Xiaomi ਨੇ ਲਾਂਚ ਕੀਤਾ ਪਲੇਟ ਤੋਂ ਵੀ ਪਤਲਾ ਇੰਡਕਸ਼ਨ ਕੂਕਰ, ਜਾਣੋ ਕੀਮਤ

Thursday, Aug 12, 2021 - 06:37 PM (IST)

ਗੈਜੇਟ ਡੈਸਕ– ਸ਼ਾਓਮੀ ਨੇ ਹਾਲ ਹੀ ’ਚ ਮਿਜੀਆ ਇੰਡਕਸ਼ਨ ਕੂਕਰ ਦੀ ਭਾਰਤ ’ਚ ਲਾਂਚਿੰਗ ਨੂੰ ਟੀਜ਼ ਕੀਤਾ ਸੀ। ਹਾਲਾਂਕਿ, ਭਰਤ ਤੋਂ ਪਹਿਲਾਂ ਕੰਪਨੀ ਨੇ ਆਪਣਾ ਮਿਜੀਆ ਅਲਟਰਾ-ਥਿਨ ਇੰਡਕਸ਼ਨ ਕੂਕਰ ਚੀਨ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਕੰਪਨੀ ਦੁਆਰਾ ਪੇਸ਼ ਕੀਤਾ ਗਿਆ ਹੁਣ ਤਕ ਦਾ ਸਭ ਤੋਂ ਬਿਹਤਰ ਇੰਡਕਸ਼ਨ ਕੂਕਰ ਹੈ। ਦੱਸ ਦੇਈਏ ਕਿ ਸ਼ਾਓਮੀ ਮਿਜੀਆ ਇੰਡਕਸ਼ਨ ਕੂਕਰ ਦੇ ਦੋ ਮਾਡਲ ਚੀਨ ’ਚ ਪਹਿਲਾਂ ਤੋਂ ਹੀ ਮੌਜੂਦ ਹਨ। ਸ਼ੁਰੂਆਤੀ ਮਾਡਲ ਦੀ ਕੀਮਤ 299 ਚੀਨੀ ਯੁਆਨ (ਕਰੀਬ 3,000 ਰੁਪਏ) ਹੈ। ਲਾਈਟ ਮਾਡਲ ਦੀ ਕੀਮਤ 199 ਚੀਨੀ ਯੁਆਨ ਹੈ। ਹਾਲਾਂਕਿ, ਲੇਟੈਸਟ ਇੰਡਕਸ਼ਨ ਕੂਕਰ ਪ੍ਰੀਮੀਅਮ ਕੰਪੈਕਟ ਡਿਜ਼ਾਇਨ ਨਾਲ ਆਇਆ ਹੈ, ਜੋ ਕਾਫੀ ਪਤਲਾ ਹੈ। 

ਮਿਜੀਆ ਅਲਟਰਾ-ਥਿੰਨ ਇੰਡਕਸ਼ਨ ਕੂਕਰ ਦੀ ਕੀਮਤ 499 ਯੁਆਨ (ਕਰੀਬ 5,722 ਰੁਪਏ) ਹੈ। ਡਿਜ਼ਾਇਨ ਦੀ ਪ੍ਰੀ-ਬੁਕਿੰਗ ਚੀਨ ’ਚ ਸ਼ੁਰੂ ਕਰ ਦਿੱਤੀ ਗਈ ਹੈ। ਇੱਛੁਕ ਗਾਹਕ JD.com ਸਾਈਟ ਤੋਂ ਇਸ ਨੂੰ ਬੁੱਕ ਕਰਵਾ ਸਕਦੇ ਹਨ। 

ਮਿਜੀਆ ਅਲਟਰਾ-ਥਿੰਨ, ਜਿਵੇਂ ਕਿ ਨਾਂ ਤੋਂ ਹੀ ਸਮਝ ਆਉਂਦਾ ਹੈ ਕਿ ਇਹ ਇੰਡਕਸ਼ਨ ਕੂਕਲ ਬੇਹੱਦ ਪਤਲਾ ਹੈ। ਇਹ ਇੰਡਕਸ਼ਨ ਕੂਕਰ 23mm ਪਤਲਾ ਹੈ, ਜੋ ਕਿ ਇਸ ਦੀ ਇਕ ਵੱਡੀ ਖੂਬੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਇੰਨਾ ਪਤਲਾ ਹੈ ਕਿ ਇਸਤੇਮਾਲ ਤੋਂ ਬਾਅਦ ਇਸ ਡਿਵਾਈਸ ਨੂੰ ਪਲੇਟ ਰੈਕ ’ਚ ਵੀ ਰੱਖਿਆ ਜਾ ਸਕਦਾ ਹੈ। ਜਿਸ ਦੂ ਪੂਰੀ ਬਾਡੀ ਬਲੈਕ ਹੀਟ-ਰਸਿਸਟੈਂਟ ਪੇਂਟ ਨਾਲ ਬਣੀ ਹੈ। ਕੂਕਰ ’ਚ ਤਾਪਮਾਨ ਮਾਪਨ ਲਈ ਵਿਚਕਾਰ ਅਤੇ ਸੱਜੇ ਕਿਨਾਰੇ ’ਤੇ ਇਕ ਓ.ਐੱਲ.ਈ.ਡੀ. ਨੌਬ ਦਿੱਤਾ ਗਿਆ ਹੈ। 

ਇੰਡਕਸ਼ਨ 100 ਵਾਟ ਲੋ-ਪਾਵਰ ਹੀਟਿੰਗ ਸਪੋਰਟ ਨਾਲ ਆਉਂਦਾ ਹੈ। ਫਾਇਰਪਾਵਰ ਨੂੰ 99 ਵੱਖ-ਵੱਖ ਲੈਵਲ ’ਤੇ ਐਡਜਸਟ ਕੀਤਾ ਜਾ ਸਕਦਾ ਹੈ। ਇਨ੍ਹਾਂ ਸਭ ਤੋਂ ਇਲਾਵਾ ਇਸ ਡਿਵਾਈਸ ’ਚ XiaoAI ਅਤੇ NFC ਐਪ ਸਪੋਰਟ ਮੌਜੂਦ ਹੈ। ਇੰਡਕਸ਼ਨ ਕੂਕਰ ਦਾ ਡਾਇਮੈਂਸ਼ਨ 350x280x23mm ਅਤੇ ਭਾਰ 2.3 ਕਿਲੋਗ੍ਰਾਮ ਹੈ। 


Rakesh

Content Editor

Related News