Wikipedia ਨੇ 10 ਸਾਲਾਂ ਬਾਅਦ ਬਦਲਿਆ ਡੈਸਕਟਾਪ ਵਰਜ਼ਨ ਦਾ ਇੰਟਰਫੇਸ, ਜਾਣੋ ਕੀ ਹੈ ਖਾਸ

01/19/2023 6:03:55 PM

ਗੈਜੇਟ ਡੈਸਕ– ਵਿਕੀਪੀਡੀਆ ਨੇ ਡੈਸਕਟਾਪ ਵਰਜ਼ਨ ਦੇ ਨਵੇਂ ਇੰਟਰਫੇਸ ਨੂੰ ਲਾਂਚ ਕਰ ਦਿੱਤਾ ਹੈ। ਵਿਕੀਪੀਡੀਆ ਦੀ 22ਵੀਂ ਵਰ੍ਹੇਗੰਢ ਮੌਕੇ ਇਹ ਬਦਲਾਅ ਕੀਤਾ ਗਿਆ ਹੈ। ਦੱਸ ਦੇਈਏ ਕਿ ਵਿਕੀਪੀਡੀਆ ਨੇ 10 ਸਾਲਾਂ ’ਚ ਪਹਿਲੀ ਵਾਰ ਡੈਸਕਟਾਪ ਇੰਟਰਫੇਸ ’ਚ ਬਦਲਾਅ ਕੀਤਾ ਹੈ। ਵਿਕੀਪੀਡੀਆ ਡੈਸਕਟਾਪ ਦਾ ਨਵਾਂ ਇੰਟਰਫੇਸ ਪਹਿਲਾਂ ਦੇ ਮੁਕਾਬਲੇ ਕਾਫੀ ਆਸਾਨ ਅਤੇ ਡੈਸਕਟਾਪ ’ਤੇ ਪੜਨ ਯੋਗ ਡਿਜ਼ਾਈਨ ਕੀਤਾ ਹੈ। ਨਵੇਂ ਡਿਜ਼ਾਈਨ ’ਚ ਨਵਾਂ ਮੈਨਿਊ ਵੀ ਦਿੱਤਾ ਗਿਆ ਹੈ, ਤਾਂ ਜੋ ਯੂਜ਼ਰ ਨੂੰ ਕੰਟੈਂਟ ਸਰਚ ਕਰਨ ’ਚ ਆਸਾਨੀ ਹੋਵੇ। 

ਵਿਕੀਪੀਡੀਆ ਡੈਸਕਟਾਪ ’ਤੇ ਹੁਣ ਸਰਚ ਕਰਨ ਦਾ ਅੰਦਾਜ਼ ਪੂਰੀ ਤਰ੍ਹਾਂ ਬਦਲ ਗਿਆ ਹੈ। ਹੁਣ ਵਿਕੀਪੀਡੀਆ ਨੂੰ ਓਪਨ ਕਰਦੇ ਹੀ ਇਕ ਸਰਚ ਬਾਕਸ ਦੇਖਣ ਨੂੰ ਮਿਲੇਗਾ। ਬਾਕਸ ’ਚ ਸੰਬੰਧਿਤ ਕੀਵਰਡ ਟਾਈਪ ਕਰਨ ’ਤੇ ਹੇਠਲੇ ਪਾਸੇ ਸਜੈਸ਼ਨ ਵੀ ਆਉਂਦੇ ਹਨ। ਜੇਕਰ ਤੁਸੀਂ ਲੰਬੇ ਸਮੇਂ ਬਾਅਦ ਵਿਕੀਪੀਡੀਆ ਨੂੰ ਓਪਨ ਕਰ ਰਹੇ ਹੋ ਤਾਂ ਤੁਹਾਨੂੰ ਉਪਰਲੇ ਪਾਸੇ ਨਵੇਂ ਡਿਜ਼ਾਈਨ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਮਿਲੇਗਾ। ਨਵੇਂ ਵਰਜ਼ਨ ’ਚ ਕਿਸੇ ਆਰਟਿਕਲ ਦੀ ਭਾਸ਼ਾ ਨੂੰ ਬਦਲਣਾ ਬਹੁਤ ਹੀ ਆਸਾਨ ਹੋ ਗਿਆ ਹੈ। ਹੁਣ ਤੁਸੀਂ ਇਕ ਕਲਿੱਕ ’ਤੇ ਕਿਸੇ ਆਰਟਿਕਲ ਨੂੰ 300 ਭਾਸ਼ਾਵਾਂ ’ਚ ਪੜ੍ਹ ਸਕਦੇ ਹੋ। 

ਨਵੇਂ ਡਿਜ਼ਾਈਨ ’ਚ ਕਿਸੇ ਆਰਟਿਕਲ ਦੀ ਹੈੱਡਲਾਈਨ ਇਕ ਨਵੇਂ ਹੈਡਰ ਦੇ ਨਾਲ ਦਿਸੇਗੀ ਜਿਸਨੂੰ ਲੈ ਕੇ ਵਿਕੀਪੀਡੀਆ ਦਾ ਦਾਅਵਾ ਹੈ ਕਿ ਨਵੇਂ ਹੈਡਰ ਨਾਲ ਸਕਰੋਲਿੰਗ ਟਾਈਮ ’ਚ 15 ਫੀਸਦੀ ਦੀ ਕਮੀਂ ਦੇਖੀ ਗਈ ਹੈ। ਨਵੇਂ ਇੰਟਰਫੇਸ ਦੇ ਨਾਲ ਟੇਬਲ ਆਫ ਕੰਟੈਂਟ ਵੀ ਜੋੜਿਆ ਗਿਆ ਹੈ ਜੋ ਕਿ ਕੁਇੱਕ ਨੈਵੀਗੇਸ਼ਨ ਲਈ ਹੈ। ਨੈਵੀਗੇਸ਼ਨ ਖੱਬੇ ਪਾਸੇ ਹੈ ਅਤੇ ਉਸਦੇ ਉਪਰ ਕੋਨੇ ’ਚ ਸਰਚ ਬਾਰ ਵੀ ਹੈ। 

ਵਿਕੀਪੀਡੀਆ ਨੇ ਕਿਹਾ ਹੈ ਕਿ ਨਵੇਂ ਡਿਜ਼ਾਈਨ ਨਾਲ ਪੁਰਾਣੇ ਫੀਚਰਜ਼ ਪ੍ਰਭਾਵਿਤ ਨਹੀਂ ਹੋਣਗੇ ਅਤੇ ਨਾ ਹੀ ਮੈਨਿਊ ’ਚ ਕੋਈ ਬਦਲਾਅ ਦੇਖ ਨੂੰ ਮਿਲੇਗਾ। ਕੰਪਨੀ ਮੁਤਾਬਕ, ਨਵਾਂ ਡਿਜ਼ਾਈਨ ਯੂਜ਼ਰਜ਼ ਦੀ ਸਹੂਲਤ ਲਈ ਹੈ। 


Rakesh

Content Editor

Related News