Yamaha ਦੀਆਂ 13,348 ਬਾਈਕਸ ’ਚ ਆਈ ਖਰਾਬੀ, ਕੰਪਨੀ ਨੇ ਕੀਤਾ ਰੀਕਾਲ

11/15/2019 12:21:46 PM

ਆਟੋ ਡੈਸਕ– ਦੋਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਇੰਡੀਆ ਯਾਮਾਹਾ ਮੋਟਰ ਨੇ ਕਿਹਾ ਹੈ ਕਿ ਉਹ 13,348 Fazer 25 ਅਤੇ FZ 25 ਬਾਈਕਸ ਨੂੰ ਰੀਕਾਲ (ਵਾਪਸ ਮੰਗਾਉਣਾ) ਕਰ ਰਹੀ ਹੈ। ਕੰਪਨੀ ਖਰਾਬ ਪਾਰਟ ਨੂੰ ਠੀਕ ਕਰਨ ਲਈ ਇਹ ਰੀਕਾਲ ਕਰ ਰਹੀ ਹੈ। ਯਾਮਾਹਾ ਨੇ FZ 25 ਦੀਆਂ 12,620 ਇਕਾਈਆਂ ਅਤੇ Fazer 25 ਦੀਆਂ 728 ਇਕਾਈਆਂ ਨੂੰ ਰੀਕਾਲ ਕੀਤਾ ਹੈ। ਰੀਕਾਲ ਕੀਤੀਆਂ ਜਾਣ ਵਾਲੀਆਂ ਬਾਈਕਸ ਦੀ ਮੈਨਿਊਫੈਕਚਰਿੰਗ ਜੂਨ 2018 ਤੋਂ ਬਾਅਦ ਕੀਤੀ ਹੈ। ਕੰਪਨੀ ਰੀਕਾਲ ’ਚ ਢਿੱਲੇ ਹੋ ਰਹੇ ਹੈੱਡ ਕਵਰ ਬੋਲਟ ਨੂੰ ਠੀਕ ਕਰੇਗੀ। 

PunjabKesari

ਇਸ ਲਈ ਵਾਪਸ ਮੰਗਾਈਆਂ ਜਾ ਰਹੀਆਂ ਹਨ ਬਾਈਕਸ
ਕੰਪਨੀ ਨੇ ਕਿਹਾ ਹੈ ਕਿ ਇਹ ਵਾਲੰਟਰੀ ਰੀਕਾਲ ਹੈੱਡ ਕਵਰ ਬੋਲਟ ਲੂਜ਼ਨਿੰਗ ਨਾਲ ਜੁੜੀ ਸਮੱਸਿਆ ਨੂੰ ਹੱਲ ਕਰਨ ਲਈ ਕੀਤਾ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਪ੍ਰਭਾਵਿਤ ਮੋਟਰਸਾਈਕਲਾਂ ਦੀ ਰਿਪੇਅਰਿੰਗ ਮੁਫਤ ’ਚ ਕਿਸੇ ਵੀ ਅਧਿਕਾਰਤ ਯਾਮਾਹਾ ਡੀਲਰ ਕੋਲ ਹੋ ਸਕੇਗੀ। ਮੋਟਰਸਾਈਕਲ ਦੇ ਮਾਲਿਕ ਨਾਲ ਵਿਅਕਤੀਗਤ ਰੂਪ ਨਾਲ ਸੰਪਰਕ ਕੀਤਾ ਜਾਵੇਗਾ। ਰਿਪੇਅਰਿੰਗ ਦੀ ਇਹ ਪ੍ਰਕਿਰਿਆ ਸੁਵਿਧਾਜਨਕ ਅਤੇ ਪ੍ਰਭਾਵੀ ਤਰੀਕੇ ਨਾਲ ਹੋਵੇ, ਕੰਪਨੀ ਇਹ ਯਕੀਨੀ ਕਰਨ ਲਈ ਡੀਲਰ ਪਾਰਟਨਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। 

PunjabKesari


Related News