ਸ਼ਾਓਮੀ ਨੇ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ ’ਚ ਕੀਤੀ ਕਟੌਤੀ

Tuesday, Feb 05, 2019 - 04:24 PM (IST)

ਸ਼ਾਓਮੀ ਨੇ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ ’ਚ ਕੀਤੀ ਕਟੌਤੀ

ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ 3 ਬਜਟ ਸਮਾਰਟਫੋਨਜ਼ Redmi 6 Pro, Redmi 6 ਅਤੇ Redmi 6A ਦੀਆਂ ਕੀਮਤਾਂ ਨੂੰ ਸੀਮਿਤ ਸਮੇਂ ਲਈ ਘੱਟ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚੋਂ ਰੈੱਡਮੀ 6 ’ਤੇ ਸ਼ਾਓਮੀ ਵਾਧੂ ਛੋਟ ਵੀ ਦੇਣ ਵਾਲੀ ਹੈ। ਇਸ ਤੋਂ ਪਹਿਲਾਂ ਵੀ ਸ਼ਾਓਮੀ ਨੇ ਪਿਛਲੇ ਮਹੀਨੇ ਭਾਰਤ ’ਚ ਆਪਣੀ ਐਂਟਰੀ ਦੇ ਪੰਜ ਸਾਲ ਪੂਰੇ ਹੋਣ ਦੇ ਮੌਕੇ ’ਤੇ 5 ਸਮਾਰਟਫੋਨਜ਼ ਦੀਆਂ ਕੀਮਤਾਂ ਨੂੰ ਹਮੇਸ਼ਾ ਲਈਘੱਟ ਕੀਤਾ ਸੀ। 

ਜ਼ਿਕਰਯੋਗ ਹੈ ਕਿ ਸ਼ਾਓਮੀ ਨੇ ਹਾਲ ਹੀ ’ਚ ਰੈੱਡਮੀ 6 ਪ੍ਰੋ, ਰੈੱਡਮੀ 6 ਅਤੇ ਰੈੱਡਮੀ 6ਏ ਨੂੰ ਹਮੇਸ਼ਾ ਲਈ ਸਸਤਾ ਕੀਤਾ ਸੀ ਅਤੇ ਹੁਣ ਕੰਪਨੀ 6 ਫਰਵਰੀ ਤੋਂ 8 ਫਰਵਰੀ ਤਕ ਇਨ੍ਹਾਂ ਡਿਵਾਈਸਿਜ਼ ਨੂੰ ਵਾਧੂ ਡਿਸਕਾਊਂਟ ਨਾਲ ਉਪਲੱਬਧ ਕਰਵਾਉਣ ਵਾਲੀ ਹੈ। ਘੱਟ ਹੋਈਆਂ ਕੀਮਤਾਂ ਦੇ ਨਾਲ ਸ਼ਾਓਮੀ ਦੇ ਇਹ ਫੋਨਜ਼ ਅਮੇਜ਼ਨ ਇੰਡੀਆ, ਫਲਿਪਕਾਰਟ ਦੇ ਨਾਲ ਹੀ ਮੀ ਡਾਟ ਕਾਮ ਤੋਂ ਵੀ ਖਰੀਦੇ ਜਾ ਸਕਦੇ ਹਨ। 

ਸ਼ਾਓਮੀ ਰੈੱਡਮੀ 6 ਪ੍ਰੋ (3ਜੀ.ਬੀ. ਰੈਮ+32ਜੀ.ਬੀ. ਸਟੋਰੇਜ) ਦੀ ਕੀਮਤ ਹੁਣ 9,999 ਰੁਪਏ ਹੈ ਅਤੇ ਕੁਝ ਸਮੇਂ ਲਈ ਇਸ ਨੂੰ 8,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਉਥੇ ਹੀ ਇਸ ਫੋਨ ਦਾ 4ਜੀ.ਬੀ. ਰੈਮ+64ਜੀ.ਬੀ. ਸਟੋਰੇਜ ਵੇਰੀਐਂਟ ਇਸ ਦੌਰਾਨ 10,999 ਰੁਪਏ ’ਚ ਉਪਲੱਬਧ ਕਰਵਾਇਆ ਜਾਵੇਗਾ ਜਿਸ ਦੀ ਕੀਮਤ ਹੁਣ 12,595 ਰੁਪਏ ਹੈ। 

8,999 ਰੁਪਏ ਦੇ ਪ੍ਰਾਈਜ਼ ਟੈਗ ਦੇ ਨਾਲ ਆਉਣ ਵਾਲਾ ਸ਼ਾਓਮੀ ਰੈੱਡਮੀ 6 (3ਜੀ.ਬੀ.+32ਜੀ.ਬੀ. ਸਟੋਰੇਜ) ਨੂੰ 6 ਤੋਂ 8 ਫਰਵਰੀ ਤਕ 8,499 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਉਥੇ ਹੀ ਰੈੱਡਮੀ 6ਏ (2ਜੀ.ਬੀ.+32ਜੀ.ਬੀ. ਸਟੋਰੇਜ) ਨੂੰ ਇਸ ਖਾਸ ਆਫਰ ’ਚ 6,999 ਰੁਪਏ ਦੀ ਥਾਂ 6,499 ਰੁਪਏ ’ਚ ਆਰਡਰ ਕੀਤਾ ਜਾ ਸਕਦਾ ਹੈ। 


Related News