Xiaomi ਗਾਹਕਾਂ ਨੂੰ ਝਟਕਾ, ਭਾਰਤ ’ਚ ਹੁਣ ਨਹੀਂ ਵਿਕੇਗਾ ਇਹ ਪ੍ਰੀਮੀਅਮ ਸਮਾਰਟਫੋਨ

11/05/2021 12:31:53 PM

ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਭਾਰਤੀ ਗਾਹਕਾਂ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਸ਼ਾਓਮੀ ਆਪਣੇ ਪ੍ਰੀਮੀਅਮ ਅਲਟਰਾ ਸਮਾਰਟਫੋਨ Mi 11 Ultra ਦੀ ਵਿਕਰੀ ਹੁਣ ਭਾਰਤ ’ਚ ਨਹੀਂ ਕਰੇਗੀ। ਹਾਲਾਂਕਿ, ਇਹ ਹੈਰਾਨ ਕਰਨ ਵਾਲਾ ਕਦਮ ਹੈ ਕਿਉਂਕਿ ਸ਼ਾਓਮੀ ਨੇ ਇਸ ਸਾਲ ਅਪ੍ਰੈਲ ’ਚ Mi 11 Ultra ਨੂੰ ਭਾਰਤ ’ਚ ਲਾਂਚ ਕੀਤਾ ਸੀ। ਉਥੇ ਹੀ Mi 11 Ultra ਦੀ ਵਿਕਰੀ 4 ਮਹੀਨਿਆਂ ਬਾਅਦ 7 ਜੁਲਾਈ ਤੋਂ ਸ਼ਰੂ ਹੋ ਸਕੀ। ਹਾਲਾਂਕਿ, ਸ਼ਾਓਮੀ ਵਲੋਂ ਸੇਲ ’ਚ ਕਾਫੀ ਘੱਟ ਸਟਾਕ ਨੂੰ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ ਸੀ। ਇਸਦੇ ਚਲਦੇ ਫੋਨ ਜਲਦ ਹੀ ਆਊਟ ਆਫ ਸਟਾਕ ਹੋ ਗਿਆ। 

ਇਹ ਵੀ ਪੜ੍ਹੋ– WhatsApp ਦੀ ਵੱਡੀ ਕਾਰਵਾਈ, 22 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ

ਭਾਰਤ ’ਚ Mi 11 Ultra ਵਿਕਰੀ ਨਾ ਕਰਨ ਦਾ ਕਾਰਨ
ਸ਼ਾਓਮੀ ਆਪਣਾ ਪੂਰਾ ਧਿਆਨ ਨਵੇਂ ਫਲੈਕਸ਼ਿਪ ਸਮਾਰਟਫੋਨ ’ਤੇ ਕੇਂਦਰਿਤ ਕਰਨਾ ਚਾਹੁੰਦੀ ਹੈ, ਜਿਸ ਨੂੰ ਸਾਲ 2022 ’ਚ ਲਾਂਚ ਕੀਤਾ ਜਾ ਸਕਦਾ ਹੈ। ਦਰਅਸਲ, ਸ਼ਾਓਮੀ ਭਾਰਤ ’ਚ ਲੋਅ ਅਤੇ ਮਿਡ ਬਜਟ ਸਮਾਰਟਫੋਨ ਬਾਜ਼ਾਰ ’ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਅਜਿਹੇ ’ਚ ਕੰਪਨੀ ਇਸੇ ਮਾਰਕੀਟ ’ਚ ਆਪਣਾ ਧਿਆਨ ਰੱਖਣਾ ਚਾਹੁੰਦੀ ਹੈ। ਭਾਰਤ ’ਚ ਫਲੈਗਸ਼ਿਪ ਸਮਾਰਟਫੋਨ ਦੀ ਵਿਕਰੀ ਨੂੰ ਲੈ ਕੇ ਸ਼ਾਓਮੀ ਦੁਚਿੱਤੀ ਦੀ ਸਥਿਤੀ ’ਚ ਹੈ। ਦੱਸ ਦੇਈਏ ਕਿ ਗੂਗਲ ਦਾ ਵੀ ਅਜਿਹਾ ਹੀ ਮੰਨਣਾ ਹੈ। ਇਸੇ ਕਾਰਨ ਗੂਗਲ ਆਪਣੇ ਪ੍ਰੀਮੀਅਮ ਸਮਾਰਟਫੋਨ ਦੀ ਨਵੀਂ ਸੀਰੀਜ਼ ਨੂੰ ਭਾਰਤ ’ਚ ਲਾਂਚ ਕਰਨ ਤੋਂ ਪਰਹੇਜ ਕਰਦੀ ਹੈ। 

ਇਹ ਵੀ ਪੜ੍ਹੋ– ਫੇਸਬੁੱਕ ਤੋਂ ਬਾਅਦ ਹੁਣ ਵਟਸਐਪ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਯੂਜ਼ਰਸ ’ਤੇ ਕੀ ਪਵੇਗਾ ਅਸਰ


Rakesh

Content Editor

Related News