NASA ਦਾ ਇਹ ਹਾਈਟੈੱਕ ਬੈਲੂਨ ਕਰਾਏਗਾ ਸਪੇਸ ਦੀ ਸੈਰ (ਵੀਡੀਓ)

Saturday, May 21, 2016 - 10:39 AM (IST)

ਜਲੰਧਰ- ਸਪੇਸ ਦੀ ਸੈਰ ਕਰਨ ਲਈ ਹੁਣ ਤੱਕ ਨਾਸਾ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਜਿਨ੍ਹਾਂ ''ਚੋਂ ਕੁਝ ਸਫਲ ਵੀ ਰਹੀਆਂ ਹਨ ਅਤੇ ਕੁਝ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਹਾਲ ਹੀ ''ਚ ਚੀਨ ਦਾ ਪਹਿਲਾ ਸਪੇਸ ਪੈਰਾਸ਼ੂਟ ਸੂਟ ਵਿਕਸਿਤ ਕਰਨ ਵਾਲੀ ਇਕ ਚੀਨੀ ਕੰਪਨੀ ਨੇ ਹਾਈਟੈਕ ਬੈਲੂਨ ਦੀ ਮਦਦ ਨਾਲ ਲੋਕਾਂ ਨੂੰ 77000 ਡਾਲਰ ''ਚ ਸਪੇਸ ਦੀ ਸੈਰ ਕਰਾਉਣ ਦੀ ਯੋਜਨਾ ਬਣਾਈ ਹੈ। 

 
ਪੇਈਚਿੰਗ ਦੀ ਚੀਨੀ ਕੰਪਨੀ , ਜੇ.ਐੱਚ.ਵਾਈ. ਸਪੇਸ ਟੈਕਨਾਲੋਜੀ ਕੰਪਨੀ ਲਿਮਿਟਿਡ ਦੀ ਮਦਦ ਨਾਲ ਜਲਦ ਹੀ ਸਪੇਸ ਦੀ ਯਾਤਰਾ ਕਰਨਾ ਅਤੇ ਫਿਰ ਪੈਰਾਸ਼ੂਟ ਦੀ ਮਦਦ ਨਾਲ ਧਰਤੀ ''ਤੇ ਵਾਪਿਸ ਆਉਣਾ ਸੰਭਵ ਹੋ ਜਾਵੇਗਾ। ਇਕ ਰਿਪੋਰਟ ਦੇ ਮੁਤਾਬਿਕ ਅਗਲੇ ਕੁੱਝ ਮਹੀਨਿਆਂ ''ਚ ਕੰਪਨੀ ਸਬੰਧਿਤ ਸਮੱਗਰੀਆਂ ਦਾ ਪ੍ਰੀਖਣ ਕਰੇਗੀ ਅਤੇ ਟ੍ਰੇਨਿੰਗ ਦੇਣ ਲਈ ਜ਼ਿਆਦਾ ਤੋਂ ਜ਼ਿਆਦਾ ਪੈਰਾਸ਼ੂਟਿੰਗ ਵਾਲਨਟੀਅਰ ਦੀ ਭਰਤੀ ਕਰੇਗੀ। ਇਸ ਹਾਈਟੈਕ ਬੈਲੂਨ ਦੀ ਇਕ ਝਲਕ ਤੁਸੀਂ ਉੱਪਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ। 

Related News