ਇਸ WiFi ਰਾਊਟਰ ਨਾਲ ਕੁਨੈਕਟ ਹੋਣਗੇ 64 ਡਿਵਾਈਸ, ਮਿਲੇਗੀ 300 Mbps ਦੀ ਇੰਟਰਨੈੱਟ ਸਪੀਡ

Wednesday, Jan 22, 2020 - 03:58 PM (IST)

ਇਸ WiFi ਰਾਊਟਰ ਨਾਲ ਕੁਨੈਕਟ ਹੋਣਗੇ 64 ਡਿਵਾਈਸ, ਮਿਲੇਗੀ 300 Mbps ਦੀ ਇੰਟਰਨੈੱਟ ਸਪੀਡ

ਗੈਜੇਟ ਡੈਸਕ– ਸ਼ਾਓਮੀ ਅੱਜਕਲ ਆਪਣੇ ਪ੍ਰੋਡਕਟ ਰੇਂਜ ਨੂੰ ਵਧਾਉਣ ਦੀ ਕੋਸ਼ਿਸ਼ ’ਚ ਲੱਗੀ ਹੈ। ਇਸੇ ਕੜੀ ’ਚ ਕੰਪਨੀ ਨੇ ਹੁਣ ਭਾਰਤ ’ਚ ਮੀ ਰਾਊਟਰ 4ਸੀ ਲਾਂਚ ਕੀਤਾ ਹੈ। ਇਹ ਰਾਊਟਰ ਖਾਸ ਓਮਨੀਡਾਇਰੈਕਸ਼ਨਲ ਐਂਟੇਨੀ 2.4 ਗੀਗਾਹਰਟਜ਼ ਵਾਈ-ਫਾਈ ਬੈਂਡ ਦੇ ਨਾਲ ਆਉਂਦਾ ਹੈ। ਰਾਊਟਰ 300 Mbps ਤਕ ਦੀ ਇੰਟਰਨੈੱਟ ਸਪੀਡ ਆਫਰ ਕਰਦਾ ਹੈ। ਕੰਪਨੀ ਨੇ ਪਿਛਲੇ ਸਾਲ ਇਸ ਰਾਊਟਰ ਨੂੰ ਚੀਨ ’ਚ ਪੇਸ਼ ਕੀਤਾ ਸੀ ਅਤੇ ਹੁਣ ਇਹ ਭਾਰਤ ’ਚ ਵੀ ਉਪਲੱਬਧ ਹੋ ਗਿਆ ਹੈ। ਇਸ ਰਾਊਟਰ ਦੀ ਇਕ ਖਾਸੀਅਤ ਹੈ ਕਿ ਇਹ ਬੈਂਡਵਿਡਥ ਆਪਟੀਮਾਜੇਸ਼ਨ ਟੂਲ ਅਤੇ ਪੈਰੰਟਲ ਕੰਟਰੋਲ ਫੀਚਰ ਦੇ ਨਾਲ ਆਉਂਦਾ ਹੈ। ਮੀ ਰਾਊਟਰ 4ਸੀ ’ਚ ਇਨ੍ਹਾਂ ਸਭ ਫੀਚਰ ਨੂੰ ਮੀ ਦੇ ਵਾਈ-ਫਾਈ ਐਪਲੀਕੇਸ਼ਨ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। 

ਮਿਲੇਗਾ ਮੀਡੀਆਟੈੱਕ ਪ੍ਰੋਸੈਸਰ
ਸ਼ਾਓਮੀ ਦਾ ਇਹ ਰਾਊਟਰ 2.4 ਗੀਗਾਹਰਟਜ਼ ਵਾਈ-ਫਾਈ 802.11 ਦੇ ਨਾਲ ਆਉਂਦਾ ਹੈ ਜਿਸ ਕਾਰਨ ਇਹ 300 Mbps ਤਕ ਦੀ ਸਪੀਡ ਆਫਰ ਕਰਦਾ ਹੈ। 64 ਐੱਮ.ਬੀ. ਡੀ.ਡੀ.ਆਰ.2 ਰੈਮ ਅਤੇ 16 ਐੱਮ.ਬੀ. ਨਾਰ ਫਲੈਸ਼ ਰੋਮ ਨਾਲ ਲੈਸ ਇਸ ਰਾਊਟਰ ’ਚ ਮੀਡੀਆਟੈੱਕ ਐੱਮ.ਟੀ. 7628 ਐੱਨ. ਪ੍ਰੋਸੈਸਰ ਦਿੱਤਾ ਗਿਆ ਹੈ। ਰਾਊਟਰ ਨੂੰ ਆਪਰੇਟ ਕਰਨ ਲਈ ਜ਼ਰੂਰੀ ਮੀ ਵਾਈ-ਫਾਈ ਐਪ ਐਂਡਰਾਇਡ ਅਤੇ ਆਈ.ਓ.ਐੱਸ. ਸਮਾਰਟਫੋਨਜ਼ ਨੂੰ ਸੁਪੋਰਟ ਕਰਦਾ ਹੈ। 

