ਇੰਤਜ਼ਾਰ ਹੋਇਆ ਖਤਮ! ਭਾਰਤ ''ਚ ਇਸ ਦਿਨ ਲਾਂਚ ਹੋਵੇਗਾ Xiaomi 14, ਮਿਲਣਗੇ ਦਮਦਾਰ ਫੀਚਰਜ਼
Wednesday, Feb 21, 2024 - 05:39 PM (IST)
ਗੈਜੇਟ ਡੈਸਕ- ਸ਼ਾਓਮੀ 14 ਸਮਾਰਟਫੋਨ ਭਾਰਤ 'ਚ ਲਾਂਚ ਹੋਣ ਜਾ ਰਿਹਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਹ ਫੋਨ ਭਾਰਤ 'ਚ 7 ਮਾਰਚ ਨੂੰ ਦਸਤਕ ਦੇਵੇਗਾ। ਸੋਸ਼ਲ ਮੀਡੀਆ ਐਕਸ ਪਲੇਟਫਾਰਮ 'ਤੇ ਸ਼ਾਓਮੀ ਇੰਡੀਆ ਨੇ ਇਸ ਫੋਨ ਦੀ ਲਾਂਚਿੰਗ ਦੀ ਪੁਸ਼ਟੀ ਕੀਤੀ ਹੈ। ਇਸ ਹੈਂਡਸੈੱਟ 'ਚ ਕਈ ਸ਼ਾਨਦਾਰ ਫੀਚਰਜ਼ ਦੇਖਣ ਨੂੰ ਮਿਲਣਗੇ। ਇਸ ਵਿਚ 50MP+50MP+50MP ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜਿਸਦੀ ਜਾਣਕਾਰੀ ਸਾਓਮੀ ਦੀ ਚੀਨੀ ਵੈੱਬਸਾਈਟ ਤੋਂ ਮਿਲਦੀ ਹੈ।
ਚੀਨੀ ਕੰਪਨੀ ਇਸ ਤੋਂ ਪਹਿਲਾਂ Xiaomi 14 ਸੀਰੀਜ਼ ਨੂੰ ਗਲੋਬਲ ਮਾਰਕੀਟ 'ਚ ਲਾਂਚ ਕਰੇਗੀ। ਇਹ ਗਲੋਬਲ ਲਾਂਚ 25 ਫਰਵਰੀ ਨੂੰ ਹੋਵੇਗਾ, ਜੋ ਕਿ ਮੋਬਾਈਲ ਵਰਲਡ ਕਾਂਗਰਸ 2024 (MWC) ਤੋਂ ਇੱਕ ਦਿਨ ਪਹਿਲਾਂ ਹੋਵੇਗਾ। Xiaomi 14 ਸੀਰੀਜ਼ ਪਹਿਲਾਂ ਹੀ ਚੀਨੀ ਵੈੱਬਸਾਈਟ 'ਤੇ ਸੂਚੀਬੱਧ ਹੈ, ਜਿਸ 'ਚ Xiaomi 14 ਅਤੇ Xiaomi 14 Pro ਦੇ ਨਾਂ ਸ਼ਾਮਲ ਹਨ। ਆਓ ਜਾਣਦੇ ਹਾਂ ਇਸ ਬਾਰੇ।
Xiaomi 14 ਦੇ ਫੀਚਰਜ਼
Xiaomi 14 'ਚ 6.36-ਇੰਚ OLED ਡਿਸਪਲੇਅ ਹੈ, ਜੋ 1.5K ਰੈਜ਼ੋਲਿਊਸ਼ਨ ਨਾਲ ਆਉਂਦੀ ਹੈ। ਇਸ ਵਿੱਚ 120Hz ਰਿਫਰੈਸ਼ ਰੇਟ ਦਿੱਤਾ ਗਿਆ ਹੈ। ਇਹ ਹੈਂਡਸੈੱਟ Qualcomm Snapdragon 8 Gen 3 ਚਿਪਸੈੱਟ ਨਾਲ ਆਉਂਦਾ ਹੈ। ਚੀਨ 'ਚ ਇਹ ਹੈਂਡਸੈੱਟ ਐਂਡਰਾਇਡ ਬੇਸਡ HyperOS 'ਤੇ ਕੰਮ ਕਰਦਾ ਹੈ।
ਫੋਨ 'ਚ 50MP ਪ੍ਰਾਇਮਰੀ ਕੈਮਰਾ ਹੈ। ਇਸ 'ਚ 50MP ਟੈਲੀਫੋਟੋ ਲੈੱਨਜ਼ ਦਿੱਤਾ ਗਿਆ ਹੈ, ਜੋ 3.2X ਜ਼ੂਮ ਦੇ ਨਾਲ ਆਉਂਦਾ ਹੈ। ਇਸ ਵਿੱਚ 50MP ਦਾ ਅਲਟਰਾ-ਵਾਈਡ ਲੈੱਨਜ਼ ਕੈਮਰਾ ਹੈ। ਸੈਲਫੀ ਅਤੇ ਵੀਡੀਓ ਲਈ ਇਸ ਵਿੱਚ 32MP ਦਾ ਫਰੰਟ ਕੈਮਰਾ ਹੈ।
Xiaomi 14 'ਚ 4,610mAh ਦੀ ਬੈਟਰੀ ਦਿੱਤੀ ਗਈ ਹੈ, ਜੋ 90W ਫਾਸਟ ਚਾਰਜਿੰਗ ਅਤੇ 50W ਵਾਇਰਲੈੱਸ ਚਾਰਜਿੰਗ ਦੇ ਨਾਲ ਆਉਂਦੀ ਹੈ। ਹਾਲਾਂਕਿ, ਭਾਰਤ ਵਿੱਚ Xiaomi 14 ਸੀਰੀਜ਼ ਦੇ ਤਹਿਤ ਕਿੰਨੇ ਹੈਂਡਸੈੱਟ ਲਾਂਚ ਕੀਤੇ ਜਾਣਗੇ, ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਚੀਨੀ ਵੇਰੀਐਂਟ ਅਤੇ ਭਾਰਤੀ ਵੇਰੀਐਂਟ 'ਚ ਕਿੰਨਾ ਬਦਲਾਅ ਹੋਵੇਗਾ, ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।