ਸ਼ਾਓਮੀ Mi Super Bass ਹੈੱਡਫੋਨਜ਼ ਭਾਰਤ ’ਚ ਲਾਂਚ, ਜਾਣੋ ਕੀਮਤ

07/15/2019 5:56:34 PM

ਗੈਜੇਟ ਡੈਸਕ– ਸ਼ਾਓਮੀ ਅੱਜ-ਕਲ ਭਾਰਤ ’ਚ ਆਪਣੀ ਐਂਟਰੀ ਦੀ 5ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਖੁਸ਼ੀ ਦੇ ਮੌਕੇ ਨੂੰ ਕੰਪਨੀ ਗਾਹਕਾਂ ਦੇ ਨਾਲ ਸੈਲੀਬ੍ਰੇਟ ਕਰ ਰਹੀ ਹੈ। 5 ਸਾਲ ਪੂਰੇ ਹੋਣ ’ਤੇ ਸ਼ਾਓਮੀ ਭਾਰਤ ’ਚ ਆਪਣੇ ਪ੍ਰੋਡਕਟਸ ਦੀ ਰੇਂਜ ਨੂੰ ਵੀ ਵਧਾ ਰਹੀ ਹੈ। ਇਸੇ ਕੜੀ ’ਚ ਕੰਪਨੀ ਨੇ Mi Beard Trimmer ਅਤੇ  Mi Truck Builder ਤੋਂ ਬਾਅਦ ਹੁਣ Mi Super Bass Wireless Headphones ਨੂੰ ਲਾਂਚ ਕਰ ਦਿੱਤਾ ਹੈ 

ਅਮੇਜ਼ਨ ’ਤੇ ਉਪਲੱਬਧ
ਅੱਜ ਲਾਂਚ ਹੋਏ ਇਨ੍ਹਾਂ ਵਾਇਰਲੈੱਸ ਹੈੱਡਫੋਨਜ਼ ਨੂੰ 1,799 ਰੁਪਏ ਦੀ ਕੀਮਤ ਦੇ ਨਾਲ ਈ-ਕਾਮਰਸ ਪਲੇਟਫਾਰਮ ਅਮੇਜ਼ਨ ’ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ। ਯੂਜ਼ਰਜ਼ ਇਸ ਫੋਨ ਨੂੰ ਚੱਲ ਰਹੀ ਅਮੇਜ਼ਨ ਪ੍ਰਾਈਮ ਡੇਅ ਸੇਲ ਤਹਿਤ ਵੀ ਖਰੀਦ ਸਕਦੇ ਹਨ। ਦੱਸ ਦੇਈਏ ਕਿ ਅਮੇਜ਼ਨ ’ਤੇ 16 ਜੁਲਾਈ ਤਕ ਪ੍ਰਾਈਮ ਡੇਅ ਸੇਲ ਚੱਲੇਗੀ ਜਿਸ ਵਿਚ ਕਈ ਇਲੈਕਟ੍ਰੋਨਿਕ ਪ੍ਰੋਡਕਟਸ ਨੂੰ ਆਕਰਸ਼ਕ ਡੀਲ ਅਤੇ ਆਫਰ ’ਚ ਖਰੀਦਿਆ ਜਾ ਸਕਦਾ ਹੈ। ਨਾਲ ਹੀ ਇਸ ਸੇਲ ’ਚ ਐੱਚ.ਡੀ.ਐੱਫ.ਸੀ. ਕ੍ਰੈਡਿਟ ਜਾਂ ਡੈਬਿਟ ਕਾਰਡ ਤੋਂ ਖਰੀਦਾਰੀ ਕਰਨ ’ਤੇ 10 ਫੀਸਦੀ ਦੀ ਵਾਧੂ ਛੋ ਦਾ ਲਾਭ ਲਿਆ ਜਾ ਸਕਦਾ ਹੈ। 

