YouTube ਨੇ ਭਾਰਤ ’ਚ 19 ਲੱਖ ਵੀਡੀਓ ਹਟਾਈਆਂ, ਮਾਪਦੰਡਾਂ ਦੀ ਉਲੰਘਣਾ ’ਤੇ ਕੀਤੀ ਗਈ ਕਾਰਵਾਈ

09/01/2023 5:20:40 PM

ਨਵੀਂ ਦਿੱਲੀ, (ਭਾਸ਼ਾ)– ਲੋਕਪ੍ਰਿਯ ਵੀਡੀਓ ਸਟ੍ਰੀਮਿੰਗ ਮੰਚ ਯੂਟਿਊਬ ਨੇ ਇਸ ਸਾਲ ਜਨਵਰੀ-ਮਾਰਚ ਤਿਮਾਹੀ ਦੌਰਾਨ ਭਾਰਤ ਵਿਚ ਭਾਈਚਾਰਕ ਮਾਪਦੰਡਾਂ ਦੀ ਉਲੰਘਣਾ ’ਤੇ 19 ਲੱਖ ਤੋਂ ਵੱਧ ਵੀਡੀਓ ਹਟਾ ਦਿੱਤੀਆਂ ਸਨ। ਇਹ ਅੰਕੜਾ ਕਿਸੇ ਵੀ ਹੋਰ ਦੇਸ਼ ਵਿਚ ਮੰਚ ਤੋਂ ਹਟਾਈਆਂ ਗਈਆਂਏ ਵੀਡੀਓ ਦੇ ਮੁਕਾਬਲੇ ਵੱਧ ਹੈ। ਯੂਟਿਊਬ ਦੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ।

ਸਮੀਖਿਆ ਅਧੀਨ ਤਿਮਾਹੀ ਵਿਚ ਯੂਟਿਊਬ ਨੇ ਗਲੋਬਲ ਪੱਧਰ ’ਤੇ ਭਾਈਚਾਰਕ ਮਾਪਦੰਡਾਂ ਦੀ ਉਲੰਘਣਾ ਕਰਨ ’ਤੇ 64.8 ਲੱਖ ਤੋਂ ਵੱਧ ਵੀਡੀਓ ਹਟਾਈਆਂ ਸਨ। ਇਨ੍ਹਾਂ ਵਿਚ 19 ਲੱਖ ਤੋਂ ਵੱਧ ਵੀਡੀਓ ਭਾਰਤ ਦੀਆਂ ਹੀ ਰਹੀਆਂ। ਯੂਟਿਊਬ ਦੀ ‘ਕਮਿਊਨਿਟੀ ਗਾਈਡਲਾਈਨ ਇਨਫੋਰਸਮੈਂਟ’ ਰਿਪੋਰਟ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਵੀਡੀਓ ਸਟ੍ਰੀਮਿੰਗ ਮੰਚ ਨੂੰ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਅਤੇ ਉਸ ਨੇ ਉਨ੍ਹਾਂ ’ਤੇ ਕੀ ਕਾਰਵਾਈ ਕੀਤੀ।

ਯੂਟਿਊਬ ਨੇ ਭਾਰਤ ’ਚ ਸ਼ਿਕਾਇਤਾਂ ’ਤੇ ਕਾਰਵਾਈ ਕਰਦੇ ਹੋਏ ਜਨਵਰੀ-ਮਾਰਚ 2023 ਦੌਰਾਨ 19 ਲੱਖ ਤੋਂ ਵੱਧ ਵੀਡੀਓ ਹਟਾ ਦਿੱਤੀਆਂ। ਇਸ ਦੀ ਤੁਲਨਾ ਵਿਚ ਅਮਰੀਕਾ ਵਿਚ 6.54 ਲੱਖ ਵੀਡੀਓ, ਰੂਸ ਵਿਚ 4.91 ਲੱਖ ਵੀਡੀਓ ਅਤੇ ਬ੍ਰਾਜ਼ੀਲ ਵਿਚ 4.49 ਲੱਖ ਵੀਡੀਓ ਹਟਾਈਆਂ ਗਈਆਂ। ਯੂਟਿਊਬ ਨੇ ਕਿਹਾ ਕਿ ਅਸੀਂ ਮਸ਼ੀਨ ਲਰਨਿੰਗ ਅਤੇ ਸਮੀਖਿਅਕਾਂ ਦੋਹਾਂ ਦਾ ਇਸਤੇਮਾਲ ਕਰ ਕੇ ਆਪਣੇ ਭਾਈਚਾਰਕ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਦੇ ਹਾਂ।


Rakesh

Content Editor

Related News