ਸ਼ਿਓਮੀ ਨੇ ਲਾਂਚ ਕੀਤੀ ਬੇਹੱਦ ਖਾਸ ਫੀਚਰਸ ਨਾਲ ਲੈਸ ਇਹ ਸਮਾਰਟਵਾਚ

Wednesday, Aug 31, 2016 - 12:20 PM (IST)

ਸ਼ਿਓਮੀ ਨੇ ਲਾਂਚ ਕੀਤੀ ਬੇਹੱਦ ਖਾਸ ਫੀਚਰਸ ਨਾਲ ਲੈਸ ਇਹ ਸਮਾਰਟਵਾਚ

ਜਲੰਧਰ- ਚਾਈਨੀਜ਼ ਸਮਾਰਟਫੋਨ ਅਤੇ ਇਲੈਕਟ੍ਰੋਨਿਕ ਪ੍ਰੋਡਕਟ ਨਿਰਮਾਤਾ ਕੰਪਨੀ ਸ਼ਿਓਮੀ ਨੇ ਬੀਤੇ ਦਿਨ ਮੰਗਲਵਾਰ ਨੂੰ ਆਪਣੀ ਲੇਟੈਸਟ ਅਤੇ ਪਹਿਲੀ ਸਮਾਰਟਵਾਚ ਅਮੇਜਫਿੱਟ ਲਾਂਚ ਕਰ ਦਿੱਤੀ।  ਇਸ ਸਮਾਰਟਵਾਚ ਨੂੰ ਚੀਨ ''ਚ ਹੀ ਲਾਂਚ ਕੀਤਾ ਗਿਆ ਹੈ। ਸ਼ਿਓਮੀ ਅਮੇਜਫਿੱਟ ਸਮਾਰਟਵਾਚ ਦੇ ਲਾਂਚ ਦੀ ਜਾਣਕਾਰੀ ਸਭ ਤੋਂ ਪਹਿਲਾਂ ਫੋਨਰਾਡਾਰ ਨੇ ਦਿੱਤੀ ਹੈ।

 

ਸ਼ਿਓਮੀ ਨੇ ਇਹ ਸਮਾਰਟਵਾਚ ਹੁਆਮੀ ਦੇ ਨਾਲ ਮਿਲ ਕੇ ਬਣਾਈ ਹੈ। ਸ਼ਿਓਮੀ ਅਮੇਜਫਿੱਟ ਸਮਾਰਟਵਾਚ ਦੀ ਕੀਮਤ 799 ਚੀਨੀ ਯੂਆਨ (ਕਰੀਬ 8,100 ਰੁਪਏ) ਹੈ ਅਤੇ ਇਹ ਬੁੱਧਵਾਰ ਤੋਂ ਚੀਨ ''ਚ ਖਰੀਦਣ ਲਈ ਉਪਲੱਬਧ ਹੋਵੇਗੀ। ਇਹ ਸਮਾਰਟਵਾਚ ਪੀ67 ਸਰਟੀਫਿਕੇਸ਼ਨ ਨਾਲ ਆਉਂਦੀ ਹੈ। ਇਸ ਸਮਾਰਟਵਾਚ ਨਾਲ ਇਕ 22 ਐੱਨ, ਐੱਮ ਬੈਂਡ ਵੀ ਆਉਂਦਾ ਹੈ ਜਿਸ ਨੂੰ ਯੂਜ਼ਰਸ ਬਦਲ ਵੀ ਸਕਦੇ ਹਨ। ਸ਼ਿਓਮੀ ਦਾ ਕਹਿਣਾ ਹੈ ਕਿ ਅਮੇਜਫਿੱਟ ਕਿਸੇ ਵੀ ਐਂਡ੍ਰਾਇਡ ਡਿਵਾਇਸ ਨਾਲ ਕੰਮ ਕਰੇਗੀ ਜਿਸ ''ਚ ਮੀਫਿੱਟ ਐਪ ਇੰਸਟਾਲ ਹੈ


ਸ਼ਿਓਮੀ ਅਮੇਜਫਿੱਟ ਸਮਾਰਟਵਾਚ ਦੇ ਫੀਚਰਸ

ਡਿਸਪਲੇ   - 1.34 ਇੰਚ 300x300 ਪਿਕਸਲ ਰੈਜ਼ੋਲਿਊਸ਼ਨ ਸਰਕੁਲਰ ਡਿਸਪਲ

ਪ੍ਰੋਸੈਸਰ     -    1 . 2 ਗੀਗਾਹਰਟਜ਼ ਪ੍ਰੋਸੈਸਰ

ਰੈਮ         -    512 ਐੱਮ. ਬੀ ਰੈਮ

ਰੋਮ         -    4 ਜੀ. ਬੀ

ਸੈਂਸਰਸ     -    28 ਐੱਨ. ਐੱਮ ਜੀ. ਪੀ. ਐੱਸ ਸੈਸਰ, ਰਿਅਰ ਪੈਨਲ ''ਤੇ ਇੱਕ ਹਾਰਟ ਰੇਟ ਸੈਂਸ

ਪ੍ਰੋਟੈਕਸ਼ਨਸ -   ਡਸਟ ਅਤੇ ਵਾਟਰ ਰੇਜਿਸਟੇਂਟ,ਸੇਰੇਮਿਕ ਬੇਜੇਲ, ਸਕ੍ਰੈਚ ਰੇਜਿਸਟੇਂਟ ਆਈ

ਬੈਟਰੀ      -     ਬੈਟਰੀ 200 ਐੱਮ. ਏ. ਐੱਚ


Related News