ਕਵਿੱਕ ਚਾਰਜ 3.0 ਸਪੋਰਟ ਨਾਲ Xiaomi Mi Car ਚਾਰਜਰ ਭਾਰਤ ''ਚ ਲਾਂਚ

12/25/2018 12:18:28 PM

ਗੈਜੇਟ ਡੈਸਕ- ਭਾਰਤੀ ਸਮਾਰਟਫੋਨ ਮਾਰਕੀਟ ਲੀਡਰ ਸ਼ਾਓਮੀ ਨੇ ਭਾਰਤ 'ਚ ਨਵਾਂ ਕਾਰ ਚਾਰਜਰ ਲਾਂਚ ਕਰ ਦਿੱਤਾ ਹੈ ਜਿਸ ਨੂੰ ਮੀ ਕਾਰ ਚਾਰਜਰ ਬੇਸਿਕ ਕਿਹਾ ਜਾ ਰਿਹਾ ਹੈ।  ਇਸ ਦੀ ਕੀਮਤ 599 ਰੁਪਏ ਹੈ ਤੇ ਡਿਵਾਈਸ 25 ਫ਼ੀਸਦੀ ਦੇ ਡਿਸਕਾਊਂਟ ਦੇ ਨਾਲ ਵੇਚਿਆ ਜਾ ਰਿਹਾ ਹੈ ਜਿੱਥੇ ਇਸ ਦੀ ਕੀਮਤ 449 ਰੁਪਏ ਕੀਤੀ ਗਈ ਹੈ।

ਇਸ ਕਾਰ ਚਾਰਜਰ 'ਚ ਕੁਆਲਕਾਮ ਕਵਿੱਕ 3.0 ਯੂ. ਐੱਸ. ਬੀ. ਪੋਰਟ ਹੈ ਜੋ ਲਾਲ ਰੰਗ 'ਚ ਆਉਂਦਾ ਹੈ। ਸ਼ਾਓਮੀ ਦਾ ਮੰਨਣਾ ਹੈ ਕਿ ਇਹ ਤੇਜੀ ਨਾਲ 18W ਤੱਕ ਚਾਰਜ ਕਰ ਸਕਦਾ ਹੈ। ਮੀ ਕਾਰ ਚਾਰਜਰ ਬੇਸਿਕ 'ਚ ਇਕ ਤੇ ਯੂ. ਐੱਸ. ਬੀ. ਪੋਰਟ ਹੈ ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਇਕੱਠੇ ਦੋ ਗੈਜੇਟ ਚਾਰਜ ਕਰ ਸਕਦੇ ਹੋ।PunjabKesari ਸ਼ਾਓਮੀ ਮੁਤਾਬਕ ਇਹ ਚਾਰਜਰ 4 ਲੇਅਰ ਸਰਕਿਟ ਚਿਪਸੈੱਟ ਪ੍ਰੋਟੈਕਸ਼ਨ ਦੇ ਨਾਲ ਆਉਂਦਾ ਹੈ। ਜਿਸ ਦੇ ਨਾਲ ਫਾਸਟ ਚਾਰਜ ਤੇ ਡਿਵਾਈਸ ਦੀ ਸੇਫਟੀ ਨੂੰ ਧਿਆਨ 'ਚ ਰੱਖਿਆ ਜਾ ਸਕੇ। ਇਸ ਚਾਰਾਂ ਦੇ ਨਾਂ ਆਉਟਪੁੱਟ ਓਵਰਕਰੇਂਟ ਪ੍ਰੋਟੈਕਸ਼ਨ, ਸ਼ਾਰਟ ਸਰਕਿਟ ਪ੍ਰੋਟੈਕਸ਼ਨ, ਆਉਟਪੁੱਟ ਓਵਰਵੋਲਟੇਜ ਪ੍ਰੋਟੈਕਸ਼ਨ ਤੇ ਹਾਈ ਟੇਂਪ੍ਰੇਚਰ ਪ੍ਰੋਟੈਕਸ਼ਨ।PunjabKesari
ਡਿਜ਼ਾਈਨ ਦੇ ਮਾਮਲੇ 'ਚ ਮੀ ਕਾਰ ਚਾਰਜਰ ਬੇਸਿਕ LED ਰਿੰਗ ਦੇ ਨਾਲ ਆਉਂਦਾ ਹੈ। ਇਸ ਦੀ ਮਦਦ ਨਾਲ ਜੇਕਰ ਰਾਤ 'ਚ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਤੁਸੀਂ ਅਸਾਨੀ ਤੋਂ ਇਸ ਨੂੰ ਲਭ ਸਕਦੇ ਹੋ। ਇਹ ਸਿਰਫ ਕਾਲੇ ਰੰਗ 'ਚ ਆਉਂਦਾ ਹੈ ਜਿੱਥੇ ਤੁਹਾਨੂੰ 6 ਮਹੀਨੇ ਦੀ ਵਾਰੰਟੀ ਮਿਲਦੀ ਹੈ।


Related News