Mi Band 3i ਭਾਰਤ ’ਚ ਲਾਂਚ, ਮਿਲੇਗਾ 20 ਦਿਨਾਂ ਦਾ ਬੈਟਰੀ ਬੈਕਅਪ

11/21/2019 5:31:49 PM

ਗੈਜੇਟ ਡੈਸਕ– ਸ਼ਾਓਮੀ ਨੇ ਭਾਰਤ ’ਚ ਆਪਣਾ ਨਵਾਂ ਫਿੱਟਨੈੱਸ ਬੈਂਡ (Mi Band 3i) ਲਾਂਚ ਕਰ ਦਿੱਤਾ ਹੈ। Mi Band 3i ’ਚ ਅਮੋਲੇਡ ਟੱਚ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹ ਬੈਂਡ 5ATM ਵਾਟਰਪਰੂਫ ਹੈ। ਮੀ ਬੈਂਡ 3ਆਈ ਦੇ ਬੈਟਰੀ ਬੈਕਅਪ ਨੂੰ ਲੈ ਕੇ 20 ਦਿਨਾਂ ਦਾ ਦਾਅਵਾ ਕੀਤਾ ਗਿਆ ਹੈ। ਦੱਸ ਦੇਈਏ ਕਿ ਨਵਾਂ ਫਿੱਟਨੈੱਸ ਬੈਂਡ ਪਿਛਲੇ ਸਾਲ ਲਾਂਚ ਹੋਏ Mi Band 3 ਦਾ ਅਪਗ੍ਰੇਡਿਡ ਵਰਜ਼ਨ ਹੈ। 

ਕੀਮਤ
Mi Band 3i ਦੀ ਭਾਰਤ ’ਚ ਕੀਮਤ 1,299 ਰੁਪਏ ਹੈ ਅਤੇ ਇਸ ਨੂੰ Mi.com ਤੋਂ ਖਰੀਦਿਆ ਜਾ ਸਕਦਾ ਹੈ। Mi Band 3i ਫਿਲਹਾਲ ਸਿਰਫ ਇਕ ਹੀ ਕਲਰ ਵੇਰੀਐਂਟ ਬਲੈਕ ’ਚ ਉਪਲੱਬਧ ਹੈ। ਉਥੇ ਹੀ ਸਾਈਟ ’ਤੇ Mi Band 4 ’ਤੇ ਵੀ 2,299 ਰੁਪਏ ’ਚ ਉਪਲੱਬਧ ਹੈ।

PunjabKesari

ਫੀਚਰਜ਼
Mi Band 3i ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 0.78 ਇਚ ਦੀ ਅਮੋਲੇਡ ਡਿਸਪਲੇਅ ਮਿਲੇਗੀ ਜਿਸ ਦੀ ਬ੍ਰਾਈਟਨੈੱਸ 300 ਨਿਟਸ ਹੈ। ਇਸ ਵਿਚ 110mAh ਦੀ ਲੀ-ਪਾਲਿਮਰ ਬੈਟਰੀ ਹੈ ਜਿਸ ਨੂੰ ਲੈ ਕੇ 20 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆਹੈ। ਇਸ ਦੀ ਫੁੱਲ ਚਾਰਜਿੰਗ ਨੂੰ ਲੈ ਕੇ 2.5 ਘੰਟੇ ਦਾ ਦਾਅਵਾ ਕੀਤਾ ਗਿਆ ਹੈ। 

ਇਸ ਵਿਚ ਬਲੂਟੁੱਥ v4.2 ਮਿਲੇਗਾ। ਇਸ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਡਿਵਾਈਸਾਂ ਨਾਲ ਕੁਨੈਕਟ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਇਸ ਵਿਚ ਵਾਈਬ੍ਰੇਟਿੰਗ ਅਲਾਰਮ, ਕਾਲ ਡਿਸਪਲੇਅ, ਹਾਰਟ ਰੇਟ ਮਾਨਿਟਰ ਅਤੇ ਨੋਟੀਫਿਕੇਸ਼ਨ ਵਰਗੇ ਫੀਚਰਜ਼ ਮਿਲਣਗੇ। ਚੰਗੀ ਗੱਲ ਇਹ ਹੈ ਕਿ ਕਿਸੇ ਫੋਨ ਦਾ ਜਵਾਬ ਤੁਸੀਂ ਇਸ ਬੈਂਡ ਰਾਹੀਂ ਮੈਸੇਜ ਨਾਲ ਦੇ ਸਕੋਗੇ। 


Related News