ਆਪਣੇ ਸਮਾਰਟਫੋਨ ਅਤੇ ਫੀਚਰ ਫੋਨ ਲਾਂਚ ਕਰਨ ਦੀ ਤਿਆਰੀ ''ਚ ਹੈ। ਤੁਹਾਨੂੰ ਦੱਸ ਦਈਏ ਕਿ ਸੈਮਸੰਗ ਆਪਣਾ ਫੋਲਡੇਬਲ ਸਮਾਰਟਫੋਨ MWC 2017 ਦੌਰਾਨ ਪੇਸ਼ ਕਰ ਸਕਦੀ ਹੈ। ਇਸ ਫੋਨ ਨੂੰ ਫੋਲਡ ਕਰਕੇ ਫੋਨ ਦੀ ਤਰ੍ਹਾਂ ਅਤੇ ਅਨਫੋਲਡ ਕਰਕੇ ਟੈਬਲੇਟ ਅਤੇ ਕੰਪਿਊਟਰ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕੇਗਾ। ਉਥੇ ਹੀ ਨੋਕੀਆ ਆਪਣੇ ਸਭ ਤੋਂ ਲੋਕਪ੍ਰਿਅ ਫੋਨ 3310 ਨੂੰ ਨਵੇਂ ਅਵਤਾਰ ''ਚ ਪੇਸ਼ ਕਰੇਗੀ।
