ਪੀ.ਐੱਮ. ਮੋਦੀ ਦੀ ਜਿੱਤ ''ਤੇ ਸ਼ਿਓਮੀ ਇੰਡੀਆ ਦੇ ਐੱਮ.ਡੀ. ਮਨੁ ਜੈਨ ਨੇ ਟਵੀਟਰ ''ਤੇ ਦਿੱਤੀ ਵਧਾਈ

05/23/2019 9:35:41 PM

ਗੈਜੇਟ ਡੈਸਕ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਕੰਪਨੀ ਬੀ.ਜੇ.ਪੀ. ਵੀਰਵਾਰ ਨੂੰ ਫਿਰ ਤੋਂ ਸਰਕਾਰ ਬਣਾਉਣ ਵੱਲ ਵਧ ਗਈ ਹੈ। ਟਵੀਟਰ ਤੋਂ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੀ.ਐੱਮ. ਮੋਦੀ ਨੂੰ ਜਿੱਤ ਲਈ ਵਧਾਈ ਦੇਣ ਵਾਲਿਆਂ ਦੀ ਸੁਨਾਮੀ ਆ ਗਈ ਹੈ। ਭਾਰਤੀ ਜਨਤਾ ਪਾਰਟੀ ਦੀ ਇਤਿਹਾਸਕ ਜਿੱਤ 'ਤੇ ਸ਼ਿਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਜੈਨ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟਰ 'ਤੇ ਵਧਾਈ ਦਿੱਤੀ ਹੈ।

ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਨੂੰ ਤਿਆਰ ਪੀ.ਐੱਮ. ਮੋਦੀ ਲਈ ਮਨੁ ਜੈਨ ਨੇ ਟਵੀਟਰ 'ਤੇ ਲਿਖਿਆ ਇਕ ਵਾਰ ਫਿਰ 1.3 ਅਰਬ ਲੋਕਾਂ ਦਾ ਪਿਆਰ ਜਿੱਤਣ ਲਈ ਪੀ.ਐੱਮ. ਨਰਿੰਦਰ ਮੋਦੀ ਨੂੰ ਵਧਾਈ! ਮੈਂ ਜਿੰਨੀ ਵਾਰ ਵੀ ਮੋਦੀ ਨਾਲ ਮਿਲਿਆ ਹਾਂ, ਉਨੀਂ ਵਾਰ ਹੀ ਐਨਰਜੀ ਅਤੇ ਪੈਸ਼ਨ ਨਾਲ ਪ੍ਰਭਾਵਿਤ ਹੋਇਆ ਹਾਂ। ਭਾਰਤ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਅਤੇ ਸੰਪਨ ਬਣਾਉਣ ਲਈ ਕਾਫੀ ਸਾਰੀਆਂ ਸੁਭਕਾਮਨਾਵਾਂ।

ਦੱਸ ਦੇਈਏ ਕਿ ਸ਼ਿਓਮੀ ਭਾਰਤ 'ਚ ਸਭ ਤੋਂ ਤੇਜ਼ੀ ਨਾਲ ਅਗੇ ਵਧਣ ਵਾਲੀਆਂ ਕੰਪਨੀਆਂ 'ਚੋਂ ਇਕ ਹੈ। ਕੰਪਨੀ ਨੇ ਕੁਝ ਮਹੀਨਿਆਂ 'ਚ 5 ਫੋਨ ਲਾਂਚ ਕੀਤੇ ਹਨ। ਹਾਲ ਹੀ 'ਚ ਕੰਪਨੀ ਨੇ 48 ਮੈਗਾਪਿਕਸਲ ਵਾਲਾ ਇਕ ਹੋਰ ਫੋਨ ਲਾਂਚ ਕੀਤਾ ਹੈ ਜਿਸ ਦਾ ਨਾਂ ਰੈੱਡਮੀ ਨੋਟ 7ਐੱਸ, ਇਸ ਦੀ ਕੀਮਤ 10,999 ਰੁਪਏ ਤੋਂ ਸ਼ੁਰੂ ਹੈ।

ਕੰਪਨੀ ਨੇ ਫਰਵਰੀ 'ਚ ਰੈੱਡਮੀ ਨੋਟ 7 ਪ੍ਰੋ ਨਾਲ 48 ਮੈਗਾਪਿਕਸਲ ਵਾਲੇ ਫੋਨ ਦੀ ਸ਼ੁਰੂਆਤ ਕੀਤੀ ਸੀ। ਜਲਦ ਹੀ ਕੰਪਨੀ ਆਪਣੇ ਫਲੈਗਸ਼ਿਪ ਦੇ ਤੌਰ 'ਤੇ ਰੈੱਡਮੀ ਕੇ20 ਲਾਂਚ ਕਰਨ ਵਾਲੀ ਹੈ। ਰੈੱਡਮੀ ਕੇ20 ਨੂੰ ਚੀਨ 'ਚ 28 ਮਈ ਨੂੰ ਲਾਂਚ ਕੀਤਾ ਜਾਵੇਗਾ ਉਸ ਤੋਂ ਬਾਅਦ ਜਲਦ ਹੀ ਭਾਰਤ 'ਚ ਪੇਸ਼ ਕੀਤੇ ਜਾਣ ਦੀ ਉਮੀਦ ਵੀ ਹੈ।


Karan Kumar

Content Editor

Related News