ਇਸ ਕਾਰਨ ਉਭਰੀਆਂ ਹੁੰਦੀਆਂ ਹਨ ਕੀ-ਬੋਰਡ ਦੀਆਂ F ਅਤੇ J Keys
Saturday, Mar 18, 2017 - 12:56 PM (IST)

ਜਲੰਧਰ-ਡੈਸਕਟਾਪ ਜਾਂ ਲੈਪਟਾਪ ਦੀ ਵਰਤੋਂ ਕਰਦੇ ਸਮੇਂ ਤੁਸੀਂ ਕਦੇ ਸੋਚਿਆ ਹੈ ਕਿ ਇਸ ਦੇ ਕੀ-ਬੋਰਡ ਦੀ F ਅਤੇ J ਕੀਜ਼ ਕੁਝ ਉਭਰੀਆਂ ਹੋਈਆਂ ਕਿਉਂ ਹਨ। ਦਰਅਸਲ F ਅਤੇ J ਬਟਨਾਂ ''ਤੇ ਇਹ ਉਭਾਰ ਇਸ ਲਈ ਦਿੱਤੇ ਜਾਂਦੇ ਹਨ ਤਾਂ ਜੋ ਤੁਸੀਂ ਕੀ-ਬੋਰਡ ਨੂੰ ਦੇਖੇ ਬਿਨਾਂ ਆਪਣੀਆਂ ਉਂਗਲੀਆਂ ਨੂੰ ਸਹੀ ਪੁਜ਼ੀਸ਼ਨ ''ਚ ਰੱਖਦੇ ਹੋਏ ਟਾਈਪ ਕਰ ਸਕੋ। ਇਨ੍ਹਾਂ ਉਭਾਰਾਂ ਨੂੰ ਮਹਿਸੂਸ ਕਰਨ ਨਾਲ ਹੀ ਤੁਸੀਂ ਆਪਣੇ ਹੱਥਾਂ ਨੂੰ ਟਾਈਪ ਕਰਨ ਦੀ ਇਕਦਮ ਸਹੀ ਪੁਜ਼ੀਸ਼ਨ ''ਚ ਲਿਆ ਸਕਦੇ ਹੋ।
ਕੀ-ਬੋਰਡ ''ਤੇ ਅੰਗਰੇਜ਼ੀ ਅਤੇ ਹਿੰਦੀ ''ਚ ਟਾਈਪਿੰਗ ਕਰਦੇ ਸਮੇਂ ਤੁਹਾਡੇ ਖੱਬੇ ਹੱਥ ਦੀ ਇੰਡੈਕਸ ਫਿੰਗਰ (ਤਰਜਨੀ) 6 ''ਤੇ ਹੁੰਦੀ ਹੈ, ਬਾਕੀ ਉਂਗਲੀਆਂ (ਕਨਿਸ਼ਠਾ, ਮਧਿਅਮਾ ਅਤੇ ਅਨਾਮਿਕਾ), S ਅਤੇ D, K, L, ਅਤੇ ਕਾਲਨ (;) ''ਤੇ ਰਹਿੰਦੀਆਂ ਹਨ। ਤੁਹਾਡੇ ਦੋਵਾਂ ਹੱਥਾਂ ਦੇ ਅੰਗੂਠੇ ਇਸ ਦੌਰਾਨ ਸਪੇਸ ਬਾਰ ''ਤੇ ਹੁੰਦੇ ਹਨ। ਇਸ ਤਰ੍ਹਾਂ ਦੋਵੇਂ ਹੱਥ ਰੱਖਣ ''ਤੇ ਤੁਸੀਂ ਸਾਰੇ ਬਟਨਾਂ ਤੱਕ ਆਸਾਨੀ ਨਾਲ ਪਹੁੰਚ ਬਣਾ ਸਕਦੇ ਹੋ ਅਤੇ ਬਿਨਾਂ ਕੀ-ਬੋਰਡ ਵੱਲ ਦੇਖੇ ਤੇਜ਼ੀ ਨਾਲ ਟਾਈਪਿੰਗ ਕਰ ਸਕਦੇ ਹੋ।
ਇਨ੍ਹਾਂ ਉਭਾਰਾਂ ਦੀ ਖੋਜ ਜਿਊਨ ਈ ਬਾਟਿਸ਼ (June E. Botich) ਨੇ ਕੀਤੀ ਸੀ। ਫਲੋਰੀਡਾ ਦੀ ਰਹਿਣ ਵਾਲੀ ਬਾਟਿਸ਼ ਨੇ ਇਸ ਮਾਡੀਫਿਕੇਸ਼ਨ ਨੂੰ ਅਪ੍ਰੈਲ 2002 ''ਚ ਪੇਟੈਂਟ ਕਰਵਾਇਆ ਸੀ। ਅਜਿਹੇ ਉਭਰੇ ਹੋਏ ਨਿਸ਼ਾਨ ਤੁਹਾਨੂੰ ਸੈੱਲ ਫੋਨ ਦੇ ਕੀ-ਪੈਡ ''ਚ ਵੀ ਦੇਖਣ ਨੂੰ ਮਿਲਦੇ ਹਨ। ਜੇਕਰ ਤੁਹਾਡੇ ਕੋਲ ਕੀ-ਪੈਡ ਵਾਲਾ ਬਾਰ ਫੋਨ ਹੈ ਤਾਂ ਤੁਸੀਂ ਨੰਬਰ 5 ''ਤੇ ਥੋੜ੍ਹਾ ਜਿਹਾ ਉਭਾਰ ਦੇਖਿਆ ਹੋਵੇਗਾ। ਇਹ ਨਿਸ਼ਾਨ ਤੁਹਾਨੂੰ ਬਿਨਾਂ ਦੇਖੇ ਕੀ-ਪੈਡ ਵਾਲਾ ਮੋਬਾਇਲ ਚਲਾਉਣ ''ਚ ਮਦਦ ਕਰਦਾ ਹੈ।