ਜ਼ੂਮ ਲੈਂਜ਼ ਦੇ ਨਾਲ DJI ਨੇ ਕੀਤਾ ਨਵੇਂ ਓਸਮੋ ਕੈਮਰੇ ਦਾ ਐਲਾਨ
Tuesday, Aug 30, 2016 - 10:54 AM (IST)

ਜਲੰਧਰ- ਡ੍ਰੋਨ ਬਣਾਉਣ ਵਾਲੀ ਕੰਪਨੀ ਡੀ.ਜੇ.ਆਈ. ਨੇ ਪਿਛਲੇ ਸਾਲ ਓਸਮੋ ਐਕਸ਼ਨ ਕੈਮਰੇ ਨੂੰ ਪੇਸ਼ ਕੀਤਾ ਸੀ। ਇਹ ਇਕ ਹੈਂਡ ਹੈਲਡ 4ਕੇ ਸ਼ੂਟਰ ਹੈ ਜੋ ਇਕ ਸਟਿੱਕ ਦੇ ਨਾਲ ਆਉਂਦਾ ਹੈ ਜਿਸ ਨੂੰ ਖੂਬਸੂਰਤ ਸ਼ੂਟ ਕਰਨ ਲਈ 3 ਤਰ੍ਹਾਂ ਨਾਲਸਟੇਬਲਾਈਜ਼ ਕੀਤਾ ਜਾ ਸਕਦਾ ਹੈ। ਹੁਣ ਡੀ.ਜੇ.ਆਈ. ਇਕ ਵਾਰ ਫਿਰ ਓਸਮੋ ਨੂੰ ਲੈ ਕੇ ਸੁਰਖੀਆਂ ''ਚ ਹੈ। ਦਰਅਸਲ ਕੰਪਨੀ ਨੇ ਓਸਮੋ+ ਨੂੰ ਪੇਸ਼ ਕੀਤਾ ਹੈ ਜਿਸ ਵਿਚ ਇੰਟੀਗ੍ਰੇਟਿਡ ਜ਼ੂਮ ਲੈਂਜ਼ ਦੇ ਨਾਲ ਕਈ ਸੁਧਾਰ ਕੀਤੇ ਗਏ ਹਨ।
ਓਸਮੋ+ ਡੀ.ਜੇ.ਆਈ. ਐਕਸ3 ਦੇ ਨਾਲ ਆਉਂਦਾ ਹੈ। ਇਹ ਉਹੀ ਕੈਮਰਾ ਫੀਚਰ ਹੈ ਜੋ ਇੰਸਪਾਇਰ ਵਨ ਡ੍ਰੋਨ ''ਚ ਹੈਂਡ ਹੈਲਡ ਸ਼ੂਟਿੰਗ ਲਈ ਦਿੱਤਾ ਗਿਆ ਹੈ ਪਰ ਹੁਣ ਯੂਜ਼ਰਸ ਇਸ ਨੂੰ ਬੰਦ ਵੀ ਕਰ ਸਕਦ ਹਨ ਅਤੇ ਇਸ ਦੇ ਨਾਲ 7x ਡਿਜੀਟਲ ਜ਼ੂਮ, 3.5x ਆਪਟਿਕਲ ਜ਼ੂਮ ਅਤੇ 2x ਡਿਜੀਟਲ ਲੂਜ਼ਲੈੱਸ ਜ਼ੂਮ ''ਤੇ 1080 ਪਿਕਸਲ ''ਤੇ ਸ਼ੂਟਿੰਗ ਕਰ ਸਕਦੇ ਹੋ।
ਡੀ.ਜੇ.ਆਈ. ਓਸਮੋ+ 30 ਫਰੇਮਸ ਪ੍ਰਤੀ ਸੈਕਿੰਡ ''ਤੇ 4ਕੇ ਵੀਡੀਓ, 100 ਫਰੇਮਸ ਪ੍ਰਤੀ ਸੈਕਿੰਡ ''ਤੇ ਫੁੱਲ ਐੱਚ.ਡੀ. (1080 ਪਿਕਸਲ) ਸਲੋ ਮੋਸ਼ਨ ਵੀਡੀਓ ਕੈਪਚਰ ''ਚ ਫੋਟੋਗ੍ਰਾਫੀ ਵੀ ਕਰ ਸਕਦੇ ਹਨ। ਡੀ.ਜੇ.ਆਈ. ਮੁਤਾਬਕ ਸਟੇਬਲਾਈਜ਼ੇਸ਼ਨ ਟੈਕਨਾਲੋਜੀ ''ਚ ਵੀ ਸੁਧਾਰ ਕੀਤਾ ਗਿਆ ਹੈ ਅਤੇ ਪਹਿਲਾਂ ਦੇ ਮੁਕਾਬਲੇ ਓਸਮੋ+ ਵਧੀਆ ਸ਼ੂਟ ਕਰ ਸਕਦਾ ਹੈ।
ਓਸਮੋ ਦੇ ਪੁਰਾਣੇ ਵਰਜ਼ਨ ''ਚ ਦਿੱਤਾ ਗਿਆ ਬਿਲਟ ਇਨ ਮਾਈਕ ਇੰਨਾ ਵਧੀਆ ਨਹੀਂ ਸੀ ਪਰ ਓਸਮੋ+ ''ਚ ਇਸ ਵਿਚ ਵੀ ਸੁਧਾਰ ਕੀਤਾ ਗਿਆ ਹੈ। ਇਸ ਸਮੱਸਿਆ ਦਾ ਹੱਲ ਕਰਦੇ ਹੋਏ ਐਕਸਟਰਨਲ ਫਲੈਕਸੀਮਾਈਕ ਨੂੰ ਲਾਂਚ ਕੀਤਾ ਹੈ ਜੋ ਸਾਰੇ ਓਸਮੋ ਯੂਜ਼ਰਸ ਲਈ ਹੈ। ਇਸ ਵਿਚ ਮੋਸ਼ਨ ਟਾਈਮਜ਼ ਲੈਪਸ ਦਾ ਫੀਚਰ ਵੀ ਦਿੱਤਾ ਗਿਆ ਹੈ ਅਤੇ ਨਿਯਮਿਤ ਟਾਈਮ-ਲੈਪਸ ਵੀਡੀਓ ਰਿਕਾਰਡ ਕਰਦੇ ਸਮੇਂ ਕੈਮਰੇ ਦੀ ਸਥਿਤੀ ਬਦਲਦੀ ਰਹਿੰਦੀ ਹੈ ਜਿਸ ਨਾਲ ਰਿਕਾਰਡ ਹੋਣ ਵਾਲੀ ਵੀਡੀਓ ਕਮਾਲ ਦੇ ਇਫੈੱਕਟਸ ਦੇ ਨਾਲ ਬਣਦੀ ਹੈ। ਇਸ ਤੋਂ ਇਲਾਵਾ ਡੀ.ਜੇ.ਆਈ. ਐਪ ਦੀ ਮਦਦ ਨਾਲ ਵੀ ਇਸ ਦੀ ਵਰਤੋਂ ਕਰ ਸਕਦੇ ਹੋ।
ਓਸਮੋ+ ਦੀ ਕੀਮਤ -649 ਡਾਲਰ (ਕਰੀਬ 43,598 ਰੁਪਏ)।