ZTE ਨੂਬੀਆ ਦਾ ਆਉਣ ਵਾਲਾ ਸਮਾਰਟਫੋਨ 6GB ਰੈਮ ਅਤੇ 845 ਪ੍ਰੋਸੈਸਰ ਨਾਲ ਹੋਵੇਗਾ ਉਪਲੱਬਧ

02/17/2018 7:05:04 PM

ਜਲੰਧਰ-ZTE ਦਾ ਨੂਬੀਆ ਬ੍ਰਾਂਡ ਲਾਈਨ ਅਪ ਆਪਣੇ ਡਿਵਾਈਸ ਦੇ ਲਈ ਮਸ਼ਹੂਰ ਹੈ। ਇਸ ਦੇ ਨਾਲ ਇਹ ਦਮਦਾਰ ਚਿਪਸੈੱਟ ਨਾਲ ਵੀ ਆਉਦਾ ਹੈ। ਨੂਬੀਆ Z17 'ਚ ਸਨੈਪਡਰੈਗਨ 835 ਪ੍ਰੋਸੈਸਰ ਦਿੱਤਾ ਗਿਆ ਹੈ। ਹਾਲ ਹੀ ਰਿਪੋਰਟ ਅਨੁਸਾਰ ਕੰਪਨੀ ਆਪਣੇ ਇਕ ਨਵਾਂ ਫਲੈਗਸ਼ਿਪ ਡਿਵਾਈਸ 'ਤੇ ਕੰਮ ਕਰ ਰਹੀਂ ਹੈ। ਫਿਲਹਾਲ ਇਸ Nubia NX606J ਦੇ ਨਾਂ ਨਾਲ ਜਾਣਿਆ ਜਾਂਦਾ ਹੈ। 

 

ਸਪੈਸੀਫਿਕੇਸ਼ਨ-
ਜੇਕਰ ਗੱਲ ਕਰੀਏ ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਤਾਂ ਰਿਪੋਰਟ ਅਨੁਸਾਰ ਹੁਣ ਇਕ ਨਵੇਂ ਲੀਕ 'ਚ Nubia NX606J ਬਾਰੇ ਕੁਝ ਜਾਣਕਾਰੀ ਸਾਹਮਣੇ ਆਈ ਹੈ। ਇਸ ਨਵੇਂ ਫੋਨ ਨੂੰ ਸਨੈਪਡ੍ਰੈਗਨ 845 ਪ੍ਰੋਸੈਸਰ ਨਾਲ ਪੇਸ਼ ਕੀਤਾ ਜਾਵੇਗਾ। ਇਸ ਫੋਨ 'ਚ 6 ਜੀ. ਬੀ. ਰੈਮ ਵੀ ਮੌਜੂਦ ਹੋ ਸਕਦੀ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ FHD ਪਲੱਸ ਡਿਸਪਲੇਅ ਨਾਲ 2160X1080 ਪਿਕਸਲ ਰੈਜ਼ੋਲਿਊਸ਼ਨ ਹੋਣ ਦੀ ਉਮੀਦ ਹੈ। ਇਹ ਐਂਡਰਾਇਡ Oreo ਨਾਲ ਪੇਸ਼ ਕੀਤਾ ਜਾਵੇਗਾ।


Related News