MWC 2017: ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ZTE ਨੇ ਪੇਸ਼ ਕੀਤੇ ਦੋ ਨਵੇਂ ਸਮਾਰਟਫੋਨਜ਼
Wednesday, Mar 01, 2017 - 12:01 PM (IST)

ਜਲੰਧਰ- MWC 2017 ਈਵੈਂਟ ''ਚ Zte ਨੇ ਆਪਣੇ ਦੋ ਨਵੇਂ ਸਮਾਰਟਫੋਨ ਲਾਂਚ ਕੀਤੇ ਹੈ। ਜ਼ੈੱਡ. ਟੀ. ਈ. ਬਲੇਡ ਵੀ8 ਲਾਈਟ ਅਤੇ ਜ਼ੇੱਡ. ਟੀ. ਈ. ਬਲੇਡ ਵੀ8 ਮਿਨੀ ਸਮਾਰਟਫੋਨ ਨੂੰ ਐੱਮ. ਡਬਲਯੂ. ਸੀ. ਈਵੈਂਟ ''ਚ ਲਾਂਚ ਕੀਤ ਗਏ ਹਨ। ਕੰਪਨੀ ਨੇ ਬਲੇਡ ਵੀ8 ਲਾਈਟ ਦੀ ਕੀਮਤ ਯੂਜ਼ਰਸ ਦੇ ਅਨੁਸਾਰ ਕਿਫਾਇਤੀ ਰੱਖੀ ਹੈ। ਦੇਵੇਂ ਸਮਾਰਟਫੋਨ ਦੀ ਕੀਮਤ ਬਾਜ਼ਾਰਾਂ ਦੇ ਆਧਾਰ ''ਤੇ ਵੱਖ-ਵੱਖ ਹੋਵੇਗੀ। ਫਿਲਹਾਲ ਇਨ੍ਹਾਂ ਦੀ ਕੀਮਤ ਦੀ ਜਾਣਕਾਰੀ ਹੁਣ ਨਹੀਂ ਦਿੱਤੀ ਗਈ ਹੈ।
ਜ਼ੈੱਡ. ਟੀ. ਈ. ਬਲੇਡ ਵੀ8 ਮਿਨੀ -
Zte ਦਾ ਇਹ ਸਮਾਰਟਫੋਨ ਖਾਸ-ਤੌਰ ''ਤ ਫੋਟਗ੍ਰਾਫੀ ਦੇ ਸ਼ੌਕੀਨਾਂ ਨੂੰ ਬੇਹੱਦ ਪਸੰਦ ਆਵੇਗਾ। ਇਸ ਡਿਵਾਈਸ ''ਚ 5 ਇੰਚ ਐੱਚ. ਡੀ. (720x1280 ਪਿਕਸਲ) ਡਿਸਪਲੇ ਦਿੱਤਾ ਗਿਆ ਹੈ। ਇਸ ''ਚ 1.4 ਗੀਗਾਹਟਰਜ਼ ਕਵਾਲਕਮ ਸਨੈਪਡ੍ਰੈਗਨ 435 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਗ੍ਰਾਫਿਕਸ ਲਈ ਐਡ੍ਰੋਨੋ 505 ਜੀ. ਪੀ. ਯੂ. ਹੈ। ਫੋਨ ''ਚ 2 ਜੀਬੀ ਰੈਮ ਅਤੇ 16 ਜੀਬੀ ਇੰਟਰਨਲ ਸਟੋਰੇਜ ਹੈ। ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 256 ਜੀਬੀ ਤੱਕ ਵਧਾ ਸਕਦੇ ਹਨ।
ਇਸ ਸਮਾਰਟਫੋਨ ''ਚ 13 ਮੈਗਾਪਿਕਸਲ ਸੈਂਸਰ ਅਤੇ ਡੇਪਥ ਸੈਂਸਿੰਗ ਲਈ 2 ਆਟੋਮੈਟਿਕ ਐੱਚ. ਡੀ. ਆਰ. ਅਤੇ ਇਕ 3ਡੀ ਸ਼ੂਟਿੰਗ ਮੋੜ ਵੀ ਦਿੱਤਾ ਗਿਆ ਹੈ, ਜਿਸ ਨਾਲ 3ਜੀ ਇਮੇਜ਼ ਬਣਾਈ ਜਾ ਸਕਦੀ ਹੈ। ਸੈਲਫੀ ਲੈਣ ਲਈ ਐੱਲ. ਈ. ਡੀ. ਫਲੈਸ਼ ਨਾਲ 5 ਮੈਗਾਪਿਕਸਲ ਦਾ ਫਿਕਸਡ ਫੋਕਸ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ ''ਚ 2800 ਐੱਮ. ਏ. ਐੱਚ. ਦੀ ਬੈਟਰੀ ਅਤੇ ਰਿਅਰ ''ਤੇ ਇਕ ਫਿੰਗਰਪ੍ਰਿੰਟ ਸੈਂਸਰ ਹੈ।
ਜ਼ੈੱਡ. ਟੀ. ਈ. ਬਲੇਡ ਵੀ8 ਲਾਈਟ -
ਇਹ ਇਕ ਕਿਫਾਇਤੀ ਵੇਰਿਅੰਟ ਹੈ। ਇਸ ''ਚ 5 ਇੰਚ ਐੱਚ. ਡੀ. ਡਿਸਪਲੇ ਹੈ। ਫੋਨ ''ਚ ਮੀਡੀਆਟੇਕ 6750 ਆਕਟਾਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਰੈਮ 2 ਜੀਬੀ ਹੈ। ਇਨਬਿਲਟ ਸਟੋਰੇਜ 16 ਜੀਬੀ ਹੈ ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਜ਼ੈੱਡ ਟੀ. ਈ. ਬਲੇਡ ਵੀ8 ਲਾਈਟ ''ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ''ਚ 2500 ਐੱਮ. ਏ. ਐੇੱਚ. ਦੀ ਬੈਟਰੀ ਹੈ।