ਸ਼ਿਓਮੀ ਦੇ Mi Box ਲਈ ਜਾਰੀ ਹੋਇਆ ਐਂਡ੍ਰਾਇਡ 7.0 ਨੂਗਟ ਅਪਡੇਟ
Friday, Apr 07, 2017 - 06:09 PM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਸ਼ਿਓਮੀ ਨੇ ਐਂਡ੍ਰਾਇਡ 7.0 ਨੂਗਟ ਅਧਾਰਿਤ MIUI 9.8.2 ਨੂੰ ਕੇਵਲ ਆਪਣੇ ਫਲੈਗਸ਼ਿਪ ਸਮਾਰਟਫੋਨ Mi 5 ਲਈ ਜਾਰੀ ਕੀਤਾ ਹੈ। ਇਸ ਓ. ਐੱਸ ਨੂੰ ਐੱਮ. ਆਈ ਬਾਕਸ, 4ਕੇ ਅਲਟਰਾ ਐੱਚ. ਡੀ ਸਟਰੀਮਿੰਗ ਡਿਵਾਈਸ ਅਤੇ ਐਂਡ੍ਰਾਇਡ ਟੀ. ਵੀ ਦੁਆਰਾ ਸੰਚਾਲਿਤ ਗੇਮਿੰਗ ਬਾਕਸ ਲਈ ਰੋਲ ਆਉਟ ਕਰ ਦਿੱਤਾ ਗਿਆ ਹੈ।
2017 NVIDIA SHIELD ਅਤੇ ਐਡ੍ਰਾਇਡ ਟੀ. ਵੀ ਤੋਂ ਬਾਅਦ ਸ਼ਿਓਮੀ Mi ਬਾਕਸ ਲਈ ਐਂਡ੍ਰਾਇਡ 7.0 ਨੂਗਟ ਅਪਡੇਟ ਆਇਆ। NVIDIA SHIELD ਦੇ 2015 ਵਰਜਣ ਨੂੰ ਓ. ਟੀ. ਏ (ਓਵਰ -ਦ- ਏਅਰ) ਦੁਆਰਾ ਓ. ਐੱਸ ਅਪਡੇਟ ਵੀ ਦਿੱਤਾ ਗਿਆ ਹੈ। ਰੇਡਿਟ ਯੂਜ਼ਰਸ ਨੇ ਸ਼ਿਓਮੀ ਐੱਮ ਆਈ ਬਾਕਸ ਨੂੰ ਐਂਡ੍ਰਾਇਡ 7.0 ਨੂਗਟ ਅਪਡੇਟ ਤੋਂ ਬਾਅਦ ਉਸ ਦੀ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਦ ਨਿਊ ਹਾਈ ਆਨਲਾਈਨ ਪਤ੍ਰਿਕਾ ਮੁਤਾਬਕ, ਫਰਮਵੇਅਰ ਅਪਡੇਟ ਕੇਵਲ ਉਨ੍ਹਾਂ ਸਮੱਗਰੀਆਂ ਲਈ ਜਾਰੀ ਕੀਤਾ ਜਾਂਦਾ ਹੈ ਜੋ ਬੀਟਾ ਟੈਸਟ ''ਚ ਭਾਗ ਲੈਂਦੇ ਹਨ। ਸ਼ਿਓਮੀ ਨੇ ਪਿਛਲੇ ਮਹੀਨੇ Mi ਬਾਕਸ ਲਈ ਐਂਡ੍ਰਾਇਡ 7.0 ਨੂਗਟ ਦੀ ਬੀਟਾ ਟੈਸਟਿੰਗ ਸ਼ੁਰੂ ਕੀਤੀ ਸੀ।