ਸਿਹਤ ਕਾਮਿਆਂ ਲਈ WHO ਨੇ ਲਾਂਚ ਕੀਤੀ Academy ਐਪ
Thursday, May 21, 2020 - 11:40 AM (IST)

ਗੈਜੇਟ ਡੈਸਕ— ਵਰਲਡ ਹੈਲਥ ਆਰਗਨਾਈਜੇਸ਼ਨ ਨੇ ਸਿਹਤ ਕਾਮਿਆਂ ਲਈ ਇਕ ਖਾਸ ਤਰ੍ਹਾਂ ਦੀ ਮੋਬਾਇਲ ਐਪ ਲਾਂਚ ਕੀਤੀ ਹੈ। ਇਸ ਐਪ ਦਾ ਨਾਂ WHO Academy ਹੈ ਜੋ ਸਿਹਤ ਕਾਮਿਆਂ ਨੂੰ ਕੋਰੋਨਾਵਾਇਰਸ ਨਾਲ ਜੁੜੀਆਂ ਜਾਣਕਾਰੀਆਂ ਮੁਹੱਈਆਂ ਕਰਾਏਗੀ। ਇਸ ਐਪ ਨੂੰ ਵਰਲਡ ਹੈਲਥ ਆਰਗਨਾਈਜੇਸ਼ਨ ਦੇ ਲਾਈਫਲਾਂਗ ਲਰਨਿੰਗ ਸੈਂਟਰ ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਐਪ ਅਰਬੀ, ਚੀਨੀ, ਅੰਗਰੇਜੀ, ਫਰੈਂਚ, ਰੂਸੀ ਅਤੇ ਸਪੈਨਿਸ਼ ਭਾਸ਼ਾ ਨੂੰ ਸੁਪੋਰਟ ਕਰਦੀ ਹੈ ਅਤੇ ਇਸ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ।
ਐਪ ਨੂੰ ਲਿਆਉਣ ਦਾ ਮਕਸਦ
ਇਸ ਐਪ ਨੂੰ ਲਿਆਉਣ ਦਾ ਮਕਸਦ ਹੈ ਕਿ ਸਿਹਤ ਕਾਮਿਆਂ ਦਾ ਕੋਰੋਨਾਵਾਇਰਸ ਨਾਲ ਲੜਨ 'ਚ ਮਾਰਗਦਰਸ਼ਨ ਕੀਤਾ ਜਾਵੇ। ਐਪ 'ਤੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕਿਸੇ ਸਿਹਤ ਉਪਕਰਣ ਦਾ ਇਸਤੇਮਾਲ ਕਿਵੇਂ ਕਰਨਾ ਹੈ। ਐਪ ਰਾਹੀਂ ਸਿਹਤ ਕਾਮਿਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਅਤੇ ਆਨਲਾਈਨ ਵਰਕਸ਼ਾਪ ਵੀ ਆਯੋਜਿਤ ਹੋਵੇਗੀ।