PunjabKesari

ਕੁਨੈਕਟ ਕਰ ਸਕੋਗੇ 64 ਡਿਵਾਈਸਿਜ਼
ਸ਼ਾਓਮੀ ਨੇ ਦੱਸਿਆ ਕਿ ਇਸ ਰਾਊਟਰ ਨਾਲ ਇਕ ਵਾਰ ’ਚ 64 ਡਿਵਾਈਸਿਜ਼ ਨੂੰ ਕੁਨੈਕਟ ਕੀਤਾ ਜਾ ਸਕਦਾ ਹੈ। ਇਹ ਕਿਸੇ ਵੀ ਆਮ ਰਾਊਟਰ ਤੋਂ 8 ਗੁਣਾ ਜ਼ਿਆਦਾ ਹੈ। ਰਾਊਟਰ ’ਚ QoS (ਕੁਆਲਿਟੀ ਆਫ ਸਰਵਿਸ) ਟੂਲ ਵੀ ਦਿੱਤਾ ਗਿਆ ਹੈ ਜਿਸ ਨਾਲ ਯੂਜ਼ਰ ਲੋੜ ਦੇ ਹਿਸਾਬ ਨਾਲ ਬੈਂਡਵਿਥਡ ਨੂੰ ਮੈਨੇਜ ਕਰ ਸਕਦੇ ਹਨ। ਰਾਊਟਰ ’ਚ ਦਿੱਤੇ ਗਏ ਵਾਈ-ਫਾਈ ਆਪਟੀਮਾਈਜੇਸ਼ਨ ਫੀਚਰ ਨਾਲ ਵਾਈ-ਫਾਈ ਸਪੀਡ ਨੂੰ ਵਧਾਉਣ ਦੇ ਨਾਲ ਹੀ ਕਮਜ਼ੋਰ ਬੈਂਡਵਿਥਡ ਨਾਲ ਵੀ ਨਜਿੱਠਿਆਜਾ ਸਕਦਾ ਹੈ। ਇਸ ਵਿਚ ਤੁਹਾਨੂੰ ਇਕ ਬਿਲਟ-ਇਨ ਰਿਪੀਟਰ ਮੋਡ ਵੀ ਮਿਲਦਾ ਹੈ ਜਿਸ ਰਾਹੀਂ ਰਾਊਟਰ ਦੇ ਕਵਰੇਜ ਨੂੰ ਵਧਾਇਆ ਜਾ ਸਕਦਾ ਹੈ। 

ਭਾਰਤ ’ਚ ਇੰਨੀ ਹੈ ਕੀਮਤ
ਭਾਰਤ ’ਚ ਮਿਲਣ ਵਾਲਾ ਇਹ ਸ਼ਾਓਮੀ ਦਾ ਇਕੱਲਾ ਰਾਊਟਰ ਹੈ ਅਤੇ ਇਸ ਦੀ ਸੇਲ ਵੀ ਸ਼ੁਰੂ ਹੋ ਚੁੱਕੀ ਹੈ। ਰਾਊਟਰ ਦੀ ਕੀਮਤ 1,199 ਰੁਪਏ ਹੈ ਪਰ ਇਸ ਨੂੰ ਹੁਣੇ 17 ਫੀਸਦੀ ਦੀ ਛੋਟ ਦੇ ਨਾਲ ਖਰੀਦਿਆ ਜਾ ਸਕਦਾ ਹੈ। ਛੋਟ ਤੋਂ ਬਾਅਦ ਇਸ ਦੀ ਕੀਮਤ ਘੱਟ ਕੇ 999 ਰੁਪਏ ਹੋ ਰਹਿ ਜਾਂਦੀ ਹੈ। ਇਹ ਰਾਊਟਰ ਅਜੇ ਸਿਰਫ ਚਿੱਟੇ ਰੰਗ ’ਚ ਮਿਲਦਾ ਹੈ ਅਤੇ ਇਸ ਦੀ ਡਲਿਵਰੀ ’ਚ 3 ਦਿਨ ਲੱਗਦੇ ਹਨ। ਗਾਹਕ ਚਾਹੁਣ ਤਾਂ 49 ਰੁਪਏ ਵਾਧੂ ਦੇ ਕੇ ਇਸ ਨੂੰ ਇਕ ਦਿਨ ’ਚ ਹੀ ਮੰਗਵਾ ਸਕਦੇ ਹਨ। 


Related News