Xiaomi ਨੇ ਭਾਰਤ ’ਚ ਲਾਂਚ ਕੀਤਾ ਐਂਟੀ ਏਅਰ ਪਲਿਊਸ਼ਨ ਮਾਸਕ

Thursday, Jan 03, 2019 - 12:43 PM (IST)

Xiaomi ਨੇ ਭਾਰਤ ’ਚ ਲਾਂਚ ਕੀਤਾ ਐਂਟੀ ਏਅਰ ਪਲਿਊਸ਼ਨ ਮਾਸਕ

ਗੈਜੇਟ ਡੈਸਕ– ਚੀਨੀ ਟੈੱਕ ਕੰਪਨੀ ਸ਼ਾਓਮੀ ਨੇ ਭਾਰਤ ’ਚ MiPOP ਐਂਟੀ ਏਅਰ ਪਲਿਊਸ਼ਨ ਮਾਸਕ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਸਿਰਫ ਕੰਪਨੀ ਦੀ ਅਧਿਕਾਰਤ ਵੈੱਬਸਾਈਟ mi.com ਤੋਂ ਖਰੀਦ ਸਕਦੇ ਹੋ। ਏਅਰ ਕੁਆਲਿਟੀ ਦਿੱਲੀ ’ਚ ਲਗਾਤਾਰ ਖਰਾਬ ਹੋ ਰਹੀ ਹੈ। ਠੰਡ ਕਾਰਨ ਲੋਕਾਂ ਨੂੰ ਇਸ ਨਾਲ ਹੋਰ ਵੀ ਪਰੇਸ਼ਾਨੀ ਹੋ ਰਹੀ ਹੈ। ਡਾਕਟਰ ਲੋਕਾਂ ਨੂੰ ਐਂਟੀ ਪਲਿਊਸ਼ਨ ਮਾਸਕ ਲਗਾਉਣ ਦੀ ਸਲਾਹ ਦੇ ਰਹੇ ਹਨ। ਇਸ ਦੀ ਕੀਮਤ 249 ਰੁਪਏ ਹੈ। 

ਇਹ PM2.5 ਐਂਟੀ ਪਲਿਊਸ਼ਨ ਮਾਸਕ ਹਵਾ ’ਚ PM2.5 ਪਾਰਟਿਕਲ ਸਾਈਜ਼ ਦਾ ਫਿਲਟਰ ਕਰਦਾ ਹੈ। ਇਸ ਮਾਸਕ ’ਚ ਬਿਲਟ ਇਨ ਫਿਲਟਰ ਹੈ ਜੋ ਮਾਸਕ ਦੇ ਸੱਜੇ ਪਾਸੇ ਹੈ। ਸ਼ਾਓਮੀ ਦੇ ਕਈ ਤਰ੍ਹਾਂ ਦੇ ਮਾਸਕ ਹਨ ਜਿਨ੍ਹਾਂ ’ਚ ਐਂਟੀ ਫੋਗ ਮਾਸਕ ਵੀ ਹੈ। ਹਾਲਾਂਕਿ ਇਸ ਐਂਟੀ ਪਲਿਊਸ਼ਨ ਮਾਸਕ ਤੋਂ ਇਲਾਵਾ ਦੂਜੇ ਵੀ ਐਂਟੀ ਪਲਿਊਸ਼ਨ ਮਾਸਕ ਹਨ ਪਰ ਉਨ੍ਹਾਂ ਨੂੰ ਚੀਨ ’ਚ ਵੇਚਿਆ ਜਾਂਦਾ ਹੈ। ਦੂਜੇ ਪਲਿਊਸ਼ਨ ਮਾਸਕ ਦੇ ਫਿਲਟਰ ਨੂੰ ਰਿਚਾਰਜ ਕਰ ਸਕਦੇ ਹਨ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ 99 ਫੀਸਦੀ ਤਕ PM2.5 ਫਿਲਟਰੇਸ਼ਨ ਐਫਿਸ਼ੀਐਂਸੀ ਦਿੰਦਾ ਹੈ। ਇਸ ਨੂੰ ਫੁਲ ਚਾਰਜ ਕਰਨ ’ਚ 3 ਤੋਂ 4 ਘੰਟੇ ਲੱਗਦੇ ਹਨ। ਇਸ ਵਿਚ ਪਾਲਿਮਰ ਲਿਥੀਅਮ ਆਇਨ ਬੈਟਰੀ ਹੁੰਦੀ ਹੈ। 

ਸ਼ਾਓਮੀ ਨੇ ਭਾਰਤ ’ਚ ਪਹਿਲਾਂ ਹੀ ਏਅਰ ਪਿਊਰੀਫਾਇਰ ਲਾਂਚ ਕੀਤੇ ਹਨ ਜੋ ਇਥੇ ਕਾਫੀ ਪ੍ਰਸਿੱਧ ਹੋ ਰਹੇ ਹਨ। ਇਨ੍ਹਾਂ ਦੀ ਕੀਮਤ ਦੂਜੇ ਏਅਰ ਪਿਊਰੀਫਾਇਰ ਦੇ ਮੁਕਾਬਲੇ ਘੱਟ ਹੈ ਅਤੇ ਫੀਰਚਜ਼ ਵੀ ਬਿਹਤਰ ਹਨ। ਇਨ੍ਹਾਂ ਨੂੰ ਤੁਸੀਂ ਸਮਾਰਟਫੋਨ ਨਾਲ ਕਨੈਕਟ ਕਰਕੇ ਏਅਰ ਕੁਆਲਿਟੀ ਮਾਨੀਟਰ ਕਰ ਸਕੇਦ ਹੋ ਅਤੇ ਨਾਲ ਹੀ ਤੁਸੀਂ ਇਸ ਨੂੰ ਰਿਮੋਟਲੀ ਕੰਟਰੋਲ ਵੀ ਕਰ ਸਕਦੇ ਹੋ।


Related News