ਸ਼ਾਓਮੀ ਜਲਦ ਲਾਂਚ ਕਰੇਗੀ ਰਿਵਰਸ ਵਾਇਰਲੈੱਸ ਚਾਰਜਿੰਗ ਵਾਲੀ ਸਮਾਰਟਵਾਚ!

06/12/2021 11:58:29 AM

ਗੈਜੇਟ ਡੈਸਕ– ਸ਼ਾਓਮੀ ਦੇ ਪੋਰਟਫੋਲੀਓ ’ਚ ਕਈ ਸਮਾਰਟਵਾਚ ਸ਼ਾਮਲ ਹਨ ਅਤੇ ਹੁਣ ਲੀਕ ਹੋਈ ਨਵੀਂ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਕੰਪਨੀ ਆਪਣੀ ਲਾਈਨਅਪ ’ਚ ਇਕ ਹੋਰ ਸਮਾਰਟਵਾਚ ਜੋੜਨ ਦੀ ਯੋਜਨਾ ਬਣਾ ਰਹੀ ਹੈ। ਇੰਨਾ ਹੀ ਨਹੀਂ, ਸ਼ਾਓਮੀ ਦੀ ਨਵੀਂ ਸਮਾਰਟਵਾਚ ਮੌਜੂਦਾ ਸਾਰੀਆਂ ਸਮਾਰਟਵਾਚਿਸ ਦੇ ਮੁਕਾਬਲੇ ਪ੍ਰੀਮੀਅਮ ਫੀਰਚਰਜ਼ ਨਾਲ ਲੈਸ ਹੋ ਸਕਦੀ ਹੈ। ਲੀਕ ਮੁਤਾਬਕ, ਸ਼ਾਓਮੀ ਦੀ ਨਵੀਂ ਸਮਾਰਟਵਾਚ ਚੀ ਵਾਇਰਲੈੱਸ ਚਾਰਜਿੰਗ (Qi wireless charging) ਨੂੰ ਸੁਪੋਰਟ ਕਰੇਗੀ। 

ਚੀਨੀ ਟਿਪਸਟਰ Digital Chat Station ਦੀ ਨਵੀਂ ਲੀਕ ਇਸ਼ਾਰਾ ਦਿੰਦੀ ਹੈ ਕਿ ਸ਼ਾਓਮੀ ਇਕ ਨਵੀਂ ਸਮਾਰਟਵਾਚ ’ਤੇ ਕੰਮ ਕਰ ਰਹ ਹੈ, ਜੋ Qi ਵਾਇਰਲੈੱਸ ਚਾਰਜਿੰਗ ਨੂੰ ਸੁਪੋਰਟ ਕਰੇਗੀ। ਟਿਪਸਟਰ ਨੇ ਇਕ ਤਸਵੀਰ ਸਾਂਝੀ ਕੀਤੀ ਹੈ ਜੋ MIUI ਦੇ ਲੇਟੈਸਟ ਡਿਵੈਲਪਰ ਵਰਜ਼ਨ ਦਾ ਸਕਰੀਨਸ਼ਾਟ ਪ੍ਰਤੀਤ ਹੁੰਦਾ ਹੈ। ਇਸ ਵਿਚ ਚੀਨੀ ਭਾਸ਼ਾ ’ਚ ਟੈਕਸਟ ਲਿਖਿਆ ਹੈ, ਜਿਸ ਦਾ ਅੰਗਰੇਜੀ ’ਚ ਅਨੁਵਾਦ ‘ਵਾਇਰਲੈੱਸ ਰਿਵਰਸ ਚਾਰਜਿੰਗ’ ਹੁੰਦਾ ਹੈ ਅਤੇ ਉੱਪਰ ਇਕ ਡਿਜ਼ਾਇਨ ਵੀ ਬਣਿਆ ਹੈ, ਜਿਸ ਵਿਚ ਮੋਬਾਇਲ ਫੋਨ ਦੇ ਬੈਕ ’ਤੇ ਸਮਾਰਟਵਾਚ ਰੱਖੀ ਵਿਖਾਈ ਦਿੰਦੀ ਹੈ। ਕੁਝ ਉਸੇ ਤਰ੍ਹਾਂ, ਜਿਵੇਂ ਤੁਸੀਂ ਰਿਵਰਸ ਵਾਇਰਲੈੱਸ ਚਾਰਜਿੰਗ ਨਾਲ ਲੈਸ ਫੋਨ ’ਤੇ ਸੁਪੋਰਟ ਕਰਨ ਵਾਲੇ ਕਿਸੇ ਡਿਵਾਈਸ ਨੂੰ ਚਾਰਜ ਕਰ ਸਕਦੇ ਹੋ। 

PunjabKesari

ਇਸ ਵਿਚ ਇਕ ਟਾਗਲ ਵੀ ਵਿਖਾਈ ਦਿੰਦਾ ਹੈ ਜੋ GizmoChina ਦੀ ਰਿਪੋਰਟ ਮੁਤਾਬਕ, ਰਿਸਵਰਸ ਵਾਇਰਲੈੱਸ ਚਾਰਜਿੰਗ ਨੂੰ ਆਟੋਮੈਟਿਕਲੀ ਬੰਦ ਕਰਨ ਦਾ ਆਪਸ਼ਨ ਹੈ। ਜੇਕਰ ਇਸੇ ਆਨ ਕੀਤਾ ਜਾਂਦਾ ਹੈ ਤਾਂ ਯੂਜ਼ਰ ਬੈਟਰੀ ਫੀਸਦੀ ਸੈੱਟ ਕਰ ਸਕਦਾ ਹੈ, ਜਿਸ ਤੋਂ ਬਾਅਦ ਰਿਵਰਸ ਚਾਰਜਿੰਗ ਆਪਣੇ-ਆਪ ਬੰਦ ਹੋ ਜਾਵੇਗੀ। 

ਸ਼ਾਓਮੀ ਦੇ ਪੋਰਟਫੋਲੀਓ ’ਚ ਇਸ ਸਮੇਂ ਕਈ ਸਮਾਰਟਵਾਚਿਸ ਸ਼ਾਮਲ ਹਨ ਪਰ Qi ਵਾਇਰਲੈੱਸ ਚਾਰਜਿੰਗ ਸੁਪੋਰਟ ਕਰਨ ਵਾਲੀ ਇਕ ਵੀ ਸਮਾਰਟਵਾਚ ਨਹੀਂ ਹੈ। ਫਿਲਹਾਲ, ਕੰਪਨੀ ਨੇ ਆਉਣ ਵਾਲੀ ਵਾਚ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਇਸ਼ਾਰਾ ਨਹੀਂ ਕੀਤਾ। ਰਿਪੋਰਟ ਕਹਿੰਦੀ ਹੈ ਕਿ ਅਜਿਹਾ ਹੋ ਸਕਦਾ ਹੈ ਕਿ ਆਉਣ ਵਾਲੀ ਵਾਚ ਸ਼ਾਓਮੀ ਦੁਆਰਾ 2019 ’ਚ ਲਾਂਚ ਕੀਤੀ ਗਈ ਮੀ ਵਾਚ ਦਾ ਅਪਗ੍ਰੇਡਿਡ ਹੋਵੇ, ਜੋ ਸਨੈਪਡ੍ਰੈਗਨ ਵਿਅਰ 3100 ਚਿਪਸੈੱਟ ਨਾਲ ਲੈਸ ਕੰਪਨੀ ਦੀ ਪਹਿਲੀ ਸਮਾਰਟਵਾਚ ਸੀ। 


Rakesh

Content Editor

Related News