ਤਿਆਰ ਹੋਈ ਪਹਿਲੀ ''ਮੇਡ ਇਨ ਇੰਡੀਆ'' ਫਾਕਸਵੈਗਨ Ameo
Thursday, May 26, 2016 - 12:30 PM (IST)

ਜਲੰਧਰ - ਜਰਮਨ ਦੀ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਨੇ ਭਾਰਤ ''ਚ ਬੁੱਧਵਾਰ ਨੂੰ ਚਾਕਨ (ਪੁੰਨੇ) ਸਥਿਤ ਕਾਰਖਾਨੇ ''ਚ ਆਪਣੀ ਪਹਿਲੀ ਮੇਡ ਇਨ ਇੰਡਿਆ ਐਮੀਓ ਕਾਰ ਨੂੰ ਤਿਆਰ ਕਰ ਕੇ ਪੇਸ਼ ਕੀਤੀ ਹੈ। ਇਸ ਈਵੈਂਟ ਨੂੰ ਫਾਕਸਵੈਗਨ ਇੰਡੀਆ ਪ੍ਰਾਈਵੈੱਟ ਲਿਮਟਿਡ ਦੇ ਪ੍ਰੈਜਿਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਐਂਡਰੀਆਸ ਲਾਰਮਨ ਹੋਸਟ ਕਰ ਰਹੇ ਸਨ।
ਫਾਕਸਵੈਗਨ ਦੀ ਇਸ ਐਮੀਓ ਕਾਰ ਨੂੰ ਖਾਸ ਰੂਪ ਨਾਲ ਭਾਰਤੀ ਗਾਹਕਾਂ ਦੀਆਂ ਜਰੂਰਤਾਂ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਹੈ। ਇਸ ਕਾਰ ਨੂੰ ਪੈਟਰੋਲ ਅਤੇ ਡੀਜਲ, ਦੋਨਾਂ ਇੰਜਣ ਆਪਸ਼ਨਸ ''ਚ ਉਤਾਰਾ ਜਾਵੇਗਾ, ਹਾਲਾਂਕਿ ਸ਼ੁਰੂਆਤ ''ਚ ਸਿਰਫ ਪੈਟਰੋਲ ਇੰਜਣ ਹੀ ਉਪਲੱਬਧ ਹੋਵੇਗਾ। ਐਮੀਓ ਦੀ ਕੀਮਤ 5.5 ਲੱਖ ਰੁਪਏ ਤੋਂ ਸ਼ੁਰੂ ਹੋ ਕੇ 8 ਲੱਖ ਰੁਪਏ ਤੱਕ ਜਾਵੇਗੀ।
ਇੰਜਣ -
ਇਸ ਕਾਰ ਦੇ ਪੈਟਰੋਲ ਵੇਰਿਅੰਟ ''ਚ 1.2 ਲਿਟਰ ਦਾ 3-ਸਿਲੈਂਡਰ ਇੰਜਣ ਦਿੱਤਾ ਜਾਵੇਗਾ ਅਤੇ ਡੀਜਲ ''ਚ 1.5 ਲਿਟਰ ਦਾ 4-ਸਿਲੈਂਡਰ ਇੰਜਣ ਉਪਲੱਬਧ ਹੋਵੇਗਾ। ਇਸ ਕਾਰ ਦੇ ਇੰਜਣ ਨੂੰ 5-ਸਪੀਡ ਮੈਨੂਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ, ਉਥੇ ਹੀ ਇਸ ਦੇ ਡੀਜਲ ਵੇਰਿਅੰਟ ''ਚ 7-ਸਪੀਡ ਡੀ. ਐੱਸ. ਜੀ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਵੀ ਮੌਜੂਦ ਹੋਵੇਗਾ।
ਹੋਰ ਫੀਚਰਸ -
ਫਾਕਸਵਾਗਨ ਐਮੀਓ ''ਚ ਅਜਿਹੇ ਕਈ ਫੀਚਰਸ ਮਿਲਣਗੇ, ਜੋ ਇਸ ਸੈਗਮੈਂਟ ਦੀ ਕਿਸੇ ਦੂਜੀ ਕਾਰਾਂ ''ਚ ਉਪਲੱਬਧ ਨਹੀਂ ਹੈ। ਇਸ ''ਚ ਐੱਡ੍ਰਾਇਡ ਯੂਜ਼ਰਸ ਲਈ ਸਮਾਰਟਫੋਨ ਐਪ, ਰੇਨ ਸੈਂਸਿੰਗ ਵਾਇਪਰਸ, ਕਰੂਜ਼ ਕੰਟਰੋਲ ਅਤੇ ਸਟੈਟਿਕ ਕਾਰਨਰਿੰਗ ਲਾਈਟਸ ਜਿਹੇ ਫੀਚਰਸ ਮੌਜੂਦ ਹਨ। ਇਸ ਫੀਚਰਸ ਤੋਂ ਇਲਾਵਾ ਇਸ ਕਾਰ ''ਚਟਚ ਸਕ੍ਰੀਨ ਇੰਫੋਟੇਂਮੈਂਟ ਸਿਸਟਮ, ਰਿਅਰ ਪਾਰਕਿੰਗ ਸੈਂਸਰ ਅਤੇ ਰਿਵਰਸ ਪਾਰਕਿੰਗ ਕੈਮਰਾ ਵਰਗੀਆਂ ਸੁਵਿਧਾਵਾਂ ਵੀ ਦਿੱਤੀਆਂ ਜਾਣਗੀਆਂ।