ਸਸਤੀਆਂ ਹੋਈਆਂ Yamaha ਦੀਆਂ ਪ੍ਰੀਮੀਅਰ ਬਾਈਕਸ, ਮਿਲ ਰਿਹੈ ਬੰਪਰ Discount

Friday, Oct 03, 2025 - 03:33 PM (IST)

ਸਸਤੀਆਂ ਹੋਈਆਂ Yamaha ਦੀਆਂ ਪ੍ਰੀਮੀਅਰ ਬਾਈਕਸ, ਮਿਲ ਰਿਹੈ ਬੰਪਰ Discount

ਗੈਜੇਟ ਡੈਸਕ- ਹਾਲ ਹੀ 'ਚ ਹੋਏ GST ਦਰਾਂ 'ਚ ਬਦਲਾਅ ਦਾ ਸਿੱਧਾ ਫਾਇਦਾ ਹੁਣ ਯਮਾਹਾ ਦੇ ਗਾਹਕਾਂ ਨੂੰ ਮਿਲ ਰਿਹਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਆਪਣੀਆਂ 350cc ਤੋਂ ਘੱਟ ਸਮਰੱਥਾ ਵਾਲੀਆਂ ਮਿਡਲ-ਵੇਟ ਮੋਟਰਸਾਈਕਲਾਂ Yamaha R3 ਅਤੇ MT-03 ਦੀ ਕੀਮਤਾਂ 'ਚ 20,000 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਇਹ ਰਾਹਤ ਉਸ ਵੇਲੇ ਆਈ ਹੈ ਜਦੋਂ ਖਰੀਦਦਾਰ ਪਹਿਲਾਂ ਹੀ ਕੰਪਨੀ ਵੱਲੋਂ ਕੀਤੀਆਂ 1 ਲੱਖ ਰੁਪਏ ਦੀਆਂ ਪੁਰਾਣੀਆਂ ਕਟੌਤੀਆਂ ਨਾਲ ਖੁਸ਼ ਸਨ।

ਕਿਹੜੀਆਂ ਬਾਈਕਾਂ ਦੀ ਕੀਮਤ ਘਟੀ?

ਮਾਡਲ ਪੁਰਾਣੀ ਐਕਸ-ਸ਼ੋਰੂਮ ਕੀਮਤ ਨਵੀਂ ਐਕਸ-ਸ਼ੋਰੂਮ ਕੀਮਤ ਕਟੌਤੀ
Yamaha R3 (Supersport) 3.60 ਲੱਖ ਰੁਪਏ 3.39 ਲੱਖ ਰੁਪਏ 20,000 ਰੁਪਏ
Yamaha MT-03 (Naked) 3.50 ਲੱਖ ਰੁਪਏ 3.29 ਲੱਖ ਰੁਪਏ 20,000 ਰੁਪਏ

ਹੋਰ ਮਾਡਲਾਂ 'ਤੇ ਵੀ GST ਕਟੌਤੀ ਦਾ ਅਸਰ

R15 : ਕੀਮਤ 'ਚ 17,581 ਰੁਪਏ ਦੀ ਕਟੌਤੀ, ਹੁਣ ਕੀਮਤ 1,94,439 ਰੁਪਏ ਤੋਂ 2,12,020 ਰੁਪਏ ਦੇ ਵਿਚਕਾਰ।

MT-15 : ਹੁਣ 14,964 ਰੁਪਏ ਸਸਤੀ, ਨਵੀਂ ਕੀਮਤ 1,65,536 ਰੁਪਏ।

ਇਹ ਵੀ ਪੜ੍ਹੋ : ਦੀਵਾਲੀ 'ਤੇ ਕਾਰ ਖਰੀਦਣ ਦਾ ਵਧੀਆ ਮੌਕਾ, 5 ਲੱਖ ਤੋਂ ਘੱਟ 'ਚ ਮਿਲਣਗੀਆਂ ਇਹ ਸ਼ਾਨਦਾਰ ਕਾਰਾਂ

FZ ਸੀਰੀਜ਼ :

FZ-S Fi Hybrid – 12,031 ਰੁਪਏ ਘੱਟ, ਹੁਣ 1,33,159 ਰੁਪਏ ਦੀ।

FZ-X Hybrid – 12,430 ਰੁਪਏ ਘੱਟ, ਹੁਣ 1,37,560 ਰੁਪਏ।

ਸਕੂਟਰ ਸੈਗਮੈਂਟ 'ਚ ਵੀ ਰਾਹਤ

Aerox 155 Version S : 12,753 ਰੁਪਏ ਦੀ ਕਟੌਤੀ, ਹੁਣ 1,41,137 ਰੁਪਏ ਦੀ ਹੋਈ।

RayZR : ਕੀਮਤ 7,759 ਰੁਪਏ ਘੱਟ ਕੇ, ਹੁਣ 86,001 ਹੋ ਗਈ ਹੈ।

Fascino : 8,509 ਘੱਟ ਰੁਪਏ ਘੱਟ ਕੇ ਹੁਣ 94,281 ਰੁਪਏ ਹੋਈ।

ਯਮਾਹਾ ਦੇ ਇਸ ਕਦਮ ਨਾਲ ਤਿਉਹਾਰੀ ਮੌਸਮ 'ਚ ਖਰੀਦਦਾਰਾਂ ਲਈ ਬਾਈਕ ਤੇ ਸਕੂਟਰ ਹੋਰ ਵੀ ਕਿਫਾਇਤੀ ਹੋ ਗਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News