ਫਿੰਗਰਪ੍ਰਿੰਟ ਸਕੈਨਰ ਨਾਲ ਲਾਂਚ ਹੋਇਆ ZOPO ਦਾ ਇਹ ਸਮਾਰਟਫੋਨ

Thursday, Aug 11, 2016 - 04:45 PM (IST)

ਫਿੰਗਰਪ੍ਰਿੰਟ ਸਕੈਨਰ ਨਾਲ ਲਾਂਚ ਹੋਇਆ ZOPO ਦਾ ਇਹ ਸਮਾਰਟਫੋਨ

ਜਲੰਧਰ- ਮੋਬਾਇਲ ਡਿਵਾਈਸਿਸ ਨਿਰਮਾਤਾ ਕੰਪਨੀ ਜ਼ੋਪੋ ਨੇ ਬਾਜ਼ਾਰ ''ਚ ਆਪਣਾ ਨਵਾਂ ਸਮਾਰਟਫ਼ੋਨ ਹੀਰੋ 2 ਪੇਸ਼ ਕੀਤਾ ਹੈ। ਇਸ ਸਮਾਰਟਫ਼ੋਨ ਦੀ ਕੀਮਤ  $69.99 (ਲਗਭਗ Rs 4,677) ਰੱਖੀ ਗਈ ਹੈ। ਇਹ ਬਲੈਕ ,  ਵਾਈਟ ਅਤੇ ਗੋਲਡਨ ਰੰਗ ''ਚ ਮਿਲੇਗਾ। ਇਹ 9 ਸਿਤੰਬਰ ਤੋਂ ਸੇਲ ਲਈ ਉਪਲੱਬਧ ਹੋਵੇਗਾ।

 
ਜ਼ੋਪੋ ਹੀਰੋ 2 ਸਮਾਰਟਫ਼ੋਨ ''ਚ 5.5-ਇੰਚ ਦੀ HD 2.5D ਕਰਵਡ ਗਲਾਸ ਰੈਜ਼ੋਲਿਊਸ਼ਨ 1280x720 ਪਿਕਸਲ ਡਿਸਪਲੇ ਹੈ। ਇਹ 1.3Ghz  ਕਵਾਡ-ਕੋਰ (MTK6737), ਮਾਲੀ T720 - MP1, 1GB ਦੀ ਰੈਮ ਅਤੇ 16GB ਦੀ ਇੰਟਰਨਲ ਸਟੋਰੇਜ਼ ਨਾਲ ਲੈਸ ਹੈ।  ਸਟੋਰੇਜ ਨੂੰ ਮਾਇਕਰੋ SD ਕਾਰਡ  ਦੇ ਜ਼ਰੀਏ 64SD ਤੱਕ ਵਧਾਈ ਜਾ ਸਕਦਾ ਹੈ। ਇਹ ਸਮਾਰਟਫ਼ੋਨ ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ''ਤੇ ਆਧਾਰਿਤ ਹੈ ਅਤੇ ਇਸ ''ਚ 2300mAh ਦੀ ਬੈਟਰੀ ਵੀ ਮੌਜੂਦ ਹੈ। 
 
ਇਸ ਸਮਾਰਟਫ਼ੋਨ ''ਚ 8 ਮੈਗਾਪਿਕਸਲ ਦਾ ਆਟੋ-ਫੋਕਸ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਮੌਜੂਦ ਹੈ। ਇਹ ਇਕ ਡਿਊਲ ਸਿਮ ਸਮਾਰਟਫ਼ੋਨ ਹੈ ਅਤੇ ਇਸ ''ਚ 4G, GPS/A-GPS, ਵਾਈ-ਫਾਈ ਅਤੇ ਬਲੂਟੁੱਥ ਜਿਹੇ ਫੀਚਰਸ ਨਾਲ ਲੈਸ ਹੈ।

 


Related News