20 ਘੰਟੇ ਦੀ ਬੈਟਰੀ ਲਾਈਫ
ਬਲੈਕ ਰੈੱਡ ਅਤੇ ਬਲੈਕ ਗੋਲਡ ਕਲਰ ਆਪਸ਼ਨ ’ਚ ਆਉਣ ਵਾਲੇ ਸ਼ਾਓਮੀ ਦੇ ਇਸ ਹੈੱਡਫੋਨ ’ਚ ਜ਼ਬਰਦਸਤ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਬੈਟਰੀ ਨਾਲ 20 ਘੰਟੇ ਦਾ ਬੈਕਅਪ ਮਿਲਦਾ ਹੈ। ਯੂਜ਼ਰਜ਼ ਇਕ ਵਾਰ ਇਸ ਨੂੰ ਚਾਰਜ ਕਰਨ ’ਤੇ 300 ਗਾਣੇ ਬਿਨਾਂ ਕਿਸੇ ਰੁਕਾਵਟ ਦੇ ਸੁਣ ਸਕਣਗੇ।

ਸੁਪਰ ਪਾਵਰਫੁਲ ਬੇਸ ਨਾਲ ਲੈਸ
ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 40mm ਡਾਈਨੈਮਿਕ ਡਰਾਈਵਰ ਦਿੱਤਾ ਗਿਆਹੈ ਜੋ ਸੁਪਰ ਪਾਵਰਫੁਲ ਬੇਸ ਦਿੰਦਾ ਹੈ। ਕੁਨੈਕਟੀਵਿਟੀ ਲਈ ਇਸ ਵਿਚ ਲੇਟੈਸਟ ਬਲੂਟੁੱਥ ਵਰਜਨ 5.0 ਦਿੱਤਾ ਗਿਆ ਹੈ। ਦੇਰ ਤਕ ਮਿਊਜ਼ਿਕ ਸੁਣਨ ’ਤੇ ਕੰਨਾਂ ’ਚ ਤਕਲੀਫ ਨਾ ਹੋਵੇ, ਇਸ ਲਈ ਕੰਪਨੀ ਨੇ ਹੈੱਡਫੋਨਜ਼ ’ਚ ਸਾਊਂਡਪਰੂਫ ਪੀ.ਯੂ. ਮਟੀਰੀਅਲ ਨਾਲ ਬਣਿਆਂ ਪ੍ਰੈਸ਼ਰਲੈੱਸ ਈਅਰਮਫ ਦਿੱਤਾ ਹੈ। 

ਵਾਇਸ ਕੰਟਰੋਲ ਫੀਚਰ ਹੈ ਖੂਬੀ
ਯੂਜ਼ਰ ਇਸ ਹੈੱਡਫੋਨ ਨੂੰ ਵਾਇਰ ਅਤੇ ਬਿਨਾਂ ਵਾਇਰ ਦੇ ਵੀ ਇਸਤੇਮਾਲ ਕਰ ਸਕਦੇ ਹਨ। ਇਹ ਹੈੱਡਫੋਨ ਵਾਇਸ ਕੰਟਰੋਲ ਫੀਚਰ ਦੇ ਨਾਲ ਆਉਂਦਾ ਹੈ ਜਿਸ ਨਾਲ ਕਨੈਕਟਿਡ ਡਿਵਾਈਸ ਨੂੰ ਯੂਜ਼ਰ ਵਾਇਸ ਕਮਾਂਡ ਨਾਲ ਕੰਟਰੋਲ ਕਰ ਸਕਦੇ ਹਨ। ਇਹ ਹੈੱਡਫੋਨ ਸਾਰੇ ਸਮਾਰਟਫੋਨਜ਼ ਦੇ ਨਾਲ ਕੰਪੈਟਿਬਲ ਹੈ। 150 ਗ੍ਰਾਮ ਭਾਰ ਵਾਲੇ ਇਸ ਹੈੱਡਫੋਨ ’ਚ ਚਾਰਜਿੰਗ ਲਈ ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ। 


Related News